Health Tips: ਕੀ ਤੁਹਾਡੀ ਵੀ ਸੌਂਦੇ ਸਮੇਂ ਵਾਰ-ਵਾਰ ਚੜ੍ਹਦੀ ਹੈ ‘ਨਾੜ’ ਤਾਂ ਅੱਜ ਤੋਂ ਖਾਣੀਆਂ ਸ਼ੁਰੂ ਕਰ ਦਿਓ ਇਹ ਚੀਜ਼ਾ
Monday, Feb 27, 2023 - 11:53 AM (IST)
ਜਲੰਧਰ (ਬਿਊਰੋ) - ਸਰੀਰ 'ਚ ਪੋਸ਼ਕ ਤੱਤਾਂ ਦੀ ਘਾਟ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਹੋ ਜਾਂਦੀਆਂ ਹਨ, ਜਿਨ੍ਹਾਂ 'ਚੋਂ ਕਈ ਬੀਮਾਰੀਆਂ ਬਹੁਤ ਗੰਭੀਰ ਹੁੰਦੀਆਂ ਹਨ। ਇਸ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਗ਼ਲਤ ਖਾਣ-ਪੀਣ, ਤਣਾਅ ਅਤੇ ਬਿਜੀ ਲਾਈਫ ਸਟਾਈਲ। ਕਈ ਵਾਰ ਇਹ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਇਨਸਾਨ ਲਈ ਚਿੰਤਾ ਦਾ ਕਾਰਨ ਬਣ ਜਾਂਦੀਆਂ ਹਨ, ਜਿਨ੍ਹਾਂ 'ਚੋਂ ਇੱਕ ਸਮੱਸਿਆ ਹੈ ਸੌਂਦੇ ਸਮੇਂ ਨਾੜ ਦਾ ਚੜ੍ਹ ਜਾਣਾ। ਇਹ ਸਮੱਸਿਆ ਦੇਖਣ 'ਚ ਛੋਟੀ ਲੱਗਦੀ ਹੈ ਪਰ ਜਦੋਂ ਨਾੜ ਚੜ੍ਹਦੀ ਹੈ ਤਾਂ ਕਾਫ਼ੀ ਦਰਦ ਹੁੰਦਾ ਹੈ। ਸਰੀਰ 'ਚ ਸੌਂਦੇ ਸਮੇਂ ਨਾੜ ਚੜ੍ਹ ਜਾਣਾ ਇਕ ਆਮ ਸਮੱਸਿਆ ਹੈ। ਇਹ ਸਰੀਰ 'ਚ ਕੁਝ ਪੋਸ਼ਕ ਤੱਤਾਂ ਦੀ ਘਾਟ ਕਾਰਨ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਨਾੜ ਚੜ੍ਹਨ ਦੇ ਮੁੱਖ ਕਾਰਨ ਦੱਸਣ ਜਾ ਰਹੇ ਹਾਂ....
ਵਿਟਾਮਿਨ-ਸੀ ਦੀ ਘਾਟ
ਸਰੀਰ 'ਚ ਵਿਟਾਮਿਨ-ਸੀ ਦੀ ਘਾਟ ਕਈ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਵਿਟਾਮਿਨ-ਸੀ ਦੀ ਘਾਟ ਸਰਦੀ ਅਤੇ ਜ਼ੁਕਾਮ ਜਿਹੀਆਂ ਸਮੱਸਿਆਵਾਂ ਦੇ ਨਾਲ-ਨਾਲ ਅੱਖਾਂ 'ਤੇ ਕਾਲੇ ਘੇਰਿਆਂ ਦਾ ਮੁੱਖ ਕਾਰਨ ਹੈ। ਵਿਟਾਮਿਨ-ਸੀ ਸਰੀਰ 'ਚ ਲਚਕੀਲੇਪਣ ਬਣਾਈ ਰੱਖਣ ਲਈ ਮਦਦ ਕਰਦਾ ਹੈ। ਵਿਟਾਮਿਨ ਸੀ ਸਾਡੇ ਸਰੀਰ 'ਚ ਖੂਨ ਦੀਆਂ ਕੋਸ਼ਿਕਾਵਾਂ ਨੂੰ ਵੀ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਸਾਡੀ ਚਮੜੀ ਹੈਲਦੀ ਹੁੰਦੀ ਹੈ। ਇਹੀ ਕਾਰਨ ਹੈ ਜਦੋਂ ਸਾਡੇ ਸਰੀਰ 'ਚ ਖੂਨ ਦੀਆਂ ਕੋਸ਼ੀਕਾਵਾਂ ਮਜ਼ਬੂਤ ਨਹੀਂ ਹੁੰਦੀਆਂ ਤਾਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾੜ ਚੜ੍ਹਨ ਦੀ ਸਮੱਸਿਆ ਹੋ ਜਾਂਦੀ ਹੈ ।
