Health Tips: ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ''ਤਿਲਾਂ ਦੀ ਵਰਤੋਂ'', ਸਰਦੀਆਂ ''ਚ ਜ਼ਰੂਰ ਕਰਨ ਖੁਰਾਕ ''ਚ ਸ਼ਾਮਲ

Thursday, Jan 13, 2022 - 05:04 PM (IST)

Health Tips: ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ''ਤਿਲਾਂ ਦੀ ਵਰਤੋਂ'', ਸਰਦੀਆਂ ''ਚ ਜ਼ਰੂਰ ਕਰਨ ਖੁਰਾਕ ''ਚ ਸ਼ਾਮਲ

ਨਵੀਂ ਦਿੱਲੀ- ਸਰਦੀ ਦੇ ਮੌਸਮ ਦੀ ਸ਼ੁਰੂਆਤ ਹੁੰਦੇ ਸਾਰ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਆਮ ਹੋਣ ਲੱਗ ਜਾਂਦੀ ਹੈ। ਸਰਦੀ ਦੇ ਮੌਸਮ 'ਚ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਸਰਦੀ 'ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਰਹੇ। ਅਜਿਹੇ 'ਚ ਰੋਜ਼ਾਨਾ ਤੁਹਾਨੂੰ ਚਿੱਟੇ ਤਿਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਚਿੱਟੇ ਤਿਲ ਖਾਣ ਨਾਲ ਤੁਹਾਨੂੰ ਊਰਜਾ ਤਾਂ ਮਿਲੇਗੀ ਹੀ, ਨਾਲ ਹੀ ਤੁਸੀਂ ਇਸ ਨਾਲ ਸਰਦੀ, ਜ਼ੁਕਾਮ, ਖਾਂਸੀ ਵਰਗੀਆਂ ਪ੍ਰੇਸ਼ਾਨੀਆਂ ਤੋਂ ਵੀ ਬਚੇ ਰਹਿੰਦੇ ਹੋ। ਤਿਲਾਂ 'ਚ ਕਈ ਤਰ੍ਹਾਂ ਦੇ ਪ੍ਰੋਟੀਨ, ਕੈਲਸ਼ੀਅਮ ਵਿਟਾਮਿਨ-ਬੀ ਕੰਪਲੈਕਸ ਅਤੇ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ। ਤਿਲ ਖਾਣ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਰਹਿੰਦਾ ਹੈ। ਤਿਲ ਖਾਣ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਮਾਨਸਿਕ ਤੌਰ 'ਤੇ ਵੀ ਅਸੀਂ ਮਜ਼ਬੂਤ ਹੁੰਦੇ ਹਾਂ ਪ੍ਰਾਚੀਨ ਕਾਲ 'ਚ ਤਿਲਾਂ ਦੀ ਵਰਤੋਂ ਚਿਹਰੇ ਦੀ ਖੂਬਸੂਰਤੀ ਬਣਾਈ ਰੱਖਣ ਲਈ ਕੀਤੀ ਜਾਂਦੀ ਸੀ। ਅੱਜ ਅਸੀਂ ਤੁਹਾਨੂੰ ਸਰਦੀਆਂ 'ਚ ਤਿਲ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ, ਉਨ੍ਹਾਂ ਫਾਇਦਿਆਂ ਬਾਰੇ... 
ਕੈਂਸਰ ਤੋਂ ਕਰੇ ਬਚਾਅ 
ਤਿਲਾਂ 'ਚ ਸੇਸਮੀਨ ਨਾਂ ਦਾ ਇਕ ਐਂਟੀ-ਆਕਸੀਡੈਂਟ ਤੱਤ ਹੁੰਦਾ ਹੈ, ਜੋ ਕੈਂਸਰ ਦੀਆਂ ਕੋਸ਼ਿਕਾਵਾਂ ਵਧਣ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੇ ਜਿਊਂਦੇ ਰਹਿਣ ਵਾਲੇ ਰਸਾਇਣਾਂ ਦੇ ਵਾਧੇ ਨੂੰ ਰੋਕਦਾ ਹੈ।

