Health Tips: ਕਬਜ਼ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੀ ਹੈ ''ਅੰਜੀਰ'', ਖਾਣ ਨਾਲ ਹੋਣਗੇ ਸਰੀਰ ਨੂੰ ਹੋਰ ਵੀ ਲਾਭ
Saturday, Dec 25, 2021 - 12:23 PM (IST)
ਨਵੀਂ ਦਿੱਲੀ : ਅੰਜੀਰ 'ਚ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਨੂੰ ਇਕ ਫਲ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ ਅਤੇ ਸੁੱਕ ਜਾਣ ਤੋਂ ਬਾਅਦ ਵੀ ਇਸ ਨੂੰ ਇਕ ਡਰਾਈ ਫਰੂਟ ਦੇ ਰੂਪ 'ਚ ਖਾ ਸਕਦੇ ਹੋ। ਅੰਜੀਰ 'ਚ ਵਿਟਾਮਿਨ ਏ, ਸੀ, ਕੇ, ਬੀ ਦੇ ਨਾਲ-ਨਾਲ ਪੋਟਾਸ਼ੀਅਮ , ਮੈਗਨੀਸ਼ੀਅਮ, ਜਿੰਕ, ਕਾਪਰ, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅੰਜੀਰ ਖਾਣ ਦੇ ਫ਼ਾਇਦਿਆਂ ਬਾਰੇ ਦੱਸਾਂਗੇ।
ਅਨੀਮੀਆ: ਅੰਜੀਰ 'ਚ ਆਇਰਨ ਅਤੇ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਹ ਅਨੀਮੀਆ ਦੀ ਬੀਮਾਰੀ ਨੂੰ ਦੂਰ ਕਰ ਦਿੰਦੀ ਹੈ। ਇਸ ਲਈ ਰੋਜ਼ਾਨਾ ਦੁੱਧ ਵਿਚ ਚਾਰ ਪੰਜ ਮੁਨੱਕੇ ਅਤੇ ਦੋ ਤਿੰਨ ਅੰਜੀਰ ਉਬਾਲ ਕੇ ਪੀ ਲਓ। ਇਸ ਨਾਲ ਖ਼ੂਨ ਬਣਦਾ ਹੈ ਅਤੇ ਖ਼ੂਨ ਦੀ ਕਮੀ ਦੂਰ ਹੋ ਜਾਂਦੀ ਹੈ।
ਜ਼ੁਕਾਮ ਦੀ ਸਮੱਸਿਆ: ਜੇਕਰ ਤੁਹਾਨੂੰ ਜ਼ੁਕਾਮ ਦੀ ਸਮੱਸਿਆ ਹੋ ਗਈ ਹੈ ਤਾਂ ਪਾਣੀ 'ਚ ਤਿੰਨ-ਚਾਰ ਅੰਜੀਰ ਪਾ ਕੇ ਚੰਗੀ ਤਰ੍ਹਾਂ ਉਬਾਲੋ ਅਤੇ ਇਸ ਪਾਣੀ ਨੂੰ ਛਾਣ ਕੇ ਗਰਮ-ਗਰਮ ਸਵੇਰੇ ਸ਼ਾਮ ਪੀਓ। ਇਸ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
ਬਵਾਸੀਰ ਦੀ ਸਮੱਸਿਆ: ਰੋਜ਼ਾਨਾ ਰਾਤ ਨੂੰ ਤਿੰਨ-ਚਾਰ ਸੁੱਕੇ ਅੰਜੀਰ ਪਾਣੀ 'ਚ ਭਿਓ ਕੇ ਰੱਖੋ ਅਤੇ ਸਵੇਰ ਸਮੇਂ ਖਾਲੀ ਪੇਟ ਮਸਲ ਕੇ ਖਾ ਲਓ। ਇਸ ਨਾਲ ਬਵਾਸੀਰ ਠੀਕ ਹੋ ਜਾਂਦਾ ਹੈ।
