ਸ਼ੂਗਰ ਨਾਲ ਅੱਖਾਂ ਨੂੰ ਨੁਕਸਾਨ
Monday, Jan 04, 2016 - 10:53 AM (IST)

ਸ਼ੂਗਰ ਨਾਲ ਅੱਖਾਂ ਨੂੰ ਸਮੱਸਿਆ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅੰਨ੍ਹਾਪਣ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਬਲੱਡ ਸ਼ੂਗਰ ਅੱਖ ਦੇ ਪਿਛਲੇ ਭਾਗ ਮਤਲਬ ਰੈਟੀਨਾ ਦੀਆਂ ਛੋਟੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਸ਼ੂਗਰ ਦੇ ਸਾਰੇ ਮਰੀਜ਼ਾਂ ਨੂੰ ਇਹ ਜ਼ੋਖ਼ਮ ਹੋਣ ਦਾ ਖ਼ਤਰਾ ਹੁੰਦਾ ਹੈ। ਆਪਣੇ ਜ਼ੋਖ਼ਮ ਨੂੰ ਘੱਟ ਕਰਨ ਅਤੇ ਨਜ਼ਰ ਨੂੰ ਖ਼ਤਮ ਹੋਣ ਤੋਂ ਬਚਾਉਣ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ।
ਸ਼ੂਗਰ ਰੈਟੀਨੋਪੈਥੀ ਦੋਵੇਂ ਅੱਖਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਹੋ ਸਕਦਾ ਹੈ ਕਿ ਸ਼ੁਰੂਆਤ ਵਿੱਚ ਕੋਈ ਲੱਛਣ ਨਜ਼ਰ ਨਾ ਆਵੇ। ਹਾਲਾਤ ਵਿਗੜਨ ਨਾਲ ਖ਼ੂਨ ਦੀਆਂ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਖ਼ੂਨ ਦੀਆਂ ਨਾੜੀਆਂ ਫੱਟ ਜਾਂਦੀਆਂ ਹਨ। ਫਟਣ ਕਾਰਨ ਨਾੜੀਆਂ ਖ਼ੂਨ ਦਾ ਰਿਸਾਵ ਕਰਦੀਆਂ ਹਨ। ਨਵੀਆਂ ਨਾੜੀਆਂ ਬਣਨ ਦੇ ਨਾਲ ਹੀ ਖ਼ੂਨ ਦਾ ਰਿਸਾਵ ਹੁੰਦਾ ਹੈ ਤੇ ਦੇਖਣ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਸ਼ੂਗਰ ਰੈਟੀਨੋਪੈਥੀ ਦੇ ਲੱਛਣ ਹਨ, ਤੈਰਦੇ ਹੋਏ ਧੱਬੇ ਨਜ਼ਰ ਆਉਣਾ ਅਤੇ ਧੁੰਦਲਾ ਨਜ਼ਰ ਆਉਣਾ।
ਆਪਣੀ ਦੇਖ-ਭਾਲ ਕਰਦੇ ਹੋਏ ਨਜ਼ਰ ਨੂੰ ਘਟਣ ਤੋਂ ਬਚਾਉਣ ਲਈ ਆਪਣੀ ਸ਼ੂਗਰ ਦੀ ਮਾਤਰਾ ਨੂੰ ਹਮੇਸ਼ਾਂ ਕੰਟਰੋਲ ਰੱਖੋ। ਇਹ ਹੀ ਤੁਹਾਡੀ ਨਜ਼ਰ ਨੂੰ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਆਪਣੀ ਸ਼ੂਗਰ ਦੀ ਮਾਤਰਾ ਅਤੇ ਖ਼ੂਨ ਦੇ ਵਿੱਚ ਕੈਲੋਸਟਰੋਲ ਮਤਲਬ ਚਰਬੀ ਦੀ ਮਾਤਰਾ ਨੂੰ ਬਰਾਬਰ ਬਣਾਏ ਰੱਖੋ। ਇਸ ਦੌਰਾਨ ਦਵਾਈ ਲੈਣ ਦੀ ਜ਼ਰੂਰਤ ਵੀ ਪੈ ਸਕਦੀ ਹੈ।ਸਮੇਂ-ਸਮੇਂ ''ਤੇ ਸ਼ੂਗਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ।