ਨਾੜਾਂ ’ਚ ਬਲਾਕੇਜ਼ ਹੋਣ ’ਤੇ ਅਪਣਾਓ ਇਹ ਘਰੇਲੂ ਨੁਸਖ਼ੇ
Thursday, Dec 24, 2020 - 05:40 PM (IST)
ਜਲੰਧਰ: ਅੱਜ ਕੱਲ ਲੋਕਾਂ ਦੀ ਬਿਜ਼ੀ ਲਾਈਫ ਦੇ ਕਾਰਨ ਤਣਾਅ ਵਧਣ ਲੱਗਿਆ ਹੈ ਅਤੇ ਘੱਟ ਉਮਰ ਦੇ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਰਹੀਆਂ ਹਨ। ਕਿਸੇ ਨੂੰ ਅੱਖਾਂ ਦੀ ਸਮੱਸਿਆ ਹੈ ਅਤੇ ਕਿਸੇ ਨੂੰ ਨਾੜਾਂ ’ਚ ਬਲਾਕੇਜ਼ ਦੀ ਸਮੱਸਿਆ। ਨਾੜਾਂ ਬੰਦ ਹੋਣ ਨਾਲ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਜਿਵੇਂ ਦਿਲ ਦੀ ਸਮੱਸਿਆ ਅਤੇ ਸਰੀਰ ’ਚ ਸੋਜ ਰਹਿਣ ਲੱਗਦੀ ਹੈ ਪਰ ਅਸੀਂ ਇਸ ਸਮੱਸਿਆ ਤੋਂ ਜਲਦੀ ਛੁਟਕਾਰਾ ਪਾ ਸਕਦੇ ਹਾਂ ਜੇਕਰ ਕੋਈ ਇਨਸਾਨ ਕਾਫ਼ੀ ਸਮੇਂ ਤੱਕ ਬੈਠਾ ਰਹਿੰਦਾ ਹੈ ਅਤੇ ਉਸ ਨੂੰ ਥਕਾਵਟ ਮਹਿਸੂਸ ਹੁੰਦੀ ਹੈ ਕਿਉਂਕਿ ਸਾਡੇ ਸਰੀਰ ਨੂੰ ਮੂਵਮੈਂਟ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਸਾਡੀਆਂ ਸਾਰੀਆਂ ਨਾੜਾਂ ’ਚ ਖੂਨ ਦਾ ਪ੍ਰਭਾਵ ਸਰੀਰ ’ਚ ਸਹੀ ਢੰਗ ਨਾਲ ਨਹੀਂ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨਾੜਾਂ ਦੀਆਂ ਬਲਾਕੇਜ਼ ਨੂੰ ਦੂਰ ਕਰਨ ਲਈ ਤਿੰਨ ਤਰੀਕੇ। ਜਿਸ ਨਾਲ ਨਾੜਾਂ ਦੀ ਬਲਾਕੇਜ ਠੀਕ ਹੋਵੇਗੀ ਅਤੇ ਇਸ ਦੇ ਨਾਲ-ਨਾਲ ਦਰਦ ਤੋਂ ਰਾਹਤ ਮਿਲੇਗੀ।
ਕਸਰਤ ਅਤੇ ਯੋਗ ਨਾਲ ਕਰੋ ਨਾੜਾਂ ਦੀ ਬਲਾਕੇਜ਼ ਹੋਵੇ ਠੀਕ
