ਬਿਨਾਂ ਮਾਂ ਬਣੇ ਮਹਿਲਾ ਨੂੰ ਆਉਣ ਲੱਗਿਆ ਦੁੱਧ, ਡਾਕਟਰ ਵੀ ਰਹਿ ਗਏ ਹੈਰਾਨ
Thursday, Jan 09, 2025 - 01:58 PM (IST)
ਵੈੱਬ ਡੈਸਕ- ਆਏ ਦਿਨ ਦੇਸ਼ ਭਰ 'ਚ ਅਜ਼ੀਬੋ ਗਰੀਬ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਕਿ ਹੈਰਾਨ ਕਰਨ ਵਾਲੀਆਂ ਹੁੰਦੀਆਂ ਹਨ। ਇਕ ਅਜਿਹਾ ਹੀ ਮਾਮਲਾ ਪੁਣੇ ਦਾ ਸੁਣਨ ਨੂੰ ਮਿਲਿਆ ਜਿਥੇ ਇੱਕ ਮਹਿਲਾ ਨਾ ਤਾਂ ਗਰਭਵਤੀ ਸੀ ਅਤੇ ਨਾ ਹੀ ਉਸ ਦੇ ਕੋਈ ਬੱਚਾ ਪੈਦਾ ਹੋਇਆ ਸੀ ਫਿਰ ਵੀ ਉਸ ਦੀਆਂ ਛਾਤੀਆਂ ਵਿੱਚੋਂ ਦੁੱਧ ਨਿਕਲਣ ਲੱਗਦਾ ਹੈ। ਜਦੋਂ ਮਹਿਲਾ ਡਾਕਟਰ ਦੇ ਕਲੀਨਿਕ ਗਈ ਤਾਂ ਪਹਿਲਾ ਡਾਕਟਰ ਵੀ ਹੈਰਾਨ ਰਹਿ ਗਈ। ਮਹਿਲਾ ਤੋਂ ਜਦੋਂ ਡਾਕਟਰ ਨੇ ਕਈ ਤਰ੍ਹਾਂ ਦੀਆਂ ਗੱਲਾਂ ਪੁੱਛੀਆਂ ਤਾਂ ਮਹਿਲਾ ਨੇ ਦੱਸਿਆ ਕਿ ਉਸ ਦੀ ਧੌਣ ‘ਚ ਦਰਦ ਹੋ ਰਿਹਾ ਸੀ, ਇਸ ਕਾਰਨ ਬੇਮੰਨ ਹੋ ਕੇ ਉਸ ਨੇ ਆਪਣੀ ਧੌਣ ਦੀ ਮਾਲਿਸ਼ ਕਰਵਾਈ। ਹਾਲਾਂਕਿ ਉਸ ਨੇ ਇਹ ਕੰਮ ਇੱਕ ਆਰਥੋਪੈਡਿਸਟ ਤੋਂ ਕਰਵਾਇਆ ਸੀ। ਮਹਿਲਾ ਨੂੰ ਇਸ ਕਾਰਨ ਨਾਲ ਦੁੱਧ ਨਿਕਲ ਸਕਦਾ ਹੈ ਇਹ ਗੱਲ ਕਿਸੇ ਨੇ ਸੋਚੀ ਵੀ ਨਹੀਂ ਹੋਵੇਗੀ। ਪਰ ਡਾਕਟਰ ਨੇ ਬਹੁਤ ਬਾਰੀਕੀ ਨਾਲ ਇਸ ਦੇ ਕਾਰਨਾਂ ਦਾ ਪਤਾ ਲਗਾਇਆ।
ਇਹ ਵੀ ਪੜ੍ਹੋ- ਯੁਜਵੇਂਦਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦੀ ਸੀ ਧਨਸ਼੍ਰੀ, ਖੁਦ ਕੀਤਾ ਸੀ ਖੁਲਾਸਾ
ਇਹ ਦਵਾਈ ਖਾ ਰਹੀ ਸੀ ਮਹਿਲਾ
ਟੀ.ਓ.ਟੀ. ਦੀ ਖਬਰ ਮੁਤਾਬਕ ਪੁਣੇ 'ਚ ਜੁਪੀਟਲ ਹਸਪਤਾਲ ਦੀ ਬ੍ਰੈਸਟ ਸਰਜਨ ਡਾ. ਪ੍ਰਾਂਜਲੀ ਗਾਡਗਿਲ ਨੇ ਦੱਸਿਆ ਕਿ ਕੋਈ ਇਹ ਕਿਉਂ ਸੋਚੇਗਾ ਕਿ ਧੌਣ ਦੇ ਦਰਦ ਦੇ ਕਾਰਨ ਕਿਸੇ ਦੀ ਛਾਤੀ ਵਿੱਚੋਂ ਦੁੱਧ ਆਪਣੇ ਆਪ ਬਾਹਰ ਆ ਸਕਦਾ ਹੈ। ਪਰ ਮੈਂ ਜਦੋਂ ਮਰੀਜ਼ ਤੋਂ ਪੁੱਛਿਆ ਕਿ ਧੌਣ ਦੇ ਦਰਦ ਲਈ ਕੀ ਤੁਸੀਂ ਦਵਾਈ ਲੈ ਰਹੇ ਹੋ? ਤਾਂ ਮਰੀਜ਼ ਨੇ ਬੇਮੰਨ ਨਾਲ ਹਾਂ ਕੀਤੀ ਅਤੇ ਪਰਚੀ ਦਿਖਾਈ। ਇਸ ਪਰਚੀ ਵਿੱਚ, ਦਰਦ ਦੇ ਲਈ ਐਂਟੀ ਇੰਫਲਾਮੇਂਟਰੀ ਅਤੇ ਪੈਂਟੋਪ੍ਰਾਜ਼ੋਲ-ਡੋਮਪੀਰੀਡੋਨ (ਪੈਨ ਡੀ) ਲਿਖੀ ਹੋਈ ਸੀ। ਇਹ ਦਵਾਈ ਆਮ ਤੌਰ ‘ਤੇ ਗੈਸਟਰਾਈਟਸ ਜਾਂ ਐਸਿਡ ਰਿਫਲਕਸ ਦੇ ਇਲਾਜ ਲਈ ਵਰਤੋਂ ਕੀਤੀ ਜਾਂਦੀ ਹੈ। ਡਾਕਟਰ ਅਕਸਰ ਜਦੋਂ ਦਰਦ ਦੀ ਦਵਾਈ ਲਿਖਦਾ ਹੈ ਤਾਂ ਇਸ ਦੇ ਨਾਲ ਪੈਨ ਵੀ ਲੈਣ ਦੀ ਸਲਾਹ ਦਿੰਦੇ ਹਨ। ਡਾਕਟਰ ਪ੍ਰਾਂਜਲੀ ਗਾਡਗਿੱਲ ਨੇ ਮਰੀਜ਼ ਅਤੇ Pan ਦੇ ਵਿਚਾਲੇ ਦੀ
ਪਹੇਲੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਹੌਲੀ-ਹੌਲੀ ਇਹ ਪਹੇਲੀ ਸੁਲਝਦੀ ਗਈ।
ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
ਦੁੱਧ ਨਿਕਲਣ ਦਾ ਅਸਲੀ ਕਾਰਨ ਆਇਆ ਸਾਹਮਣੇ
ਡਾ: ਪ੍ਰਾਂਜਲੀ ਗਾਡਗਿੱਲ ਨੇ ਦੱਸਿਆ ਕਿ ਗਰਭ-ਅਵਸਥਾ ਅਤੇ ਜਣੇਪੇ ਤੋਂ ਬਾਅਦ ਔਰਤ ਦੇ ਸਰੀਰ ‘ਚ ਜ਼ਿਆਦਾ ਪ੍ਰੋਲੈਕਟਿਨ ਹਾਰਮੋਨ ਪੈਦਾ ਹੁੰਦਾ ਹੈ ਕਿਉਂਕਿ ਇਹ ਛਾਤੀ ਨੂੰ ਦੁੱਧ ਨਾਲ ਭਰ ਦਿੰਦਾ ਹੈ। ਡੋਂਪੇਰੀਡੋਨ ਇੱਕ ਦਵਾਈ ਹੈ ਜੋ ਪ੍ਰੋਲੈਕਟਿਨ ਹਾਰਮੋਨ ਨੂੰ ਵਧਾਉਂਦੀ ਹੈ, ਜਦੋਂ ਪ੍ਰੋਲੈਕਟਿਨ ਹਾਰਮੋਨ ਵਧਦਾ ਹੈ, ਤਾਂ ਮਹਿਲਾ ਦੇ ਸਰੀਰ ਵਿੱਚੋਂ ਦੁੱਧ ਵਗਣਾ ਸ਼ੁਰੂ ਹੋ ਜਾਂਦਾ ਹੈ। ਇਹ ਦਵਾਈ ਸੀ ਜਿਸ ਕਾਰਨ ਮਹਿਲਾ ਦੀ ਛਾਤੀ ਨੇ ਦੁੱਧ ਕੱਢਣਾ ਸ਼ੁਰੂ ਕਰ ਦਿੱਤਾ। ਡਾਕਟਰਾਂ ਦੀ ਭਾਸ਼ਾ ਵਿੱਚ ਇਸ ਨੂੰ ਗਲੈਕਟੋਰੀਆ ਕਿਹਾ ਜਾਂਦਾ ਹੈ। ਇਹ ਇੱਕ ਅਜਿਹੀ ਸਥਿਤੀ ਹੈ ਜਦੋਂ ਮਹਿਲਾਵਾਂ ਵਿੱਚ ਦੁੱਧ ਦਾ ਨਿਕਾਸ ਸ਼ੁਰੂ ਹੁੰਦਾ ਹੈ ਜਦੋਂ ਉਹ ਨਾ ਤਾਂ ਗਰਭਵਤੀ ਹੁੰਦੀਆਂ ਹਨ ਅਤੇ ਨਾ ਹੀ ਦੁੱਧ ਚੁੰਘਾਉਂਦੀਆਂ ਹਨ। ਡਾ. ਗਾਡਗਿੱਲ ਨੇ ਕਿਹਾ ਕਿ ਕਈ ਵਾਰ ਮਰੀਜ਼ ਦੀ ਸਰੀਰਕ ਭਾਸ਼ਾ ਡਾਕਟਰਾਂ ਨੂੰ ਇਹ ਦੇਖਣ ਵਿੱਚ ਮਦਦ ਕਰ ਸਕਦੀ ਹੈ ਕਿ ਆਧੁਨਿਕ ਐਕਸ-ਰੇ ਮਸ਼ੀਨਾਂ ਕੀ ਨਹੀਂ ਕਰ ਸਕਦੀਆਂ।
