Health Care: ਬਰਸਾਤ ਦੇ ਮੌਸਮ 'ਚ ਸਟ੍ਰੀਟ ਫੂਡ ਸਣੇ ਬਣਾਓ ਇਨ੍ਹਾਂ ਵਸਤੂਆਂ ਤੋਂ ਦੂਰੀ, ਨਹੀਂ ਤਾਂ ਹੋ ਜਾਓਗੇ ਬੀਮਾਰ

Sunday, Jul 04, 2021 - 11:48 AM (IST)

Health Care: ਬਰਸਾਤ ਦੇ ਮੌਸਮ 'ਚ ਸਟ੍ਰੀਟ ਫੂਡ ਸਣੇ ਬਣਾਓ ਇਨ੍ਹਾਂ ਵਸਤੂਆਂ ਤੋਂ ਦੂਰੀ, ਨਹੀਂ ਤਾਂ ਹੋ ਜਾਓਗੇ ਬੀਮਾਰ

ਨਵੀਂ ਦਿੱਲੀ: ਬਰਸਾਤ ਦੇ ਮੌਸਮ ਦਾ ਇੰਤਜਾਰ ਸਭ ਨੂੰ ਹੁੰਦਾ ਹੈ ਪਰ ਜਦੋਂ ਇਹ ਆਉਦਾ ਹੈ ਤਾਂ ਇਹ ਮੁਸੀਬਤਾਂ ਵੀ ਨਾਲ਼ ਲੈ ਕੇ ਆਉਦਾਂ ਹੈ। ਜੇਕਰ ਤੁਸੀਂ ਬਾਰਿਸ਼ ਦੇ ਮੌਸਮ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇਗਾ। ਇਹ ਤੁਹਾਡੀ ਖੁਰਾਕ ਦਾ ਧਿਆਨ ਰੱਖਣ ਨਾਲ਼ ਮੁਮਕਿਨ ਹੋ ਸਕਦਾ ਹੈ। ਦਰਅਸਲ ਇਸ ਮੌਸਮ ਵਿੱਚ ਲੋਕ ਖਾਣ ਲਈ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਵਾਉਦੇ ਹਨ। ਜਦੋਂਕਿ ਇਸ ਮੌਸਮ ਵਿੱਚ ਕੁਝ ਚੀਜਾਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਸ ਤੋਂ ਇਸ ਮੌਸਮ ਵਿੱਚ ਹੋਣ ਵਾਲੇ ਡਾਇਰੀਆ, ਵਾਇਰਲ, ਸਰਦੀ, ਜ਼ੁਕਾਮ ਤੇ ਫਲੂ ਜਿਹੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾਇਆ ਜਾ ਸਕੇ। ਆਓ ਜਾਣਦੇ ਹਾਂ ਕਿ ਬਰਸਾਤ ਦੇ ਮੌਸਮ ਵਿੱਚ ਖੁਦ ਨੂੰ ਸਿਹਤਮੰਦ ਰੱਖਣ ਲਈ ਕਿਨ੍ਹਾਂ ਵਸਤੂਆਂ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੈ।
ਸਟ੍ਰੀਟ ਫੂਡ
ਬਰਸਾਤ ਦੇ ਮੌਸਮ ਵਿੱਚ ਸਟ੍ਰੀਟ ਫੂਡ ਤੋਂ ਦੂਰੀ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਜ਼ਿਆਦਾਤਰ ਸਟ੍ਰੀਟ ਫੂਡ ਖੁੱਲੇ ਵਿੱਚ ਹੀ ਤਿਆਰ ਕੀਤਾ ਜਾਂਦੇ ਹਨ ਅਤੇ ਰੱਖੇ ਜਾਂਦੇ ਹਨ। ਇਸ ਦੇ ਹਾਈਜੀਨ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਇਸ ਮੌਸਮ ਵਿੱਚ ਕਟੇ ਹੋਏ ਫ਼ਲ ਅਤੇ ਖੁੱਲ੍ਹਾ ਖਾਣਾ ਖਾਣ ਨਾਲ਼ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

