ਤੁਹਾਡੇ ਖਾਣੇ ਦਾ ਸੁਆਦ ਤੇ ਰਸੋਈ ’ਚ ਕੰਮ ਕਰਨ ਦਾ ਮਜ਼ਾ ਵਧਾ ਦੇਣਗੇ ਇਹ ਮਹੱਤਵਪੂਰਨ ਤਰੀਕੇ

09/21/2020 10:52:17 AM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕਾਂ ਨੂੰ ਖਾਣਾ ਬਣਾਉਣ ਦਾ ਸ਼ੌਕ ਹੈ। ਜਿਸ ਕਰਕੇ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਖਾਣਾ ਸਭ ਤੋਂ ਜ਼ਿਆਦਾ ਸੁਆਦ ਅਤੇ ਦਿਖਣ ਵਿਚ ਵੀ ਸੋਹਣਾ ਹੋਵੇ। ਇਸ ਦੇ ਲਈ ਉਹ ਕਈ ਤਰ੍ਹਾਂ ਦੀਆਂ ਚੀਜ਼ਾਂ ਅਤੇ ਕੁਝ ਜ਼ਰੂਰੀ ਗੱਲਾਂ ਦਾ ਖਾਸ ਧਿਆਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਖਾਣਾ ਖਾਣ ਵਿੱਚ ਸਭ ਤੋਂ ਸੁਆਦ ਹੁੰਦਾ ਹੈ। ਖਾਣਾ ਬਣਾਉਣ ਦੇ ਨਾਲ-ਨਾਲ ਬਹੁਤ ਸਾਰੇ ਕੰਮ ਵੀ ਹੁੰਦੇ ਹਨ, ਜੋ ਰਸੋਈ ਵਿਚ ਸਾਨੂੰ ਕਰਦੇ ਪੈਂਦੇ ਹਨ। ਇਨ੍ਹਾਂ ਸਾਰੇ ਕੰਮਾਂ ਨੂੰ ਵਧੀਆਂ ਤਰੀਕੇ ਨਾਲ ਕਰਨ ਲਈ ਅੱਜ ਅੱਸੀਂ ਤੁਹਾਨੂੰ ਕੁਝ ਮਹੱਤਵਪੂਰਨ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਨੂੰ ਚੰਗਾ ਲੱਗੇਗਾ।

1. ਨੂਡਲਸ ਉਬਾਲਣ ਤੋਂ ਬਾਅਦ ਜੇਕਰ ਉਨ੍ਹਾਂ 'ਚ ਠੰਡਾ ਪਾਣੀ ਪਾ ਦਿੱਤਾ ਜਾਏ ਤਾਂ ਉਹ ਆਪਸ 'ਚ ਚਿਪਕਣਗੇ ਨਹੀਂ।

2. ਆਲੂ ਦੇ ਪਰੌਂਠੇ ਬਣਾਉਣ ਵਾਲੇ ਆਲੂ ਦੇ ਮਿਸ਼ਰਣ 'ਚ ਥੋੜ੍ਹੀ ਜਿਹੀ ਕਸੂਰੀ ਮੇਥੀ ਪਾਉਣੀ ਨਾ ਭੁੱਲੋ। ਇਸ ਨਾਲ ਪਰੌਂਠਿਆਂ ਦਾ ਸਵਾਦ ਹੋਰ ਵੀ ਵੱਧ ਜਾਏਗਾ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ ਖਾਓ ਕੱਚਾ ‘ਪਨੀਰ’, ਸ਼ੂਗਰ ਦੇ ਨਾਲ-ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ

PunjabKesari
3. ਜੇਕਰ ਬਿਸਕੁਟ ਦੇ ਡੱਬੇ ਹੇਠਾਂ ਬਲੋਟਿੰਗ ਪੇਪਰ ਵਿਛਾ ਕੇ ਬਿਸਕੁਟ ਰੱਖੇ ਜਾਣ ਤਾਂ ਉਹ ਛੇਤੀ ਖਰਾਬ ਨਹੀਂ ਹੁੰਦੇ।

