ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਲੋਕਾਂ ਲਈ ਵਰਦਾਨ ਹੈ ਸ਼ਹਿਦ, ਪਲਾਂ 'ਚ ਪਾਓ ਸਮੱਸਿਆ ਤੋਂ ਰਾਹਤ

Saturday, Nov 25, 2023 - 02:56 PM (IST)

ਜਲੰਧਰ - ਮੌਸਮ ਵਿੱਚ ਬਦਲਾਅ ਦੇ ਨਾਲ ਗਲੇ ਵਿੱਚ ਖਰਾਸ਼ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਈ ਵਾਰ ਜ਼ੁਕਾਮ ਤੇ ਖੰਘ ਕਾਰਨ ਵੀ ਗਲੇ ਵਿੱਚ ਖਰਾਸ਼ ਹੋ ਜਾਂਦੀ ਹੈ। ਜ਼ੁਕਾਮ ਅਤੇ ਬੁਖ਼ਾਰ ਦੇ ਨਾਲ ਗਲੇ ਵਿਚ ਖਰਾਸ਼ ਹੋਣਾ ਆਮ ਗੱਲ ਹੈ, ਜਿਸ ਨੂੰ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਸ ਦੇ ਵਧਣ ਨਾਲ ਕਈ ਗੰਭੀਰ ਬੀਮਾਰੀਆਂ ਹੋ ਜਾਂਦੀਆਂ ਹਨ। ਗਲੇ ਦੀ ਖਰਾਸ਼ ਅਤੇ ਦਰਦ ਤੋਂ ਛੁਟਕਾਰਾ ਅਤੇ ਰਾਹਤ ਪਾਉਣ ਲਈ ਤੁਸੀਂ ਕਈ ਘਰੇਲੂ ਨੁਸਖ਼ਿਆਂ ਨੂੰ ਅਜ਼ਮਾ ਸਕਦੇ ਹੋ। ਅਜਿਹੇ ਨੁਸਖੇ ਇੱਕ ਰਾਤ ਵਿੱਚ ਹੀ ਕਈ ਗੁਣਾ ਕਾਰਗਰ ਸਾਬਿਤ ਹੋ ਸਕਦੇ ਹਨ। ਆਓ ਜਾਣਦੇ ਹਾਂ ਉਕਤ ਨੁਸਖ਼ਿਆਂ ਦੇ ਬਾਰੇ

ਲੂਣ ਦੇ ਗਰਾਰੇ 
ਗਲੇ ਦੀ ਖਰਾਸ਼ ਨੂੰ ਦੂਰ ਕਰਨ ਲਈ ਲੂਣ ਅਤੇ ਕੋਸੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ। ਗਰਮ ਪਾਣੀ ਤੇ ਲੂਣ ਦੇ ਗਰਾਰੇ ਕਰਨ ਨਾਲ ਗਲੇ ਨੂੰ ਰਾਹਤ ਮਿਲਦੀ ਹੈ। ਗਰਮ ਪਾਣੀ ਤੇ ਲੂਣ ਦਾ ਮਿਸ਼ਰਨ ਗਲੇ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਇਸ ਲਈ ਇਕ ਗਲਾਸ ਪਾਣੀ ਵਿਚ ਅੱਧਾ ਚਮਚ ਲੂਣ ਪਾ ਕੇ ਗਰਮ ਕਰੋ। ਇਸ ਤੋਂ ਬਾਅਦ ਇਸ ਨਾਲ ਗਰਾਰੇ ਕਰੋ। ਕੁੱਝ ਸਮੇਂ ਵਿੱਚ ਤੁਹਾਨੂੰ ਰਾਹਤ ਮਿਲਣੀ ਸ਼ੁਰੂ ਹੋ ਦਾਵੇਗੀ।

PunjabKesari

ਸ਼ਹਿਦ
ਗਲੇ ਦੀ ਖਰਾਸ਼ ਨੂੰ ਦੂਰ ਕਰਨ ਦੇ ਘਰੇਲੂ ਨੁਸਖਿਆਂ ਵਿੱਚ ਸ਼ਹਿਦ ਸਭ ਤੋਂ ਵੱਧ ਲਾਜਵਾਬ ਹੈ। ਇਸ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਨਾਲ ਹੀ ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ, ਜੋ ਗਲੇ ਨੂੰ ਆਰਾਮ ਦੇਣ ਵਿੱਚ ਮਦਦ ਕਰਦੇ ਹਨ। ਗਲੇ ਦੀ ਖਰਾਸ਼ ਦੂਰ ਕਰਨ ਲਈ ਤੁਸੀਂ ਸ਼ਹਿਦ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਲੈ ਸਕਦੇ ਹੋ ਜਾਂ ਇਸਨੂੰ ਅਦਰਕ ਦੇ ਨਾਲ ਲਓ।

