ਯਾਦਦਾਸ਼ਤ ਵਧਾਉਣ ''ਚ ਬੇਹੱਦ ਅਸਰਦਾਰ ਹਨ ਇਹ ਚੀਜ਼ਾਂ
Friday, Nov 02, 2018 - 06:21 PM (IST)

ਨਵੀਂ ਦਿੱਲੀ— ਜਿਵੇਂ-ਜਿਵੇਂ ਕੰਮ ਦਾ ਬੋਝ ਵਧਦਾ ਜਾਂਦਾ ਹੈ ਚੀਜ਼ਾਂ ਨੂੰ ਯਾਦ ਰੱਖਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਜ਼ਿਆਦਾ ਚੀਜ਼ਾਂ ਨੂੰ ਯਾਦ ਕਰਨ ਦੇ ਚੱਕਰ 'ਚ ਵੱਡਿਆਂ ਹੀ ਨਹੀਂ, ਬੱਚਿਆਂ ਦੀ ਵੀ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। ਕੁਝ ਘਰੇਲੂ ਤਰੀਕਿਆਂ ਨਾਲ ਤੁਸੀਂ ਯਾਦਦਾਸ਼ਤ ਨੂੰ ਵਧਾ ਸਕਦੇ ਹੋ। ਆਓ ਜਾਣਦੇ ਹਾਂ ਕੁਝ ਘਰੇਲੂ ਨੁਸਖਿਆਂ ਬਾਰੇ...
1. ਦੁੱਧ ਦੇ ਨਾਲ ਗੁਲਕੰਦ ਦਾ ਦਿਨ 'ਚ ਦੋ ਵਾਰ ਸੇਵਨ ਕਰੋ।
2. 1 ਚੱਮਚ ਬ੍ਰਹਮੀ ਪਾਊਡਰ ਨੂੰ ਪਾਣੀ ਦੇ ਨਾਲ ਖਾਣ ਨਾਲ ਫਾਇਦਾ ਮਿਲਦਾ ਹੈ।
3. ਖਾਣੇ 'ਚ 1 ਚੱਮਚ ਅਲਸੀ ਦਾ ਤੇਲ ਇਸਤੇਮਾਲ ਕਰੋ।
4. ਖਾਲੀ ਪੇਟ 4-5 ਕਾਜੂ ਦੇ ਨਾਲ ਇਕ ਚੱਮਚ ਸ਼ਹਿਦ ਖਾਓ।
5. 10 ਗ੍ਰਾਮ ਅਖਰੋਟ 'ਚ 5 ਗ੍ਰਾਮ ਸੌਗੀ ਮਿਲਾ ਕੇ ਖਾਓ।