ਇਹ ਨੁਸਖੇ ਗਰਮੀਆਂ 'ਚ ਕਰਨਗੇ ਤੁਹਾਡੀਆਂ ਅੱਖਾਂ ਦੀ ਦੇਖਭਾਲ

04/21/2019 3:52:35 PM

ਜਲੰਧਰ— ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਸਿਰਫ ਸਕਿਨ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦੀਆਂ ਸਗੋਂ ਇਸ ਦਾ ਅਸਰ ਅੱਖਾਂ 'ਤੇ ਵੀ ਪੈਂਦਾ ਹੈ। ਧੁੱਪ 'ਚ ਜ਼ਿਆਦਾ ਦੇਰ ਰਹਿਣ ਨਾਲ ਅੱਖਾਂ 'ਚ ਐਲਰਜਿਕ ਰੀਐਕਸ਼ਨ ਹੋ ਸਕਦਾ ਹੈ। ਦਰਅਸਲ ਅੱਖਾਂ ਨੂੰ ਦਿਮਾਗ ਨਾਲ ਜੋੜਨ ਵਾਲੀਆਂ ਬਰੀਕ ਸ਼ਿਰਾਵਾਂ ਅੱਖਾਂ ਦੀ ਸਕਿਨ ਦੇ ਬੇਹੱਦ ਨੇੜੇ ਹੁੰਦੀਆਂ ਹਨ। ਇਸ ਲਈ ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਅੱਖਾਂ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ ਗਰਮੀਆਂ ਦੇ ਮੌਸਮ 'ਚ ਤੁਹਾਡੀਆਂ ਅੱਖਾਂ ਨੂੰ ਬਚਾ ਸਕਦੇ ਹਨ। 
ਐਲਰਜੀ, ਸੁੱਕਾਪਣ ਵਰਗੀਆਂ ਹੋ ਸਕਦੀਆਂ ਹਨ ਸਮੱਸਿਆਵਾਂ 
ਜ਼ਿਆਦਾ ਦੇਰ ਧੁੱਪ 'ਚ ਰਹਿਣ ਨਾਲ ਅੱਖਾਂ 'ਤੇ ਚਿਪਚਿਪਾਪਣ ਅਤੇ ਪਾਣੀ ਡਿੱਗਣ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਦੇ ਇਲਾਵਾ ਗਰਮੀ 'ਚ ਅੱਖਾਂ 'ਚ ਐਲਰਜੀ, ਕੰਜ਼ੰਕਟਿਵਾਈਟਿਸ, ਅੱਖਾਂ ਦਾ ਸੁੱਕਾਪਣ ਅਤੇ ਸਟਾਈਜ਼ ਦੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ। ਅਜਿਹੇ 'ਚ ਅੱਖਾਂ ਦੀ ਸੁਰੱਖਿਆ ਲਈ ਤੁਹਾਨੂੰ ਖਾਸ ਸਾਵਧਾਨੀ ਵਰਤਨੀ ਚਾਹੀਦੀ ਹੈ। 
ਰੀਐਕਸ਼ਨ ਦੇ ਲੱਛਣ 
ਅੱਖਾਂ 'ਚ ਸੜਨ ਪੈਣਾ 
ਅੱਖਾਂ ਲਾਲ ਹੋ ਜਾਣਾ
ਅੱਖਾਂ 'ਚੋਂ ਪਾਣੀ ਆਉਣਾ 
ਅੱਖਾਂ 'ਚ ਚੁੰਭਣ ਮਹਿਸੂਸ ਹੋਣਾ 
ਕੰਜ਼ੰਕਟਿਵਾਈਟਿਸ ਰੋਗ 
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ 
ਠੰਡੇ ਪਾਣੀ ਨਾਲ ਮਾਰੋ ਛੱਟੇ 
ਗਰਮੀ ਦੌਰਾਨ ਦਿਨ 'ਚ ਘੱਟ ਤੋਂ ਘੱਟ 3-4 ਵਾਰ ਪਾਣੀ ਨਾਲ ਛੱਟੇ ਮਾਰ ਕੇ ਅੱਖਾਂ ਧੋਨੀਆਂ ਚਾਹੀਦੀਆਂ ਹਨ। ਇਸ ਨਾਲ ਅੱਖਾਂ 'ਚ ਧੂੜ ਅਤੇ ਗੰਦਗੀ ਬਾਹਰ ਨਿਕਲੇਗੀ ਅਤੇ ਅੱਖਾਂ ਨੂੰ ਠੰਡਕ ਮਿਲੇਗੀ। ਇਸ ਦੇ ਨਾਲ ਹੀ ਇਸ ਨਾਲ ਇਨਫੈਕਸ਼ਨ ਦਾ ਖਤਰਾ ਵੀ ਘੱਟ ਹੋਵੇਗਾ। 
ਜ਼ਰੂਰ ਲਗਾਓ ਸਨਗਲਾਸ 
ਤੇਜ਼ ਧੁੱਪ 'ਚ ਯੂ. ਵੀ. ਕਿਰਨਾਂ ਨਾਲ ਅੱਖਾਂ ਦੇ ਉੱਪਰ ਬਣੀ ਟੀਅਰ ਸੇਲ ਯਾਨੀ ਹੰਝੂਆਂ ਦੀ ਪਰਤ ਟੁੱਟਣ ਜਾਂ ਨੁਕਸਾਨ ਪਹੁੰਚਣ ਲੱਗਦਾ ਹੈ। ਇਹ ਸਥਿਤੀ ਕਾਰਨੀਆ ਦੇ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਤੋਂ ਬਚਣ ਲਈ ਘਰੋਂ ਬਾਹਰ ਨਿਕਲਦੇ ਸਮੇਂ ਸਨਗਲਾਸ ਲਗਾਉਣਾ ਨਾ ਭੁੱਲੋ ਤਾਂਕਿ ਅੱਖਾਂ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚੀਆਂ ਰਹਿਣ। 
ਅੱਖਾਂ ਨੂੰ ਰਗੜੇ ਨਹੀਂ 
ਅੱਖਾਂ 'ਚ ਚੁੰਭਣ ਮਹਿਸੂਸ ਹੋਵੇ, ਸੜਨ ਹੋਵੇ ਜਾਂ ਕੋਈ ਧੂੜ ਪੈ ਜਾਵੇ ਤਾਂ ਕੁਝ ਲੋਕ ਤੁਰੰਤ ਅੱਖਾਂ ਨੂੰ ਰਗੜਨ ਲੱਗ ਜਾਂਦੇ ਹਨ। ਅਜਿਹਾ ਕਰਨ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ। 

