ਹਕਲਾ ਕੇ ਅਤੇ ਥਥਲਾ ਕੇ ਬੋਲਣ ਦੀ ਸਮੱਸਿਆ ਤੋਂ ਇਨ੍ਹਾਂ ਨੁਸਖਿਆਂ ਦੀ ਵਰਤੋ ਨਾਲ ਪਾਓ ਛੁਟਕਾਰਾ

06/16/2017 4:21:26 PM

ਨਵੀਂ ਦਿੱਲੀ— ਹਕਲਾ ਕੇ ਅਤੇ ਥਥਲਾ ਕੇ ਬੋਲਣ ਦੀ ਸਮੱਸਿਆ ਅਕਸਰ ਵਿਅਕਤੀ ਦੀ ਪਰਸਨੈਲਿਟੀ ਨੂੰ ਖਰਾਬ ਕਰਦੀ ਹੈ। ਇਹ ਦੋਣੋ ਹੀ ਵੱਖ-ਵੱਖ ਸਮੱਸਿਆਵਾਂ ਹਨ। ਹਕਲਾ ਕੇ ਬੋਲਣ ਨਾਲ ਵਿਅਕਤੀ ਬੋਲਦੇ-ਬੋਲਦੇ ਅਟਕ ਜਾਂਦਾ ਹੈ ਅਤੇ ਥਥਲਾਉਣ ਲਗਦਾ ਹੈ ਅਤੇ ਸ਼ਬਦਾ ਨੂੰ ਸਾਫ ਨਹੀਂ ਬੋਲ ਪਾਉਂਦਾ। ਇਨ੍ਹਾਂ ਸਮੱਸਿਆਵਾਂ ਦੇ ਕਾਰਨ ਬਹੁਤ ਪਰੇਸ਼ਾਨੀ ਹੁੰਦੀ ਹੈ ਅਤੇ ਕੁਝ ਸਹੀਂ ਸਮਾਦਾਨ ਵੀ ਨਹੀਂ ਮਿਲ ਪਾਉਂਦਾ। ਦਾਲਚੀਨੀ ਜੋ ਹਰ ਘਰ 'ਚ ਆਸਾਨੀ ਨਾਲ ਮਿਲ ਜਾਂਦੀ ਹੈ ਇਹ ਹਕਲਾ ਕੇ ਅਤੇ ਥਥਲਾ ਕੇ ਬੋਲਣ ਵਾਲੇ ਲੋਕਾਂ ਦੇ ਲਈ ਫਾਇਦੇਮੰਦ ਹੈ। 
1. ਆਂਵਲਾ 
ਇਸ ਪਰੇਸ਼ਾਨੀ ਤੋਂ ਨਿਜਾਤ ਪਾਉਣ ਦੇ ਲਈ ਰੋਜ਼ਾਨਾ ਲਗਾਤਾਰ 2 ਮਹੀਨੇ ਤੱਕ 1 ਆਂਵਲੇ ਦੀ ਵਰਤੋ ਕਰੋ। ਇਸ ਨਾਲ ਆਵਾਜ਼ ਸਾਫ ਹੋਣੀ ਸ਼ੁਰੂ ਹੋ ਜਾਂਦੀ ਹੈ।
2. ਛੁਹਾਰਾ
ਥਥਲਾਉਣ ਅਤੇ ਹਕਲਾਉਣ ਦੀ ਪਰੇਸ਼ਾਨੀ ਹੈ ਤਾਂ ਇਸ ਸਮੱਸਿਆ ਦੇ ਲਈ ਛੁਹਾਰਾ ਬੇਹਦ ਲਾਭਕਾਰੀ ਹੁੰਦਾ ਹੈ। ਰੋਜ਼ਾਨਾ ਰਾਤ ਨੂੰ ਸੋਣ ਤੋਂ ਪਹਿਲਾਂ 2 ਛੁਹਾਰੇ ਖਾਓ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ 2 ਘੰਟੇ ਤੱਕ ਪਾਣੀ ਨਾ ਪੀਓ।
3. ਬਾਦਾਮ ਅਤੇ ਮੱਖਣ 
ਰਾਤ ਨੂੰ ਸੋਣ ਤੋਂ ਪਹਿਲਾਂ ਭਿਓਂ ਕੇ ਰੱਖੇ ਹੋਏ 5-6 ਬਾਦਾਮ ਅਤੇ 3 ਗ੍ਰਾਮ ਮੱਖਣ ਦੇ ਨਾਲ ਖਾਓ। ਇਸ ਦੀ ਰੋਜ਼ਾਨਾ ਵਰਤੋ ਨਾਲ ਕਈ ਫਾਇਦੇ ਮਿਲਦੇ ਹਨ। ਤੁਸੀਂ 1 ਚਮਚ ਮੱਖਣ ਦੇ ਨਾਲ ਕਾਲੀ ਮਿਰਚ ਦੀ ਵਰਤੋ ਵੀ ਕਰ ਸਕਦੇ ਹੋ।
4. ਮਿਸ਼ਰੀ ਅਤੇ ਬਾਦਾਮ
8-10 ਬਾਦਾਮ,ਮਿਸ਼ਰੀ ਅਤੇ ਬਰਾਬਰ ਮਾਤਰਾ 'ਚ ਕਾਲੀ ਮਿਰਚ ਪਾ ਕੇ ਇਸ ਨੂੰ ਪੀਸ ਲਓ ਅਤੇ ਇਸ ਮਿਸ਼ਰਣ ਨੂੰ ਤਿਆਰ ਕਰ ਲਓ ਅਤੇ ਮਿਸ਼ਰਣ ਤਿਆਰ ਕਰ ਲਓ। ਲਗਾਤਾਰ 2 ਹਫਤਿਆਂ ਤੱਕ ਰੋਜ਼ਾਨਾ ਇਸਦੀ ਵਰਤੋ ਕਰੋ। ਹਕਲਾਉਣ ਦੀ ਸਮੱਸਿਆ ਘੱਟ ਹੋ ਜਾਵੇਗੀ।
5. ਦਾਲਚੀਨੀ ਦਾ ਕਰੋ ਵੱਖ-ਵੱਖ ਤਰੀਕੇ ਨਾਲ ਇਸਤੇਮਾਲ
- ਦਿਨ 'ਚ ਦੋ ਵਾਰ ਦਾਲਚੀਨੀ ਦੇ ਤੇਲ ਨੂੰ ਜੀਭ 'ਤੇ ਲਗਾਉਣ ਨਾਲ ਥਥਲਾਉਣ ਦੀ ਸਮੱਸਿਆ 'ਚ ਫਾਇਦਾ ਹੁੰਦਾ ਹੈ। ਇਸ ਦਾ ਇਸਤੇਮਾਲ ਲਗਾਤਾਰ 40 ਦਿਨਾਂ ਤੱਕ ਕਰੋ।
- ਦਾਲਚੀਨੀ ਦੀ ਛਾਲ ਦਾ ਛੋਟਾ ਜਿਹੀ ਟੁੱਕੜਾ ਜੀਭ 'ਤੇ ਰੱਖ ਕੇ ਚੂਸਣ ਨਾਲ ਹਕਲਾਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
- ਇਨ੍ਹਾਂ ਦੀ ਵਰਤੋ ਨਾਲ ਥੋੜ੍ਹਾ ਜਿਹਾ ਸਾਫ ਅਤੇ ਲਗਾਤਾਰ ਬੋਲਣ ਦੀ ਵੀ ਕੋਸ਼ਿਸ਼ ਕਰੋ।


Related News