4. ਸਖਤ ਨਿੰਬੂ ਨੂੰ ਕੁਝ ਦੇਰ ਲਈ ਗਰਮ ਪਾਣੀ 'ਚ ਰੱਖ ਦਿਓ ਤਾਂ ਉਸ 'ਚੋਂ ਅਸਾਨੀ ਨਾਲ ਵਧੇਰੇ ਰਸ ਕੱਢਿਆ ਜਾ ਸਕਦਾ ਹੈ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਆਲੂ ਨਾਲ ਇੰਝ ਕਰੋ ਆਪਣੇ ਚਿਹਰੇ ਦੀ ਬਲੀਚ, ਨਹੀਂ ਪਵੇਗੀ ਕਰੀਮ ਦੀ ਲੋੜ

5. ਮੇਥੀ ਦੀ ਕੜਵਾਹਟ ਦੂਰ ਕਰਨ ਲਈ ਥੋੜ੍ਹਾ ਜਿਹਾ ਨਮਕ ਪਾ ਕੇ ਉਸ ਨੂੰ ਥੋੜ੍ਹੀ ਦੇਰ ਲਈ ਰੱਖ ਦਿਓ।

6. ਪਨੀਰ ਨੂੰ ਬਲੋਟਿੰਗ ਪੇਪਰ 'ਚ ਲਪੇਟ ਕੇ ਫਰਿੱਜ 'ਚ ਰੱਖਣ ਨਾਲ ਇਹ ਕਾਫੀ ਦੇਰ ਤੱਕ ਤਾਜ਼ਾ ਰਹਿੰਦਾ ਹੈ।

7. ਆਟਾ ਗੁੰਨ੍ਹਣ ਵੇਲੇ ਪਾਣੀ ਨਾਲ ਥੋੜ੍ਹਾ ਜਿਹਾ ਦੁੱਧ ਮਿਲਾਓ। ਇਸ ਨਾਲ ਰੋਟੀ ਅਤੇ ਪਰੌਂਠੇ ਦਾ ਸਵਾਦ ਬਦਲ ਜਾਏਗਾ।

ਪੜ੍ਹੋ ਇਹ ਵੀ ਖਬਰ - ਧਨ ਦੀ ਪ੍ਰਾਪਤੀ ਤੇ ਜੀਵਨ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਲਈ ਐਤਵਾਰ ਨੂੰ ਕਰੋ ਇਹ ਉਪਾਅ

PunjabKesari
8. ਕੱਟੇ ਹੋਏ ਸੇਬ 'ਤੇ ਨਿੰਬੂ ਲਗਾਉਣ ਨਾਲ ਸੇਬ ਕਾਲਾ ਨਹੀਂ ਪਏਗਾ।

9. ਹਰੇ ਮਟਰਾਂ ਨੂੰ ਬਹੁਤੀ ਦੇਰ ਤੱਕ ਤਾਜ਼ੇ ਰੱਖਣ ਲਈ ਪਲਾਸਟਿਕ ਦੀ ਥੈਲੀ 'ਚ ਪਾ ਕੇ ਫ੍ਰੀਜਰ 'ਚ ਰੱਖ ਦਿਓ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਇੰਝ ਬਦਲ ਜਾਂਦੀ ਹੈ ਸਾਰਿਆਂ ‘ਮੁੰਡਿਆਂ’ ਦੀ ਜ਼ਿੰਦਗੀ

10. ਇਕ ਛੋਟਾ ਚੱਮਚ ਖੰਡ ਨੂੰ ਭੂਰੀ ਹੋਣ ਤੱਕ ਭੁੰਨੋ। ਕੇਕ ਦੇ ਮਿਸ਼ਰਣ 'ਚ ਇਸ ਨੂੰ ਮਿਲਾ ਦਿਓ। ਇੰਝ ਕਰਨ ਨਾਲ ਕੇਕ ਦਾ ਰੰਗ ਚੰਗਾ ਆਏਗਾ।

