ਇਨ੍ਹਾਂ ਘਰੇਲੂ ਤਰੀਕਿਆਂ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਪਾਓ ਛੁਟਕਾਰਾ

10/24/2017 11:25:04 AM

ਨਵੀਂ ਦਿੱਲੀ— ਗਲਤ ਖਾਣ-ਪੀਣ ਨਾਲ ਅੱਜਕਲ ਲੋਕਾਂ ਵਿਚ ਪੇਟ ਫੁੱਲਣ, ਐਸੀਡਿਟੀ ਅਤੇ ਖੱਟੇ ਡਕਾਰ ਦੀਆਂ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਕਈ ਵਾਰ ਡਾਈਜੇਸ਼ਨ ਲਈ ਜ਼ਰੂਰੀ ਅੰਜਾਇਮਸ ਦੇ ਘੱਟ ਪੈ ਜਾਣ ਕਾਰਨ ਵੀ ਖਾਣਾ ਠੀਕ ਤਰ੍ਹਾਂ ਨਾਲ ਹਜ਼ਮ ਨਹੀਂ ਹੋ ਪਾਉਂਦਾ। ਅੱਜ ਅਸੀਂ ਤੁਹਾਨੂੰ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡਾ ਖਾਣ ਡਾਈਜੇਸਟ ਕਰਨ ਦੇ ਨਾਲ-ਨਾਲ ਐਸੀਡਿਟੀ ਅਤੇ ਖੱਟੀ ਡਕਾਰ ਨੂੰ 15 ਮਿੰਟ ਵਿਚ ਦੂਰ ਕਰ ਦੇਵੇਗਾ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ...
1. ਅਜਵਾਈਨ
ਖਾਣੇ ਦੇ ਬਾਅਦ ਅਜਵਾਈਨ ਦੇ ਨਾਲ ਨਮਕ ਖਾਓ। ਇਸ ਨਾਲ ਤੁਹਾਡੀ ਪੇਟ ਗੈਸ ਦੇ ਨਾਲ-ਨਾਲ ਅਪਚ ਅਤੇ ਖੱਟੀ ਡਕਾਰ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। 
2. ਲਸਣ 
ਇਕ ਲਸਣ ਦਾ ਕਲੀ ਨਾਲ ਚਾਰ ਮੁਨੱਕੇ ਦੇ ਬੀਜ ਕੱਢ ਕੇ ਚਬਾਓ। ਪੇਟ ਵਿਚ ਬਣੀ ਗੈਸ ਅਤੇ ਖੱਟੀ ਡਕਾਰ ਤੁਰੰਤ ਦੂਰ ਹੋ ਜਾਵੇਗੀ। 
3. ਅਲਸੀ
ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਲਸੀ ਦੀ ਸਬਜ਼ੀ ਬਣਾ ਕੇ ਖਾਣੀ ਚਾਹੀਦੀ ਹੈ। ਇਸ ਨਾਲ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਦੂਰ ਹੋ ਜਾਵੇਗੀ। 
4. ਹਿੰਗਾਸ਼ਠ ਚੂਰਨ
ਪੇਟ ਨਾਲ ਜੁੜੀ ਕਿਸੇ ਵੀ ਸਮੱਸਿਆ ਨੂੰ ਦੂਰ ਕਰਨ ਲਈ ਹਿੰਗਾਸ਼ਠ ਚੂਰਨ ਬਹੁਤ ਫਾਇਦੇਮੰੰਦ  ਹੈ। ਖਾਣੇ ਦੇ ਬਾਅਦ ਥੋੜ੍ਹਾ ਜਿਹਾ ਚੂਰਨ ਨੂੰ ਪਾਣੀ ਵਿਚ ਮਿਲਾ ਕੇ ਪੀ ਲਓ। ਇਸ ਨਾਲ ਪੇਟ ਗੈਸ ਦੀ ਸਮੱਸਿਆ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇਗੀ। 
5. ਲੱਸੀ 
ਰੋਜ਼ਾਨਾ ਖਾਣੇ ਦੇ ਬਾਅਦ 100 ਗ੍ਰਾਮ ਲੱਸੀ ਵਿਚ 2 ਗ੍ਰਾਮ ਅਜਵਾਈਨ ਅਤੇ ਕਾਲਾ ਨਮਕ ਮਿਲਾ ਕੇ ਪੀਓ। ਤੁਹਾਡੇ ਪੇਟ ਵਿਚ ਗੈਸ ਬਣਨਾ ਹਮੇਸ਼ਾ ਲਈ ਬੰਦ ਹੋ ਜਾਵੇਗਾ।


Related News