ਇਹ ਵੀ ਪੜ੍ਹੋ- ਬਿਗ ਬੌਸ 18 ਫਾਈਨਲ ਤੋਂ ਪਹਿਲਾਂ ਲੀਕ ਹੋਇਆ ਜੇਤੂ ਦਾ ਨਾਂ ! ਜਾਣੋ ਕਿਸ ਨੂੰ ਮਿਲੇਗੀ ਟਰਾਫੀ
ਕਿਵੇਂ ਹੁੰਦੀ ਹੈ ਇਹ ਸਮੱਸਿਆ
ਡਾ: ਪ੍ਰਾਂਜਲੀ ਗਾਡਗਿੱਲ ਨੇ ਦੱਸਿਆ ਕਿ ਗਲੈਕਟੋਰੀਆ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਉਦਾਹਰਣ ਵਜੋਂ, ਜੇਕਰ ਕਿਸੇ ਨੂੰ ਪਿਟਿਊਟਰੀ ਗਲੈਂਡ ਵਿੱਚ ਟਿਊਮਰ ਹੈ ਜਾਂ ਥਾਇਰਾਇਡ ਦੀ ਸਮੱਸਿਆ ਹੈ, ਤਾਂ ਕੁਦਰਤੀ ਕਾਰਨਾਂ ਕਰਕੇ ਵੀ ਦੁੱਧ ਬਾਹਰ ਆ ਸਕਦਾ ਹੈ। ਕਈ ਮਾਮਲਿਆਂ ਵਿੱਚ ਦਵਾਈਆਂ ਦੇ ਮਾੜੇ ਅਸਰ ਹੁੰਦੇ ਹਨ। ਅਕਸਰ, ਪੈਂਟੋਪਰਾਜ਼ੋਲ ਜਾਂ ਓਮੇਪ੍ਰਾਜ਼ੋਲ ਵਰਗੀਆਂ ਐਂਟੀ-ਐਸਿਡ ਦਵਾਈਆਂ ਪ੍ਰੋਲੈਕਟਿਨ ਨੂੰ ਵਧਾਉਂਦੀਆਂ ਹਨ, ਜਿਸ ਕਾਰਨ ਦੁੱਧ ਦਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਮਾੜਾ ਪ੍ਰਭਾਵ ਹੈ ਜੋ ਸਾਨੂੰ ਕਈ ਵਾਰੀ ਦੇਖਣ ਨੂੰ ਮਿਲਦਾ ਹੈ, ਖਾਸ ਕਰਕੇ ਜਦੋਂ ਅਸੀਂ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਅਤੇ ਦਰਦ ਦਾ ਇਕੱਠੇ ਇਲਾਜ ਕਰ ਰਹੇ ਹੁੰਦੇ ਹਾਂ। ਡਾ. ਪ੍ਰਾਂਜਲੀ ਨੇ ਮਹਿਲਾ ਨੂੰ ਭਰੋਸਾ ਦਿਵਾਇਆ ਕਿ ਉਸ ਨੂੰ ਟਿਊਮਰ ਨਹੀਂ ਹੈ, ਤਾਂ ਹੀ ਉਸ ਨੂੰ ਤਸੱਲੀ ਹੋਈ। ਫਿਰ ਉਸ ਨੂੰ ਦੱਸਿਆ ਗਿਆ ਕਿ ਦੁੱਧ ਨਿਕਲਣ ਦਾ ਕਾਰਨ ਗੈਸ ਦੀ ਦਵਾਈ ਸੀ। ਜੇਕਰ ਤੁਸੀਂ ਇਸਨੂੰ ਬੰਦ ਕਰ ਦਿੰਦੇ ਹੋ ਤਾਂ ਅਜਿਹਾ ਨਹੀਂ ਹੋਵੇਗਾ। ਮਹਿਲਾ ਨੇ ਅਜਿਹਾ ਹੀ ਕੀਤਾ ਅਤੇ ਫਾਲੋ-ਅੱਪ ਤੋਂ ਬਾਅਦ ਮਹਿਲਾ ਪੂਰੀ ਤਰ੍ਹਾਂ ਠੀਕ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।