ਮੁਲੱਠੀ
ਤੁਸੀਂ ਅਕਸਰ ਬਜ਼ੁਰਗਾਂ ਕੋਲੋਂ ਮੁਲੱਠੀ ਦੇ ਫ਼ੈਇਦਿਆਂ ਬਾਰੇ ਸੁਣਿਆ ਹੋਵੇਗਾ। ਤੁਸੀਂ ਇਸ ਦਾ ਪਾਊਡਰ ਬਣਾ ਕੇ ਲੈ ਸਕਦੇ ਹੋ ਜਾਂ ਇਸਨੂੰ ਪਾਣੀ ਵਿੱਚ ਉਬਾਲ ਕੇ ਗਰਾਰੇ ਕਰ ਸਕਦੇ ਹੋ। ਇਸ ਵਿੱਚ ਐਂਟੀਵਾਇਰਲ, ਐਂਟੀ-ਇੰਫਲੇਮੇਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਗਲੇ ਦੀ ਖਰਾਸ਼ ਨੂੰ ਆਰਾਮ ਦਿਵਾਉਣ 'ਚ ਮਦਦ ਕਰਦੇ ਹਨ।

PunjabKesari

ਐਪਲ ਸਾਈਡਰ ਵਿਨੇਗਰ
ਜੇਕਰ ਤੁਹਾਨੂੰ ਗਲੇ ਵਿੱਚ ਖਰਾਸ਼ ਦੀ ਸਮੱਸਿਆ ਹੈ ਤਾਂ ਤੁਸੀਂ ਐਪਲ ਸਾਈਡਰ ਵਿਨੇਗਰ ਦਾ ਇਸਤੇਮਾਲ ਕਰ ਸਕਦੇ ਹੋ। ਇਹ ਇੱਕ ਵਧੀਆ ਟੌਨਿਕ ਦੇ ਤੌਰ 'ਤੇ ਕੰਮ ਕਰਦਾ ਹੈ। ਇਸ ਵਿੱਚ ਮੌਜੂਦ ਐਸੀਟਿਕ ਐਸਿਡ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ 1 ਕੱਪ ਕੋਸੇ ਪਾਣੀ ਵਿੱਚ 1 ਚਮਚ ਸਿਰਕਾ ਅਤੇ 1 ਚਮਚ ਸ਼ਹਿਦ ਮਿਲਾ ਕੇ ਬਣਾਉਣ ਹੈ ਅਤੇ ਇਸ ਨੂੰ ਟੌਨਿਕ ਵਾਂਗ ਲੈਣਾ ਹੈ।

ਫਟਕੜੀ
ਥੋੜ੍ਹੀ ਜਿਹੀ ਫਟਕੜੀ ਨੂੰ ਤਵੇ 'ਤੇ ਗਰਮ ਕਰਕੇ ਪੀਸ ਲਓ। ਫਿਰ 1 ਗਲਾਸ 'ਚ ਗਰਮ ਪਾਣੀ ਕਰਕੇ ਉਸ 'ਚ ਇਸ ਨੂੰ ਮਿਲਾ ਕੇ ਕੁਰਲੀ ਕਰੋ। ਸਵੇਰੇ ਸ਼ਾਮ ਇਸ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਡੀ ਗਲੇ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।

PunjabKesari

ਤੁਲਸੀ ਦਾ ਕਾੜ੍ਹਾ ਪੀਓ
ਤੁਲਸੀ ਸਭ ਤੋਂ ਵਧੀਆ ਐਂਟੀ-ਵਾਇਰਲ ਜੜੀ-ਬੂਟੀਆਂ ਵਿੱਚੋਂ ਇੱਕ ਹੈ ਜਿਸ ਨੂੰ ਖੰਘ, ਜ਼ੁਕਾਮ ਅਤੇ ਗਲੇ ਦੇ ਦਰਦ ਵਿੱਚ ਬਹੁਤ ਪ੍ਰਭਾਵਸ਼ਾਲੀ ਮੰਨਿਆਂ ਜਾਂਦਾ ਹੈ। ਤੁਲਸੀ ਦੀਆਂ 4-5 ਪੱਤੀਆਂ ਨੂੰ ਥੋੜੇ ਜਿਹੇ ਪਾਣੀ 'ਚ ਉਬਾਲ ਕੇ ਇਸ ਨੂੰ ਪੀਣ ਨਾਲ ਲਾਭ ਮਿਲਦਾ ਹੈ।  ਤੁਸੀਂ ਚਾਹੋ ਤਾਂ ਇਸ 'ਚ ਸ਼ਹਿਦ, ਅਦਰਕ ਮਿਲਾ ਸਕਦੇ ਹੋ। ਤੁਲਸੀ ਦੇ ਕਾੜੇ ਵਿੱਚ ਕਾਲੀ ਮਿਰਚ, ਅਦਰਕ, ਲੌਂਗ, ਦਾਲਚੀਨੀ ਮਿਲਾ ਕੇ ਇਸ ਦਾ ਸੇਵਨ ਕਰਨ ਨਾਲ ਵੀ ਅਜਿਹੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਮਿਊਨ ਸਿਸਟਮ ਨੂੰ ਵਧਾਉਣ 'ਚ ਵੀ ਇਹ ਕਾੜ੍ਹਾ ਤੁਹਾਡੇ ਲਈ ਮਦਦਗਾਰ ਹੈ।


rajwinder kaur

Content Editor

Related News