ਮਾਮੂਲੀ ਵਾਇਰਲ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਲਸਣ

02/08/2020 12:26:41 PM

ਜਲੰਧਰ—ਲਸਣ ਦੀ ਵਰਤੋਂ ਬਹੁਤ ਸਾਰੇ ਪਕਵਾਨਾਂ 'ਚ ਕੀਤੀ ਜਾਂਦੀ ਹੈ। ਜਿਥੇ ਇਹ ਖਾਣੇ ਦਾ ਸੁਆਦ ਵਧਾਉਣ 'ਚ ਮਦਦ ਕਰਦਾ ਹੈ ਉੱਧਰ ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਹੈਲਥ ਪ੍ਰਾਬਲਮ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਲਸਣ ਖਾਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਦੇ ਬਾਰੇ 'ਚ ਵਿਸਤਾਰ ਨਾਲ...
ਕੈਂਸਰ ਤੋਂ ਬਚਾਅ
ਲਸਣ ਬਾਡੀ ਦੇ ਇਮਿਊਨ ਸਿਸਟਮ ਨੂੰ ਸਟ੍ਰਾਂਗ ਬਣਾਉਣ 'ਚ ਮਦਦ ਕਰਦਾ ਹੈ। ਜਿਸ ਕਾਰਨ ਕਰਕੇ ਇਹ ਖਾਣੇ ਨੂੰ ਪਚਾਉਣ ਦੇ ਨਾਲ-ਨਾਲ ਤੁਹਾਨੂੰ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਕੇ ਰੱਖਦਾ ਹੈ।
ਬਲੱਡ ਕਲੋਟਿੰਗ
ਅੱਜ ਕੱਲ ਬਹੁਤ ਸਾਰੇ ਲੋਕਾਂ ਦੇ ਸਰੀਰ 'ਚ ਖੂਨ ਦੇ ਕਲਾਟ ਜਮ੍ਹ ਜਾਂਦੇ ਹਨ, ਲਸਣ ਦੀ ਵਰਤੋਂ ਖੂਨ 'ਚ ਜਮ੍ਹ ਚੁੱਕੇ ਕਲੋਟਿੰਗ ਨੂੰ ਖਤਮ ਕਰਨ ਅਤੇ ਇਸ ਦੇ ਦੌਰੇ ਨੂੰ ਸਹੀ ਢੰਗ ਨਾਲ ਕੰਮ 'ਚ ਲਿਆਉਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਹਰ ਰੋਜ਼ ਸਵੇਰੇ ਕੱਚੇ ਲਸਣ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਬਲੱਡ ਕਲੋਟਿੰਗ ਦੀ ਸਮੱਸਿਆ ਨਹੀਂ ਹੁੰਦੀ।

PunjabKesari
ਪ੍ਰੈੱਗਨੈਂਸੀ 'ਚ ਫਾਇਦੇਮੰਦ
ਪ੍ਰੈੱਗਨੈਂਸੀ ਦੌਰਾਨ ਜੇਕਰ ਮਾਂ ਹਰ ਰੋਜ਼ ਲਸਣ ਦੀ ਵਰਤੋਂ ਕਰੇ ਤਾਂ ਇਹ ਮਾਂ ਅਤੇ ਬੱਚੇ ਦੋਵਾਂ ਦੇ ਲਈ ਫਾਇਦੇਮੰਦ ਹੈ। ਗਰਭਅਵਸਥਾ ਦੌਰਾਨ ਲਸਣ ਦੀ ਵਰਤੋਂ ਕਰਨ ਨਾਲ ਮਾਂ ਅਤੇ ਬੱਚੇ ਦੋਵਾਂ ਦਾ ਭਾਰ ਠੀਕ ਰਹਿੰਦਾ ਹੈ।
ਇੰਫੈਕਸ਼ਨ ਤੋਂ ਬਚਾਉਂਦਾ ਹੈ ਲਸਣ
ਜਿਨ੍ਹਾਂ ਲੋਕਾਂ ਨੂੰ ਬਹੁਤ ਛੇਤੀ ਸਰਦੀ-ਜ਼ੁਕਾਮ ਜਾਂ ਫਿਰ ਕੋਈ ਵੀ ਇੰਫੈਕਸ਼ਨ ਆਪਣੀ ਲਪੇਟ 'ਚ ਲੈ ਲੈਂਦੀ ਹੈ ਤਾਂ ਉਨ੍ਹਾਂ ਲਈ ਲਸਣ ਰਾਮਬਾਣ ਇਲਾਜ ਹੈ। ਲਸਣ ਖਾਣ ਨਾਲ ਤੁਹਾਡਾ ਸਰੀਰ ਅੰਦਰ ਤੋਂ ਮਜ਼ਬੂਤ ਬਣਦਾ ਹੈ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਵਾਇਰਲ ਬੁਖਾਰ ਤੁਹਾਨੂੰ ਛੇਤੀ ਇਫੈਕਟ ਨਹੀਂ ਕਰਦਾ।

PunjabKesari
ਦੰਦ ਦਰਦ
ਲਸਣ ਪੀਸ ਕੇ ਉਸ 'ਚ ਲੌਂਗ ਦਾ ਤੇਲ ਮਿਲਾ ਕੇ ਦਰਦ ਵਾਲੇ ਦੰਦ 'ਤੇ ਲਗਾਓ। ਤੁਸੀਂ ਚਾਹੇ ਤਾਂ ਲਸਣ ਅਤੇ ਲੌਂਗ ਨੂੰ ਇਕੱਠੇ ਪੀਸ ਕੇ ਵੀ ਡਾਇਰੈਕਟ ਦੰਦ 'ਤੇ ਲਗਾ ਸਕਦੇ ਹੋ।
ਦਿਲ ਲਈ ਫਾਇਦੇਮੰਦ
ਲਸਣ ਦੀ ਵਰਤੋਂ ਕਰਨ ਨਾਲ ਤੁਹਾਡਾ ਕੋਲੇਸਟ੍ਰਾਲ ਲੈਵਲ ਬੈਲੇਂਸ ਰਹਿੰਦਾ ਹੈ। ਇਹ ਤੁਹਾਡੇ ਬੈਡ ਕੋਲੇਸਟ੍ਰਾਲ ਨੂੰ ਖਤਮ ਕਰਕੇ ਗੁੱਡ ਕੋਲੇਸਟ੍ਰਾਲ ਨੂੰ ਬੈਲੇਂਸ ਕਰਨ ਦਾ ਕੰਮ ਕਰਦਾ ਹੈ।


Aarti dhillon

Content Editor

Related News