ਅਸਥਮਾ ਦੀ ਸਮੱਸਿਆ: ਜਿਨ੍ਹਾਂ ਲੋਕਾਂ ਨੂੰ ਅਸਥਮਾ ਉਨ੍ਹਾਂ ਲਈ ਅੰਜੀਰ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਅੰਜੀਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਜਿਸ ਨਾਲ ਅਸਥਮਾ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।
ਕਮਰ ਦਰਦ ਦੀ ਸਮੱਸਿਆ: ਅੰਜੀਰ ਸੁੰਢ ਧਨੀਆ ਇਹ ਸਭ ਬਰਾਬਰ ਮਾਤਰਾ 'ਚ ਮਿਲਾ ਕੇ ਰਾਤ ਨੂੰ ਪਾਣੀ 'ਚ ਭਿਓ ਦਿਓ ਅਤੇ ਸਵੇਰ ਸਮੇਂ ਇਸ ਪਾਣੀ ਨੂੰ ਉਬਾਲ ਕੇ ਪੀ ਲਓ। ਇਸ ਨਾਲ ਕਮਰ ਦਰਦ ਦੂਰ ਹੋ ਜਾਵੇਗਾ।
ਹੱਡੀਆਂ ਦੀ ਸਮੱਸਿਆ: ਅੰਜੀਰ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਇਸ ਲਈ ਜੇਕਰ ਤੁਹਾਨੂੰ ਹੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਦਿਨ 'ਚ ਚਾਰ-ਪੰਜ ਅੰਜੀਰ ਜ਼ਰੂਰ ਖਾਓ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ।
ਤਣਾਅ ਦੀ ਸਮੱਸਿਆ: ਅੰਜੀਰ 'ਚ ਉਹ ਸਭ ਗੁਣ ਹੁੰਦੇ ਹਨ ਜੋ ਤਣਾਅ ਨੂੰ ਘੱਟ ਕਰਦੇ ਹਨ। ਇਸ ਨਾਲ ਤਣਾਅ ਪੈਦਾ ਕਰਨ ਵਾਲੇ ਹਾਰਮੋਨਸ ਘੱਟ ਹੁੰਦੇ ਹਨ। ਇਸ ਲਈ ਜੇਕਰ ਤੁਹਾਨੂੰ ਵੀ ਤਣਾਅ ਦੀ ਸਮੱਸਿਆ ਰਹਿੰਦੀ ਹੈ ਤਾਂ ਅੰਜੀਰ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤਣਾਅ ਦੀ ਸਮੱਸਿਆ ਦੂਰ ਹੋ ਜਾਵੇਗੀ।
ਕਬਜ਼ ਦੀ ਸਮੱਸਿਆ: ਅੰਜੀਰ ਕਬਜ਼ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਠੀਕ ਹੋ ਜਾਂਦੀ ਹੈ। ਇਸ ਦੇ ਲਈ ਰੋਜ਼ਾਨਾ ਤਿੰਨ-ਚਾਰ ਅੰਜੀਰ ਦੁੱਧ 'ਚ ਉਬਾਲ ਕੇ ਰਾਤ ਨੂੰ ਸੌਂਦੇ ਸਮੇਂ ਪੀਓ ਅਤੇ ਅੰਜੀਰ ਖਾ ਲਓ। ਇਸ ਨਾਲ ਕਬਜ਼ ਦੂਰ ਹੋ ਜਾਵੇਗੀ। ਇਸ ਦੇ ਨਾਲ-ਨਾਲ ਤਿੰਨ-ਚਾਰ ਅੰਜੀਰ ਰਾਤ ਨੂੰ ਪਾਣੀ 'ਚ ਭਿਓ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਹ ਅੰਜੀਰ ਖਾ ਲਓ। ਇਸ ਨਾਲ ਬਹੁਤ ਜਲਦ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।