ਰੋਜ਼ ਸਵੇਰੇ ਖਾਓ ਖਜੂਰ, ਅਨੇਕਾਂ ਸਮੱਸਿਆਵਾਂ ਹੋਣਗੀਆਂ ਦੂਰ
Wednesday, Oct 23, 2024 - 06:12 PM (IST)
ਵੈੱਬ ਡੈਸਕ - ਖਜੂਰ ਦਾ ਨਾਂ ਸੁਣਦੇ ਹੀ ਮੂੰਹ ’ਚ ਮਿਠਾਸ ਘੁੱਲ ਜਾਂਦੀ ਹੈ। ਖਜੂਰ ਜਿੰਨਾ ਮਿੱਠਾ ਹੈੈ, ਸਿਹਤ ਲਈ ਓਨਾ ਹੀ ਫਾਇਦੇਮੰਦ ਵੀ। ਇਹ ਸਵਾਦ ਦੇ ਨਾਲ-ਨਾਲ ਫਾਈਬਰ ਨਾਲ ਭਰਪੂਰ ਖਜੂਰ ਪੌਸ਼ਟਿਕ ਤੱਤਾਂ ਦੀ ਖਾਨ ਹੈ। ਅੱਜ ਅਸੀਂ ਤੁਹਾਨੂੰ ਖਜੂਰ ਦੇ ਕਈ ਫਾਇਦਿਆਂ ਬਾਰੇ ਦੱਸਾਂਗੇ-
ਖਜੂਰ ਖਾਣ ਦੇ ਫਾਇਦੇ :-
ਇਹ ਵੀ ਪੜ੍ਹੋ- Autism : ਬੱਚਿਆਂ ’ਚ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਲਦੀ ਪਛਾਣ ਨਾਲ ਇਲਾਜ ਹੋਵੇਗਾ ਸੌਖ!
ਕੈਂਸਰ ਤੇ ਦਿਲ ਦੇ ਰੋਗਾਂ ਤੋਂ ਬਚਾਅ
ਖਜੂਰ ਖਾਣ ਨਾਲ ਇਮਿਊਨ ਪਾਵਰ ਵਧਦੀ ਹੈ। ਇਸ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਇਕ ਖਜੂਰ 23 ਕੈਲੋਰੀ ਦਿੰਦਾ ਹੈ। ਇਸ ਦੇ ਨਾਲ ਹੀ ਖਜੂਰ ਸੈੱਲ ਡੈਮੇਜ, ਕੈਂਸਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਕਰਦਾ ਹੈ।
ਸਰੀਰ ’ਚ ਊਰਜਾ ਪੈਦਾ ਕਰਦਾ ਹੈ
ਖਜੂਰ ਫਾਈਬਰ, ਆਇਰਨ, ਕੈਲਸ਼ੀਅਮ, ਵਿਟਾਮਿਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ’ਚ ਖਜੂਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ’ਚ ਗਰਮੀ ਪੈਦਾ ਕਰਨ ਦੇ ਨਾਲ-ਨਾਲ ਊਰਜਾ ਵੀ ਦਿੰਦਾ ਹੈ।
ਹੱਡੀਆਂ ਨੂੰ ਬਣਾਵੇ ਮਜ਼ਬੂਤ
ਹੱਡੀਆਂ ਨੂੰ ਮਜ਼ਬੂਤ ਬਣਾਉਣ ’ਚ ਖਜੂਰ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ। ਖਜੂਰ 'ਚ ਮੈਂਗਨੀਜ਼, ਕਾਪਰ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਚਮੜੀ ਦੇ ਰੋਗਾਂ ਤੇ ਬੁਢਾਪੇ ਨੂੰ ਦੂਰ ਰੱਖੇ
ਖਜੂਰ ਦਾ ਸੇਵਨ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਇਸ ਨੂੰ ਨਰਮ ਅਤੇ ਮੁਲਾਇਮ ਬਣਾਉਂਦਾ ਹੈ। ਖਜੂਰਾਂ 'ਚ ਐਂਟੀ-ਏਜਿੰਗ ਗੁਣ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਸੇਵਨ ਨਾਲ ਜਲਦੀ ਬੁਢਾਪਾ ਦਿਖਾਈ ਨਹੀਂ ਦਿੰਦਾ।
