Health Tips: ਖਾਣਾ ਖਾਣ ਤੋਂ ਬਾਅਦ ਫੁੱਲਦਾ ਹੈ ‘ਢਿੱਡ’ ਤਾਂ ਤੁਲਸੀ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ, ਹੋਵੇਗਾ ਫ਼ਾਇਦਾ

Monday, Sep 27, 2021 - 06:29 PM (IST)

ਜਲੰਧਰ (ਬਿਊਰੋ) - ਅੱਜ ਕੱਲ੍ਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲੋਕ ਹਮੇਸ਼ਾ ਨਜ਼ਰਅੰਦਾਜ਼ ਕਰ ਦਿੰਦੇ ਹਨ। ਢਿੱਡ ਦੀਆਂ ਸਮੱਸਿਆਵਾਂ ਨੂੰ ਅਣਦੇਖਾ ਕਰਨ ’ਤੇ ਕਈ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ। ਕਈ ਵਾਰ ਢਿੱਡ ਫੁੱਲਣ ਲੱਗ  ਜਾਂਦਾ ਹੈ, ਜਿਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਗਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਢਿੱਡ ਫੁੱਲਣ ਦੀ ਸਮੱਸਿਆ ਹੁੰਦੀ ਹੈ ਅਤੇ ਢਿੱਡ ਵਿੱਚ ਗੈਸ ਬਣ ਜਾਂਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਰਹਿੰਦੀ ਹੈ ਅਤੇ ਕੋਲੈਸਟ੍ਰੋਲ ਵਧਣ ਲੱਗਦਾ ਹੈ, ਜਿਸ ਕਾਰਨ ਢਿੱਡ ’ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਖਾਣਾ ਖਾਣ ਮਗਰੋਂ ਤੁਹਾਡਾ ਵੀ ਢਿੱਡ ਫੁੱਲਣ ਲੱਗਦਾ ਹੈ ਤਾਂ ਅਸੀਂ ਅੱਜ ਤੁਹਾਨੂੰ ਇਸ ਦੇ ਲੱਛਣ ਅਤੇ ਕੁਧ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ। 

ਜਾਣੋ ਢਿੱਡ ਕਿਉਂ ਫੁੱਲਦਾ ਹੈ? 
ਜਦੋਂ ਅਸੀਂ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰ ਲੈਂਦੇ ਹਾਂ, ਜੋ ਢਿੱਲ ਲਈ ਸਹੀ ਨਹੀਂ ਹੁੰਦੀਆਂ, ਉਸ ਨਾਲ ਢਿੱਡ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਢਿੱਡ ਵਿੱਚ ਗੈਸ ਬਣ ਜਾਂਦੀ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਛੋਟੀ ਅੰਤੜੀ ਦੇ ਅੰਦਰ ਗੈਸ ਭਰ ਜਾਂਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ

ਢਿੱਡ ਫੁੱਲਣ ਦੇ ਲੱਛਣ

ਢਿੱਡ ਦਾ ਭਰਿਆ ਮਹਿਸੂਸ ਹੋਣਾ
ਬੇਚੈਨ ਹੋਣਾ
ਢਿੱਡ ਵਿੱਚ ਦਰਦ
ਘਬਰਾਵਟ ਹੋਣਾ
ਥਕਾਵਟ ਰਹਿਣਾ
ਕਮਜ਼ੋਰੀ ਮਹਿਸੂਸ ਹੋਣਾ
ਭਾਰ ਘੱਟ ਹੋਣਾ
ਸਿਰ ਦਰਦ ਦੀ ਸਮੱਸਿਆ

ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ

ਢਿੱਡ ਫੁੱਲਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਅਜਵਾਇਨ, ਜ਼ੀਰਾ ਅਤੇ ਸੌਂਫ ਦਾ ਪਾਣੀ 
ਢਿੱਡ ਫੁੱਲਣ ’ਤੇ ਅਜਵਾਇਨ, ਸੌਂਫ ਅਤੇ ਜ਼ੀਰਾ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ। ਇਸ ਵਿਚ ਕਾਲਾ ਲੂਣ ਮਿਲਾ ਲਓ ਅਤੇ ਸਵੇਰੇ ਸ਼ਾਮ 1 ਚਮਚ ਹਲਕੇ ਗੁਣਗੁਣੇ ਪਾਣੀ ਨਾਲ ਲਓ। ਇਸ ਨਾਲ ਕਬਜ਼, ਗੈਸ, ਢਿੱਡ ਫੁੱਲਣ ਅਤੇ ਐਸੀਡੀਟੀ ਬਿਲਕੁਲ ਠੀਕ ਹੋ ਜਾਵੇਗੀ।

ਤੁਲਸੀ
ਜੇ ਤੁਹਾਡਾ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤਾਂ ਤੁਲਸੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਢਿੱਡ ਫੁੱਲਣ ਦੀ ਸਮੱਸਿਆ ਹੋਣ ’ਤੇ ਤੁਲਸੀ ਦੇ ਪੱਤੇ ਚਬਾ ਕੇ ਖਾਓ। ਇਸ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ ।

ਪੁਦੀਨਾ
ਪੁਦੀਨਾ ਸਾਡੇ ਪਾਚਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਖੰਡ ਮਿਲਾ ਕੇ ਘੋਲ ਬਣਾ ਲਓ ਅਤੇ ਇਸ ਨੂੰ ਪੀ ਲਓ। ਕੁਝ ਸਮੇਂ ਵਿੱਚ ਤੁਹਾਡੇ ਢਿੱਡ ਫੁੱਲਣ ਦੀ ਸਮੱਸਿਆ ਠੀਕ ਹੋ ਜਾਵੇਗੀ ।

ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ

ਇਲਾਇਚੀ ਦਾ ਪਾਣੀ
ਢਿੱਡ ਫੁੱਲਣ ਦੀ ਸਮੱਸਿਆ ਹੋਣ ’ਤੇ ਤੁਸੀਂ ਇਲਾਇਚੀ ਦੇ ਪਾਣੀ ਦਾ ਸੇਵਨ ਕਰੋ। ਖਾਣਾ ਦੇ ਇੱਕ ਘੰਟੇ ਬਾਅਦ ਇਲਾਇਚੀ ਦਾ ਪਾਣੀ ਪੀਣ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। 

ਧਨੀਆ ਅਤੇ ਸੌਫ ਦੇ ਬੀਜ਼ ਦੀ ਚਾਹ
ਢਿੱਡ ਫੁੱਲਣ ਦੀ ਸਮੱਸਿਆ ਹੋਣ ’ਤੇ ਤੁਸੀਂ ਖਾਣ ਤੋਂ ਪਹਿਲਾ ਦਿਨ ਵਿੱਚ ਤਿੰਨ ਵਾਰ ਧਨੀਆ ਅਤੇ ਸੌਫ ਦੇ ਬੀਜ਼ ਦੀ ਚਾਹ ਪੀਓ। ਇਸ ਨਾਲ ਤੁਹਾਡਾ ਢਿੱਡ ਸਹੀ ਹੋ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ


rajwinder kaur

Content Editor

Related News