ਕਸਰਤ ਅਤੇ ਯੋਗ ਕਰਨਾ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਨੂੰ ਤਾਜ਼ਗੀ ਮਿਲਦੀ ਹੈ। ਕਸਰਤ ਅਤੇ ਯੋਗ ਕਰਨ ਨਾਲ ਸਾਡਾ ਸਰੀਰ ਸਹੀ ਤਰ੍ਹਾਂ ਕੰਮ ਕਰਦਾ ਹੈ ਕਿਉਂਕਿ ਇਸ ਨਾਲ ਸਰੀਰ ਦੇ ਅੰਗ ਖੁੱਲ੍ਹ ਜਾਂਦੇ ਹਨ ਅਤੇ ਖ਼ੂਨ ਦਾ ਪ੍ਰਭਾਵ ਸਹੀ ਰਹਿੰਦਾ ਹੈ। ਯੋਗ ’ਚ ਬਹੁਤ ਸਾਰੇ ਆਸਨ ਹਨ, ਜੋ ਨਾੜਾਂ ਦੀ ਬਲਾਕੇਜ਼ ਨੂੰ ਦੂਰ ਕਰਨ ’ਚ ਮਦਦ ਕਰਦੇ ਹਨ, ਜਿਵੇਂ ਭੁਜੰਗਾਸਨ। ਇਸ ਲਈ ਨਾੜਾਂ ਦੀ ਬਲਾਕੇਜ਼ ਤੋਂ ਬਚਣ ਲਈ ਰੋਜ਼ਾਨਾ ਅੱਧਾ ਘੰਟਾ ਕਸਰਤ ਅਤੇ ਯੋਗ ਜ਼ਰੂਰ ਕਰੋ।
ਬਾਦਾਮ ਖਾਓ
ਡਰਾਈ ਫਰੂਟਸ ਖਾਣੇ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ ਇਨ੍ਹਾਂ ’ਚੋਂ ਬਾਦਾਮ ਦਿਲ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਬਦਾਮ ਖਾਣ ਨਾਲ ਨਾੜਾਂ ਦੀ ਬਲਾਕੇਜ਼ ਦੂਰ ਹੁੰਦੀ ਹੈ ਅਤੇ ਨਾਲ ਹੀ ਇਹ ਢਿੱਡ ਦਰਦ ਅਤੇ ਕਬਜ਼ ਜਿਹੀ ਸਮੱਸਿਆ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਪੰਜ ਤੋਂ ਦੱਸ ਭਿੱਜੇ ਹੋਏ ਬਦਾਮ ਖਾਂਦੇ ਹੋ ਤਾਂ ਤੁਹਾਨੂੰ ਨਾੜਾਂ ਦੀ ਬਲਾਕੇਜ਼ ਦੀ ਸਮੱਸਿਆ ਨਹੀਂ ਹੋਵੇਗੀ। ਬਦਾਮ ਦੇ ਨਾਲ-ਨਾਲ ਤੁਸੀਂ ਇਸ ’ਚ ਅਖਰੋਟ ਅਤੇ ਕਿਸ਼ਮਿਸ਼ ਮਿਲਾ ਕੇ ਵੀ ਖਾ ਸਕਦੇ ਹੋ।
ਲਸਣ ਦੇ ਨਾਲ ਦੁੱਧ ਪੀਓ
ਜੇਕਰ ਤੁਹਾਨੂੰ ਨਾੜਾਂ ਦੀ ਬਲਾਕੇਜ਼ ਹੋਣ ਦੇ ਕਾਰਨ ਦਰਦ ਹੁੰਦਾ ਹੈ ਤਾਂ ਤੁਹਾਨੂੰ ਦੁੱਧ ਦੇ ਨਾਲ ਲਸਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦਾ ਹੈ। ਇਸ ਨਾਲ ਦਰਦ ਦੀ ਸਮੱਸਿਆ ਬਹੁਤ ਜਲਦ ਦੂਰ ਹੁੰਦੀ ਹੈ ਅਤੇ ਸਰੀਰ ਦੀਆਂ ਬੰਦ ਹੋਈਆਂ ਨਸਾਂ ਖੁੱਲ੍ਹ ਜਾਂਦੀਆਂ ਹਨ ਅਤੇ ਲਸਣ ਵਾਲਾ ਦੁੱਧ ਦਿਲ ਨੂੰ ਵੀ ਮਜ਼ਬੂਤ ਬਣਾਉਂਦਾ ਹੈ।