PunjabKesari
ਆਇਲੀ ਫੂਡ
ਬਰਸਾਤ ਦੇ ਮੌਸਮ ਵਿੱਚ ਲੋਕ ਇੰਜੁਆਏ ਕਰਨ ਲਈ ਲੋਕ ਪਕੌੜੇ,ਸਮੋਸੇ,ਪਾਪੜ ਜਿਹੀਆਂ ਵਸਤੂਆਂ ਨੂੰ ਅਕਸਰ ਲੋਕ ਆਪਣੀ ਡਾਈਟ ਵਿੱਚ ਸ਼ਾਮਲ ਕਰਦੇ ਹਨ। ਜਦਕਿ ਇਸ ਮੌਸਮ ਵਿੱਚ ਆਇਲੀ ਫੂਡ ਤੋਂ ਦੂਰੀ ਬਣਾ ਕੇ ਰੱਖਣਾ ਬਿਹਤਰ ਹੋਵੇਗਾ ਕਿਉਂਕਿ ਇਸ ਨਾਲ ਡਾਇਰੀਆ ਅਤੇ ਡਾਇਜੇਸ਼ਨ ਖਰਾਬ ਹੋਣ ਜਿਹੀ ਦਿੱਕਤ ਸਾਹਮਣੇ ਆ ਸਕਦੀ ਹੈ।
ਪੱਤੇਦਾਰ ਸਬਜ਼ੀਆਂ
ਬਰਸਾਤ ਦੇ ਮੌਸਮ ਵਿੱਚ ਬੈਕਟੀਰੀਆ ਤੇ ਫੰਗਸ ਇੰਫੈਕਸਨ ਦਾ ਖ਼ਤਰਾ ਕਾਫ਼ੀ ਹੱਦ ਤੱਕ ਵੱਧ ਸਕਦਾ ਹੈ। ਇਸ ਮੌਸਮ ਵਿੱਚ ਪੱਤੇਦਾਰ ਸਬਜ਼ੀਆਂ ਵਿੱਚ ਕੀੜੇ-ਮਕੌੜੇ ਪਣਪਣ ਲੱਗਦੇ ਹਨ। ਜਿਸ ਦੀ ਵਜ੍ਹਾਂ ਨਾਲ਼ ਤੁਹਾਨੂੰ ਡਾਇਰੀਆ, ਡੀਹਾਈਡ੍ਰੇਸ਼ਨ ਅਤੇ ਢਿੱਡ ਵਿੱਚ ਪਰੇਸ਼ਾਨੀ ਜਿਹੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬਾਰਿਸ਼ ਦੇ ਮੌਸਮ ਵਿੱਚ ਸ਼ਾਰੇਲ, ਨਾਲੀ, ਪਾਲਕ, ਮੇਥੀ, ਸਲਾਦ ਪੱਤੇ ਜਿਹੀ ਕਿਸੀ ਵੀ ਤਰ੍ਹਾਂ ਦਾ ਹਰਾ ਸਾਗ ਅਤੇ ਬ੍ਰੋਕਲੀ, ਮਸ਼ਰੂਮ, ਪੱਤਾਗੋਭੀ ਅਤੇ ਗੋਭੀ ਜਿਹੀ ਸਬਜ਼ੀਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

PunjabKesari
ਕੱਚਾ ਸਲਾਦ
ਬਰਸਾਤ ਦੇ ਮੌਸਮ ਵਿੱਚ ਸਲਾਦ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ, ਇਸਦੀ ਵਜ੍ਹਾ ਹੈ ਕਿ ਸਲਾਦ ਵਿੱਚ ਕੱਚੀਆਂ ਸਬਜ਼ੀਆਂ ਦਾ ਇਸਤੇਮਾਲ ਕੀਤਾ ਜਾਦਾਂ ਹੈ। ਜਿਹਨਾਂ ਨੂੰ ਸਾਫ ਕਰਨ ਦੇ ਬਾਵਜੂਦ ਵੀ ਇਹਨਾਂ 'ਤੇ ਬੈਕਟੀਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜਿਸਦੇ ਚਲਦੇ ਤੁਹਾਨੂੰ ਢਿੱਡ ਦੀਆਂ ਸਮੱਸਿਆਵਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

PunjabKesari
ਸੀ ਫੂਡ
ਬਰਸਾਤ ਦੌਰਾਨ ਮੱਛੀ ਅਤੇ ਸੀ-ਫੂਡ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਬਰਸਾਤ ਦਾ ਮੌਸਮ ਜ਼ਿਆਦਾਤਰ ਸਮੁੰਦਰੀ ਜੀਵਾਂ ਲਈ ਪ੍ਰਜਨਣ ਦਾ ਸਮਾਂ ਹੁੰਦਾ ਹੈ ਇਸਦੇ ਨਾਲ ਹੀ ਪਾਣੀ ਵੀ ਦੂਸ਼ਿਤ ਹੋ ਜਾਂਦਾ ਹੈ ਜਿਸਦੇ ਚਲਦੇ ਸੀ-ਫੂਡ ਦੇ ਕਾਰਨ ਤੁਹਾਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਹੋ ਸਕਦਾ ਹੈ।


author

Aarti dhillon

Content Editor

Related News