11. ਮਹੀਨੇ 'ਚ ਇਕ ਵਾਰ ਮਿਕਸਰ ਅਤੇ ਗ੍ਰਾਈਂਡਰ 'ਚ ਨਮਕ ਪਾ ਕੇ ਚਲਾ ਦਿੱਤਾ ਜਾਏ ਤਾਂ ਉਸ ਦੇ ਬਲੇਡ ਤੇਜ਼ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖਬਰ - ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜ਼ਰੂਰ ਕਰੋ ਇਸਤੇਮਾਲ, ਕਦੇ ਨਹੀਂ ਹੋਵੇਗਾ ‘ਕੈਂਸਰ’

12. ਦਾਲ ਬਣਾਉਣ ਵੇਲੇ ਇਸ 'ਚ ਇਕ ਚੁਟਕੀ ਪੀਸੀ ਹਲਦੀ ਅਤੇ ਮੂੰਗਫਲੀ ਦੇ ਤੇਲ ਦੀਆਂ ਕੁਝ ਬੂੰਦਾਂ ਪਾਓ। ਇਸ ਨਾਲ ਦਾਲ ਛੇਤੀ ਗਲ ਜਾਏਗੀ ਅਤੇ ਸਵਾਦ ਵੀ ਬਿਹਤਰ ਹੋਵੇਗਾ।

13. ਮਿਰਚਾਂ ਦੇ ਡੱਬੇ 'ਚ ਥੋੜ੍ਹੀ ਜਿਹੀ ਹਿੰਗ ਪਾਉਣ ਨਾਲ ਮਿਰਚਾਂ ਕਾਫੀ ਸਮੇਂ ਤੱਕ ਖਰਾਬ ਨਹੀਂ ਹੁੰਦੀਆਂ।

PunjabKesari
14. ਲਸਣ ਦੇ ਛਿਲਕੇ ਨੂੰ ਹਲਕਾ ਜਿਹਾ ਗਰਮ ਕਰਨ ਨਾਲ ਇਹ ਅਸਾਨੀ ਨਾਲ ਉਤਰ ਜਾਂਦਾ ਹੈ।

15. ਫੁੱਲਗੋਭੀ ਬਣਾਉਣ 'ਤੇ ਉਸ ਦਾ ਰੰਗ ਚਲਾ ਜਾਂਦਾ ਹੈ। ਇਸ ਲਈ ਫੁੱਲਗੋਭੀ ਦੀ ਸਬਜ਼ੀ 'ਚ ਇਕ ਛੋਟਾ ਚੱਮਚ ਦੁੱਧ ਜਾਂ ਸਿਰਕਾ ਪਾਓ। ਫੁੱਲਗੋਭੀ ਦਾ ਅਸਲ ਰੰਗ ਕਾਇਮ ਰਹੇਗਾ।

16. ਹਰੀ ਮਿਰਚ ਦੇ ਡੰਡਲ ਨੂੰ ਤੋੜ ਕੇ ਫਰਿੱਜ 'ਚ ਰੱਖਿਆ ਜਾਏ ਤਾਂ ਇਹ ਛੇਤੀ ਖਰਾਬ ਨਹੀਂ ਹੁੰਦੀ।

17. ਖੰਡ ਵਾਲੇ ਡੱਬੇ 'ਚ 5-6 ਲੌਂਗ ਪਾ ਦਿੱਤੇ ਜਾਣ ਤਾਂ ਇਸ 'ਤੇ ਕੀੜੀਆਂ ਨਹੀਂ ਚੜ੍ਹਦੀਆਂ।

18. ਬਦਾਮਾਂ ਨੂੰ ਜੇਕਰ 15-20 ਮਿੰਟਾਂ ਲਈ ਗਰਮ ਪਾਈ 'ਚ ਭਿਓਂ ਦੇਈਏ ਤਾਂ ਇਸ ਦਾ ਛਿਲਕਾ ਅਸਾਨੀ ਨਾਲ ਉਤਰ ਜਾਂਦਾ ਹੈ।

PunjabKesari


rajwinder kaur

Content Editor

Related News