ਹਾਰਟ ਅਟੈਕ ਦੇ ਖਤਰੇ ਤੋਂ ਬਚਾਉਂਦਾ ਹੈ ‘ਲੌਕੀ ਦਾ ਜੂਸ’, ਬਲੱਡ ਪ੍ਰੈਸ਼ਰ ਨੂੰ ਵੀ ਕਰੇ ਕੰਟਰੋਲ

03/31/2020 5:59:54 PM

ਜਲੰਧਰ - ਭੱਜ-ਦੌੜ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਲੱਗੀਆਂ ਰਹਿੰਦੀਆਂ ਹਨ। ਅਜਿਹੀ ਹਾਲਤ 'ਚ ਸਰੀਰ ਨੂੰ ਫਿੱਟ ਰੱਖਣ ਲਈ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ। ਤੁਸੀਂ ਇਸ ਨੂੰ ਆਪਣੇ ਘਰ 'ਚ ਹੀ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਲੌਕੀ 'ਚ ਮੌਜ਼ੂਦ ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨਸ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਉਂਝ ਤਾਂ ਸਾਰਿਆਂ ਦੇ ਘਰਾਂ 'ਚ ਲੌਕੀ ਦੀ ਸਬਜ਼ੀ ਬਣਾਈ ਜਾਂਦੀ ਹੈ ਪਰ ਲੌਕੀ ਦੇ ਜੂਸ ਨੂੰ ਰੋਜ਼ਾਨਾ ਪੀਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ। 

ਜੂਸ ਬਣਾਉਣ ਦੀ ਵਿਧੀ
ਲੌਕੀ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ ਅਤੇ ਮਿਕਸੀ 'ਚ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਮਿਲਾ ਕੇ ਇਸ ਦਾ ਜੂਸ ਬਣਾ ਲਓ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ 'ਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਰੋਜ਼ਾਨਾ ਫ੍ਰੈੱਸ਼ ਜੂਸ ਬਣਾ ਕੇ ਪੀ ਸਕਦੇ ਹੋ। 

1. ਭਾਰ ਘੱਟ ਕਰੇ
ਰੋਜ਼ ਸਵੇਰੇ ਇਸ ਦਾ ਜੂਸ ਪੀਣ ਨਾਲ ਸਰੀਰ ਦਾ ਮੈਟਾਬਾਲੀਜ਼ਮ ਵਧਦਾ ਹੈ, ਜੋ ਸਰੀਰ ਦੀ ਫਾਲਤੂ ਚਰਬੀ ਨੂੰ ਘੱਟ ਕਰਦਾ ਹੈ ਅਤੇ ਭਾਰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। 

PunjabKesari

2. ਗੈਸ
ਲੌਕੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਜੂਸ ਨੂੰ ਪੀਣ ਨਾਲ ਪੇਟ ਦੀ ਜਲਣ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪ੍ਰੇਸ਼ਾਨੀ ਹੈ ਉਨ੍ਹਾਂ ਲਈ ਇਹ ਜੂਸ ਕਾਫੀ ਫਾਇਦੇਮੰਦ ਹੁੰਦਾ ਹੈ। 

3. ਸ਼ੂਗਰ
ਇਸ ਜੂਸ ਨੂੰ ਪੀਣ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇੰਝ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਪਰੇਸ਼ਾਨੀ ਹੈ, ਉਹ ਰੋਜ਼ ਸਵੇਰੇ ਇਸ ਜੂਸ ਨੂੰ ਜ਼ਰੂਰ ਪੀਓ। 

4. ਕਬਜ਼
ਲੌਕੀ ਅਤੇ ਅਦਰਕ ਦੇ ਜੂਸ 'ਚ ਕਾਫੀ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ, ਇਸ ਨਾਲ ਪਾਚਨ ਸਿਸਟਮ ਸੁਧਰ ਜਾਂਦਾ ਹੈ ਅਤੇ ਕਬਜ਼ ਦੀ ਪ੍ਰੇਸ਼ਾਨੀ ਦੂਰ ਹੁੰਦੀ ਹੈ। 

PunjabKesari

5. ਦਿਲ ਦੀ ਬੀਮਾਰੀ
ਇਸ ਨੂੰ ਪੀਣ ਨਾਲ ਸਰੀਰ 'ਚ ਕੌਲੇਸਟਰੋਲ ਦੀ ਮਾਤਾਰ ਸੰਤੁਲਿਤ ਰਹਿੰਦੀ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ। 

6. ਬਲੱਡ ਪ੍ਰੈਸ਼ਰ
ਇਸ ਦਾ ਜੂਸ ਪੀਣ ਨਾਲ ਸਰੀਰ 'ਚ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। 

PunjabKesari

7. ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ
ਲੌਕੀ ਦਾ ਜੂਸ ਅਲਕਾਲਾਈਨ ਹੋਣ ਕਰਕੇ ਸਰੀਰ ਦਾ ਅੰਦਰਲਾ ਵਾਤਾਵਰਣ ਅਲਕਾਲਾਈਨ ਵੱਲ ਵਧਕੇ (PH) ਸਰੀਰ ‘ਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।

PunjabKesari


rajwinder kaur

Content Editor

Related News