PunjabKesari
ਗਰਭਵਤੀ ਔਰਤਾਂ ਲਈ ਵੀ ਲਾਹੇਵੰਦ ਹੁੰਦੇ ਹਨ ਤਿਲ 
ਤਿਲਾਂ ਦੇ ਅੰਦਰ ਕੁਦਰਤੀ ਫੋਲਿਕ ਐਸਿਡ ਹੁੰਦਾ ਹੈ ਜੋ ਗਰਭਵਤੀ ਮਹਿਲਾਵਾਂ ਦੇ ਭਰੂਣ ਨੂੰ ਡਿੱਗਣ ਨਹੀਂ ਦਿੰਦਾ ਅਤੇ ਗਰਭ ਅੰਦਰ ਪਲ ਰਹੇ ਬੱਚੇ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਜਿਨ੍ਹਾਂ ਔਰਤਾਂ ਦੇ ਗਰਭ 'ਚ ਬੱਚੇ ਡਿੱਗ ਜਾਂਦੇ ਹਨ, ਉਨ੍ਹਾਂ ਲਈ ਤਿਲਾਂ ਦਾ ਸੇਵਨ ਬਹੁਤ ਮਦਦਗਾਰ ਹੁੰਦਾ ਹੈ।
ਤਣਾਅ ਨੂੰ ਕਰੇ ਘੱਟ 
ਤਿਲਾਂ ਦੇ ਅੰਦਰ ਨਿਆਸਿਨ ਨਾਂਅ ਦਾ ਇਕ ਵਿਟਾਮਨ ਮੌਜੂਦ ਹੁੰਦਾ ਹੈ। ਇਹ ਤਣਾਅ ਘੱਟ ਕਰਦਾ ਹੈ ਅਤੇ ਸਾਡੇ ਦਿਮਾਗ ਨੂੰ ਸ਼ਾਂਤ ਰੱਖਦਾ ਹੈ। ਇਸ ਤੋਂ ਇਲਾਵਾ ਤਿਲ ਹਰ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਵੀ ਦੂਰ ਕਰਦੇ ਹਨ। 

PunjabKesari
ਬੱਚਿਆਂ ਦੀਆਂ ਹੱਡੀਆਂ ਕਰੇ ਮਜ਼ਬੂਤ
ਤਿਲਾਂ ਦੇ ਅੰਦਰ ਪ੍ਰੋਟੀਨ ਅਤੇ ਅਮੀਨੋ ਐਸਿਡ ਹੁੰਦੇ ਹਨ, ਜੋ ਬੱਚਿਆਂ ਦੀਆਂ ਵਿਕਸਿਤ ਹੋ ਰਹੀਆਂ ਹੱਡੀਆਂ ਨੂੰ ਮਜ਼ਬੂਤੀ ਦਿੰਦੇ ਹਨ। 100 ਗ੍ਰਾਮ ਤਿਲਾਂ ਦੇ ਅੰਦਰ ਲਗਭਗ 18 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਬੱਚਿਆਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ ।
ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ
10 ਗ੍ਰਾਮ ਤਿਲ ਸਾਡੇ ਖੂਨ 'ਚ ਗੁਲੂਕੋਜ਼ ਦੀ ਮਾਤਰਾ 36 ਪ੍ਰਤੀਸ਼ਤ ਘੱਟ ਕਰ ਦਿੰਦੇ ਹਨ। ਜੋ ਸ਼ੂਗਰ ਦੇ ਰੋਗੀਆਂ ਲਈ ਇਕ ਦਵਾਈ ਦਾ ਕੰਮ ਕਰਦੀ ਹੈ। ਸ਼ੂਗਰ ਦੀ ਦਵਾਈ ਗਿਲਬੇਕਲੇਮਾਈਡ ਤਿਲਾਂ ਤੋਂ ਮਿਲ ਕੇ ਹੀ ਬਣਦੀ ਹੈ।

PunjabKesari
ਖੂਨੀ ਬਵਾਸੀਰ ਤੋਂ ਰਾਹਤ
50 ਗ੍ਰਾਮ ਕਾਲੇ ਤਿਲਾਂ ਨੂੰ ਇਕ ਥੋੜ੍ਹੀ ਜਿਹੇ ਪਾਣੀ 'ਚ ਮਿਲਾ ਕੇ ਉਨੀਂ ਦੇਰ ਤੱਕ ਭਿਓ ਕੇ ਰੱਖੋ ਜਿੰਨੀ ਦੇਰ ਤੱਕ ਤਿਲ ਪਾਣੀ ਨਾ ਸੋਖ ਲੈਣ। ਉਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਇਕ ਚਮਚਾ ਮੱਖਣ ਅਤੇ ਦੋ ਚਮਚੇ ਮਿਸ਼ਰੀ ਮਿਲਾ ਕੇ ਪ੍ਰਤੀ ਦਿਨ ਦੋ ਵਾਰ ਸੇਵਨ ਕਰਨ ਨਾਲ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ।


author

Aarti dhillon

Content Editor

Related News