ਵਿਟਾਮਿਨ-ਸੀ ਭਰਪੂਰ ਪਦਾਰਥ
ਸਿਟਰਸ ਫ਼ਲ, ਨਿੰਬੂ, ਟਮਾਟਰ, ਪਾਲਕ, ਪੱਤਾ ਗੋਭੀ, ਬਰੋਕਲੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ।
ਖ਼ੂਨ ਦੀ ਘਾਟ
ਸੌਂਦੇ ਸਮੇਂ ਨਾੜ ਚੜ੍ਹਨ ਦਾ ਮੁੱਖ ਕਾਰਨ ਸਰੀਰ 'ਚ ਖੂਨ ਦੀ ਘਾਟ ਦਾ ਵੀ ਹੋ ਸਕਦਾ ਹੈ। ਸਰੀਰ 'ਚ ਖੂਨ ਦੀ ਘਾਟ ਹੋਣ ਨਾਲ ਬਲੱਡ ਸਰਕੁਲੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦਾ, ਜਿਸ ਕਾਰਨ ਅੰਗਾਂ 'ਚ ਨਾੜ ਚੜ੍ਹਨ ਲੱਗਦੀ ਹੈ। ਸਾਡੇ ਸਰੀਰ 'ਚ ਮੌਜੂਦ ਰਕਤ ਕੋਸ਼ਿਕਾਵਾਂ 'ਚ ਮੌਜੂਦ ਹੀਮੋਗਲੋਬਿਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੱਕ ਆਕਸੀਜਨ ਪਹੁੰਚਾਉਂਦਾ ਹੈ ।
ਖ਼ੂਨ ਦੀ ਘਾਟ ਪੂਰੀ ਕਰਨ ਲਈ ਜ਼ਰੂਰੀ ਚੀਜ਼ਾਂ
ਚੁਕੰਦਰ, ਅੰਬ, ਅੰਗੂਰ, ਸੇਬ, ਅਮਰੂਦ, ਹਰੀਆਂ ਸਬਜ਼ੀਆਂ, ਨਾਰੀਅਲ, ਤੁਲਸੀ, ਤਿਲ, ਪਾਲਕ, ਗੁੜ ਅਤੇ ਅੰਡਾ ਇਨ੍ਹਾਂ ਦਾ ਸੇਵਨ ਵੱਧ ਤੋਂ ਵੱਧ ਕਰੋ ।
ਆਇਰਨ ਦੀ ਘਾਟ
ਸਰੀਰ 'ਚ ਆਇਰਨ ਦੀ ਘਾਟ ਕਾਰਨ ਵੀ ਸੌਂਦੇ ਸਮੇਂ ਨਾੜ ਚੜ੍ਹ ਜਾਂਦੀ ਹੈ। ਜੇਕਰ ਤੁਹਾਡੇ ਨਾਲ ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੈ ਤਾਂ ਸਰੀਰ 'ਚ ਆਇਰਨ ਦੀ ਘਾਟ ਹੋ ਸਕਦੀ ਹੈ। ਆਇਰਨ ਦੀ ਘਾਟ ਪੂਰਾ ਕਰਨ ਲਈ ਆਇਰਨ ਯੁਕਤ ਸਪਲੀਮੈਂਟ ਅਤੇ ਖਾਣੇ ਦਾ ਸੇਵਨ ਕਰ ਸਕਦੇ ਹੋ। ਸਰੀਰ 'ਚ ਆਇਰਨ ਦੀ ਘਾਟ ਹੋਣ ਦੇ ਨਾਲ ਨਾੜ ਚੜ੍ਹਨ ਲੱਗਦੀ ਹੈ। ਆਇਰਨ ਦੀ ਘਾਟ ਨਾਲ ਸਰੀਰ 'ਚ ਕੋਸ਼ਿਕਾਵਾਂ ਨੂੰ ਪੂਰੀ ਮਾਤਰਾ 'ਚ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਨਾੜ ਚੜ੍ਹ ਜਾਂਦੀ ਹੈ ।
ਆਇਰਨ ਦੀ ਘਾਟ ਪੂਰੀ ਕਰਨ ਲਈ ਖਾਓ ਇਹ ਚੀਜ਼ਾਂ
ਹਰੀਆਂ ਪੱਤੇਦਾਰ ਸਬਜ਼ੀਆਂ, ਪਾਲਕ, ਬੀਨਸ, ਦਾਲ, ਨਾਟਸ, ਬ੍ਰਾਊਨ ਰਾਈਸ, ਡਰਾਈਫਰੂਟਸ ਅਤੇ ਸੇਬ ਜਿਆਦਾ ਤੋਂ ਜ਼ਿਆਦਾ ਖਾਓ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।