PunjabKesari
ਗੁਲਾਬਜਲ ਨਾਲ ਸਾਫ ਕਰੋ ਅੱਖਾਂ 
ਗੁਲਾਬ ਜਲ 'ਚ ਰੂੰ ਭਿਓ ਕੇ ਅੱਖਾਂ 'ਤੇ ਰੱਖਣ ਨਾਲ ਰਾਹਤ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਅੱਖਾਂ ਦੀ ਥਕਾਨ ਵੀ ਦੂਰ ਹੁੰਦੀ ਹੈ। ਤੁਸੀਂ ਚਾਹੋ ਤਾਂ ਠੰਡਕ ਦੇਣ ਲਈ ਅੱਖਾਂ 'ਤੇ ਖੀਰੇ ਦੇ ਟੁਕੜੇ ਵੀ ਰੱਖ ਸਕਦੇ ਹਨ। 
ਏ. ਸੀ. ਦੇ ਸਾਹਮਣੇ ਨਾ ਬੈਠੋ 
ਗਰਮੀ 'ਚ ਏ. ਸੀ. ਦੀ ਹਵਾ 'ਚ ਦੇਰ ਤੱਕ ਬੈਠਣ ਨਾਲ ਅੱਖਾਂ 'ਚ ਸੁੱਕਾਪਣ ਆਉਂਦਾ ਹੈ। ਇਸ ਦੇ ਨਾਲ ਹੀ ਖਾਰਸ਼ ਹੁੰਦੀ ਰਹਿੰਦੀ ਹੈ। ਅਜਿਹੇ 'ਚ ਕਦੇ ਵੀ ਏ.ਸੀ. ਦੇ ਇਕਦਮ ਸਾਹਮਣੇ ਨਾ ਬੈਠੋ।
ਭਰਪੂਰ ਨੀਂਦ ਲਵੋ
ਅੱਖਾਂ ਨੂੰ ਆਰਾਮ ਦੇਣ ਲਈ ਗਹਿਰੀ ਅਤੇ ਭਰਪੂਰ ਨੀਂਦ ਲੈਣੀ ਬਹੁਤ ਜ਼ਰੂਰੀ ਹੈ। ਇਸੇ ਲਈ ਰੋਜ਼ਾਨਾ ਘੱਟ ਤੋਂ ਘੱਟ 8-9 ਘੰਟੇ ਜ਼ਰੂਰ ਨੀਂਦ ਲੈਣੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਸੌਣ ਦਾ ਸਮਾਂ ਰਾਤ ਅਤੇ ਦਿਨ ਦੋਵਾਂ ਨੂੰ ਮਿਲਾ ਕੇ ਪੂਰਾ ਕਰ ਲਵੋਂ।
ਸਵੀਮਿੰਗ ਪੂਲ 'ਚ ਅੱਖਾਂ ਦਾ ਧਿਆਨ
ਗਰਮੀ ਤੋਂ ਰਾਹਤ ਲੈਣ ਲਈ ਕਈ ਲੋਕ ਸਵੀਮਿੰਗ ਕਰਨਾ ਪੰਸਦ ਕਰਦੇ ਹਨ ਪਰ ਅਜਿਹਾ ਕਰਨ ਨਾਲ ਅੱਖਾਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਸੇ ਲਈ ਕਦੇ ਵੀ ਬਿਨਾਂ ਚਸ਼ਮੇ ਤੋਂ ਸਵੀਮਿੰਗ ਪੂਲ 'ਚ ਨਹੀਂ ਉਤਰਨਾ ਚਾਹੀਦਾ।
ਅੱਖਾਂ ਦੀ ਮਾਲਿਸ਼
ਅੱਖਾਂ ਦੇ ਆਲੇ-ਦੁਆਲੇ ਦੀ ਜਗ੍ਹਾ 'ਤੇ ਬਾਦਾਮ ਰੋਗਨ ਤੇਲ ਨਾਲ ਉਗਲੀਆਂ ਨਾਲ ਹਲਕੀ-ਹਲਕੀ ਮਾਲਿਸ਼ ਕਰੋਂ। ਅਜਿਹਾ ਕਰਨ ਨਾਲ ਅੱਖਾਂ 'ਚ ਬਲਡ ਸਰਕੁਲੈਸ਼ਨ ਤੇਜ਼ ਹੁੰਦਾ ਹੈ ਅਤੇ ਇਸ ਦਾ ਆਰਾਮ ਮਿਲਦਾ ਹੈ। ਦਿਨ 'ਚ ਘੱਟੋਂ-ਘੱਟ ਇਕ ਵਾਰ ਅੱਖਾਂ ਦੀ ਮਾਲਿਸ਼ ਜ਼ਰੂਰ ਕਰੋ।


shivani attri

Content Editor

Related News