ਕੱਚੇ ਪਪੀਤੇ ਦੀ ਵਰਤੋ ਕਰ ਕੇ ਗਠੀਏ ਦੀ ਸਮੱਸਿਆ ਤੋਂ ਪਾਓ ਛੁਟਕਾਰਾ

11/28/2017 5:53:53 PM

ਨਵੀਂ ਦਿੱਲੀ— ਪੈਰਾਂ ਦੀਆਂ ਉਂਗਲੀਆਂ, ਗੋਢੇ ਅਤੇ ਹੱਡੀਆਂ 'ਚ ਦਰਦ ਹੁੰਦਾ ਹੈ ਤਾਂ ਸਮਝੋ ਕਿ   ਖੂਨ 'ਚ ਯੂਰਿਕ ਐਸਿਡ ਦੀ ਮਾਤਰਾ ਵਧ ਗਈ ਹੈ। ਜਦੋਂ ਯੂਰਿਕ ਐਸਿਡ ਕ੍ਰਿਸਟਲ ਦੇ ਰੂਪ 'ਚ ਸਾਡੇ ਹੱਥ ਅਤੇ ਪੈਰਾਂ ਦੇ ਜੋੜਾਂ 'ਚ ਜਮ ਜਾਂਦਾ ਹੈ ਤਾਂ ਉਸ ਨੂੰ ਗਠੀਏ ਦੀ ਬੀਮਾਰੀ ਹੈ। ਜੇਕਰ ਗਾਊਨ (ਗਠੀਆ) ਦੀ ਸਮੱਸਿਆ ਨੂੰ ਅਣਦੇਖਿਆ ਕਰ ਦਿੱਤਾ ਗਿਆ ਤਾਂ ਸਮਝ ਲਓ ਕਿ ਉੱਠਣਾ-ਬੈਠਣਾ ਮੁਸ਼ਕਿਲ ਹੋ ਜਾਵੇਗਾ। ਹਾਲਾਂਕਿ ਇਕ ਡਰਿੰਕ ਹੈ ਜੋ ਕੱਚੇ ਪਪੀਤੇ ਅਤੇ ਪਾਣੀ ਨਾਲ ਤਿਆਰ ਕੀਤੀ ਜਾਂਦੀ ਹੈ, ਜਿਸ ਨੂੰ ਪੀਣ ਨਾਲ ਗਠੀਏ ਦੇ ਦਰਦ 'ਚ ਹੌਲੀ-ਹੌਲੀ ਆਰਾਮ ਮਿਲ ਜਾਂਦਾ ਹੈ।
ਆਓ ਜਾਣੋ ਇਸ ਨੂੰ ਬਣਾਉਣ ਦੀ ਵਿਧੀ
1.
2 ਲੀਟਰ ਸਾਫ ਪਾਣੀ ਲੈ ਕੇ ਉਬਾਲ ਲਓ।
2. ਇਕ ਮਾਧਿਅਮ ਸਾਈਜ਼ ਦਾ ਕੱਚਾ ਪਪੀਤਾ ਲੈ ਕੇ ਉਸ ਨੂੰ ਧੋ ਲਓ।
3. ਪਪੀਤੇ ਦੇ ਅੰਦਰ ਦੇ ਬੀਜ ਕੱਢ ਕੇ ਉਸ ਦੇ ਛੋਟੇ-ਛੋਟੇ ਟੁੱਕੜੇ ਕਰ ਲਓ।
4. ਇਨ੍ਹਾਂ ਪਪੀਤੇ ਦੇ ਟੁੱਕੜਿਆਂ ਨੂੰ ਉਬਲਦੇ ਪਾਣੀ 'ਚ ਪਾ ਕੇ 5 ਮਿੰਟ ਤੱਕ ਉਬਾਲੋ।
5. ਫਿਰ ਇਸ 'ਚ 2 ਚਮਚ ਗ੍ਰੀਨ ਟੀ ਦੀਆਂ ਪੱਤੀਆਂ ਪਾਓ ਅਤੇ ਕੁਝ ਹੋਰ ਸਮੇਂ ਤੱਕ ਉਬਾਲੋ।
6. ਹੁਣ ਪਾਣੀ ਨੂੰ ਛਾਣ ਕੇ ਠੰਡਾ ਕਰ ਲਓ ਅਤੇ ਇਸ ਨੂੰ ਪੀਓ।ਇਸ ਦੀ ਵਰਤੋਂ ਨਾਲ ਤੁਹਾਨੂੰ ਗਠੀਏ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।


Related News