ਗਰਮੀਆਂ 'ਚ 'ਕੱਚਾ ਅੰਬ' ਖਾਣ ਨਾਲ ਮਿਲਦੇ ਹਨ ਸਰੀਰ ਨੂੰ ਇਹ ਫਾਇਦੇ
Wednesday, Jun 26, 2024 - 03:59 PM (IST)
ਜਲੰਧਰ- ਕੱਚੇ ਅੰਬ 'ਵਿਟਾਮਿਨ ਏ', 'ਸੀ' ਤੇ 'ਈ' ਨਾਲ ਭਰਪੂਰ ਹੁੰਦੇ ਹਨ, ਇਸ ਦੇ ਨਾਲ ਹੀ ਇਹ ਕੈਲਸ਼ੀਅਮ, ਫਾਸਫੋਰਸ, ਆਇਰਨ, ਜਿੰਕ, ਫਾਈਬਰ, ਕਾੱਪਰ, ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਆਓ ਤੁਹਾਨੂੰ ਦੱਸੀਏ ਕਿ ਕੱਚੇ ਅੰਬ ਦੇ ਪੇਟ ਸਾਡੇ ਸਰੀਰ ਦਾ ਧੁਰਾ ਹੈ। ਪੇਟ ਸਹੀ ਹੋਵੇ ਤਾਂ ਕੋਈ ਬਿਮਾਰੀ ਛੇਤੀ ਨੇੜੇ ਨਹੀਂ ਲਗਦੀ ਹੈ ਤੇ ਸਰੀਰ ਨਿਰੋਗ ਰਹਿੰਦਾ ਹੈ।ਫਲ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੋਣੇ ਚਾਹੀਦੇ ਹਨ। ਇਹ ਸਾਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਦਿੰਦੇ ਹਨ। ਅਕਸਰ ਲੋਕ ਪੱਕੇ ਤੇ ਮਿੱਠੇ ਫਲਾਂ ਦੀ ਭਾਲ ਵਿਚ ਰਹਿੰਦੇ ਹਨ ਪਰ ਇਕ ਫਲ ਅਜਿਹਾ ਵੀ ਹੈ ਜੋ ਕੱਚਾ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਗਰਮੀਆਂ 'ਚ ਮਿਲਣ ਵਾਲੇ ਕੱਚੇ ਅੰਬ ਸਾਡੇ ਲਈ ਹੋਰ ਵੀ ਵਧੇਰੇ ਗੁਣਾਕਾਰੀ ਹਨ।ਆਓ ਤੁਹਾਨੂੰ ਦੱਸੀਏ ਕਿ ਕੱਚੇ ਅੰਬ ਦੇ ਸਾਡੇ ਸਰੀਰ ਲਈ ਕੀ ਫਾਇਦੇ ਹਨ-
1. ਖੂਨ ਸਾਫ
ਕੱਚੇ ਅੰਬ 'ਚ ਕੁੱਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਨ 'ਚ ਕਾਫੀ ਮਦਦ ਕਰਦੇ ਹਨ। ਖੂਨ ਸੰਬੰਧੀ ਕੋਈ ਵੀ ਪ੍ਰੇਸ਼ਾਨੀ ਹੋਵੇ ਤਾਂ ਇਸ ਦੀ ਵਰਤੋਂ ਕਰਨ ਨਾਲ ਠੀਕ ਹੋ ਜਾਂਦੀ ਹੈ।
2. ਪੇਟ ਦੀ ਗੈਸ
ਜਿਨ੍ਹਾਂ ਲੋਕਾਂ ਨੂੰ ਪੇਟ 'ਚ ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।
3.ਅੱਖਾਂ ਲਈ ਲਾਭਕਾਰੀ
ਅੱਖਾਂ ਨਾਲ ਹੀ ਸਾਡਾ ਜਹਾਨ ਹੁੰਦਾ ਹੈ। ਅੱਜਕਲ੍ਹ ਮੋਬਾਈਲ, ਲੈਪਟਾਪ ਦੀ ਵਰਤੋਂ, ਗਰਮ ਹਵਾ ਆਦਿ ਕਾਰਨ ਅੱਖਾਂ ਦੀ ਰੌਸ਼ਨੀ ਉੱਤੇ ਬੁਰਾ ਅਸਰ ਬਹੁਤ ਪੈਂਦਾ ਹੈ। ਅਜਿਹੇ ਵਿਚ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਰੂਰੀ ਹੈ, ਜਿਨ੍ਹਾਂ ਵਿਚੋਂ ਅੰਬ ਇਕ ਹੈ।
4.ਹੱਡੀਆਂ ਦੀ ਮਜ਼ਬੂਤੀ
ਕੱਚਾ ਅੰਬ ਖਾਣ ਨਾਲ ਸਾਡੀਆਂ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕੱਚੇ ਅੰਬ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਕੈਲਸ਼ੀਅਮ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਬਣਦੀਆਂ ਹਨ। ਇਸ ਲਈ ਗਰਮੀਆਂ ਵਿਚ ਕੱਚੇ ਅੰਬ ਦੀ ਵਰਤੋਂ ਕਰੋ।
5. ਸ਼ੂਗਰ
ਸ਼ੂਗਰ 'ਚ ਕੱਚੀ ਕੈਰੀ ਇਕ ਦਵਾਈ ਦੀ ਤਰ੍ਹਾ ਕੰਮ ਕਰਦੀ ਹੈ। ਇਸ ਨੂੰ ਖਾਣ ਨਾਲ ਕੁੱਝ ਹੀ ਦਿਨਾਂ 'ਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।
6. ਉਲਟੀ ਆਉਣ 'ਤੇ
ਜੇਕਰ ਕਿਸੇ ਨੂੰ ਉਲਟੀ ਵਾਰ-ਵਾਰ ਆ ਰਹੀ ਹੈ ਤਾਂ ਅਜਿਹੀ ਹਾਲਤ 'ਚ ਕਾਲੇ ਨਮਕ ਨਾਲ ਕੱਚੀ ਕੈਰੀ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।
7. ਲੀਵਰ
ਕੱਚੇ ਅੰਬ ਦੀ ਵਰਤੋਂ ਕਰਨ ਨਾਲ ਲੀਵਰ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਲੀਵਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਕੱਚਾ ਅੰਬ ਜ਼ਰੂਰ ਖਾਣਾ ਚਾਹੀਦਾ ਹੈ।
8.ਲੂੰ ਲੱਗਣ ਤੋਂ ਬਚਾਅ
ਗਰਮੀਆਂ ਵਿਚੋਂ ਆਉਣ ਵਾਲੀ ਇਕ ਬੇਹੱਦ ਆਮ ਸਮੱਸਿਆ ਹੈ, ਲੂੰ ਲੱਗਣਾ। ਗਰਮ ਰੁੱਤ ਦੀ ਧੁੱਪ ਤੇ ਗਰਮ ਹਵਾਵਾਂ ਲੂੰ ਲੱਗਣ ਦਾ ਕਾਰਨ ਬਣਦੀਆਂ ਹਨ। ਕੱਚਾ ਅੰਬ ਸਾਡੇ ਸਰੀਰ ਨੂੰ ਠੰਡਾ ਅਤੇ ਹਾਈਡ੍ਰੇਟ ਰੱਖਦਾ ਹੈ।