ਇਹ ਵੀ ਪੜ੍ਹੋ- ਔਰਤਾਂ ਨੂੰ ਹਨ ਇਹ ਤਕਲੀਫਾਂ ਤਾਂ ਨਾ ਕਰੋ ਬੱਚੇ ਦੀ ਪਲਾਨਿੰਗ
ਅਸਥਮਾ ’ਚ ਰਾਹਤ
ਅਸਥਮਾ ਇਕ ਬਹੁਤ ਹੀ ਘਾਤਕ ਬਿਮਾਰੀ ਹੈ। ਅਸਥਮਾ ਤੋਂ ਪੀੜਤ ਮਰੀਜ਼ਾਂ ਨੂੰ ਸਰਦੀਆਂ ਦੇ ਮੌਸਮ ’ਚ ਸਾਹ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਅਸਥਮਾ ਦੇ ਰੋਗੀਆਂ ਨੂੰ ਰੋਜ਼ਾਨਾ ਸਵੇਰੇ-ਸ਼ਾਮ 2 ਤੋਂ 3 ਖਜੂਰ ਖਾਣ ਨਾਲ ਆਰਾਮ ਮਿਲਦਾ ਹੈ।
ਪਾਚਨ ਕਿਰਿਆ ਨੂੰ ਸੁਧਾਰਨ 'ਚ ਕਾਰਗਰ
ਖਜੂਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ।
ਨਰਵਸ ਸਿਸਟਮ ਨੂੰ ਸੁਧਾਰਦਾ ਹੈ
ਖਜੂਰ ’ਚ ਪੋਟਾਸ਼ੀਅਮ ਅਤੇ ਥੋੜ੍ਹੀ ਮਾਤਰਾ ’ਚ ਸੋਡੀਅਮ ਹੁੰਦਾ ਹੈ। ਇਹ ਦੋਵੇਂ ਸਰੀਰ ਦੇ ਨਰਵਸ ਸਿਸਟਮ ਦੇ ਕੰਮ ਨੂੰ ਬਿਹਤਰ ਬਣਾਉਂਦੇ ਹਨ।
ਇਹ ਵੀ ਪੜ੍ਹੋ- ਬੱਚਿਆਂ ਸਾਹਮਣੇ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਪੈ ਸਕਦੀ ਹੈ ਭਾਰੀ
ਜ਼ੁਕਾਮ 'ਚ ਲਾਭਦਾਇਕ
ਜੇਕਰ ਤੁਹਾਨੂੰ ਸਰਦੀਆਂ ਸ਼ੁਰੂ ਹੁੰਦੇ ਹੀ ਸਰਦੀ-ਜ਼ੁਕਾਮ ਦੀ ਸਮੱਸਿਆ ਹੋਣ ਲੱਗਦੀ ਹੈ ਤਾਂ 2-3 ਖਜੂਰ, ਕਾਲੀ ਮਿਰਚ ਅਤੇ ਇਲਾਇਚੀ ਨੂੰ ਪਾਣੀ 'ਚ ਉਬਾਲੋ। ਇਸ ਪਾਣੀ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਖਾਂਸੀ ਅਤੇ ਜ਼ੁਕਾਮ 'ਚ ਰਾਹਤ ਮਿਲੇਗੀ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੈ
ਖਜੂਰ 'ਚ ਮੌਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਵਧਣ ਤੋਂ ਰੋਕਦਾ ਹੈ। ਰੋਜ਼ਾਨਾ 5-6 ਖਜੂਰਾਂ ਦਾ ਸੇਵਨ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ।
ਕਬਜ਼ ਤੋਂ ਛੁਟਕਾਰਾ
ਖਜੂਰ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਦੀ ਬੀਮਾਰੀ ਨੂੰ ਦੂਰ ਕਰਦਾ ਹੈ। ਇਸ ਦੇ ਲਈ ਕੁਝ ਖਜੂਰਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਸਵੇਰੇ ਉੱਠ ਕੇ ਉਨ੍ਹਾਂ ਖਜੂਰਾਂ ਨੂੰ ਪੀਸ ਕੇ ਸ਼ੇਕ ਬਣਾ ਲਓ ਅਤੇ ਖਾਲੀ ਪੇਟ ਪੀਓ। ਇਸ ਨਾਲ ਕਬਜ਼ ਦੀ ਸਮੱਸਿਆ ਜਲਦੀ ਹੀ ਦੂਰ ਹੋ ਜਾਵੇਗੀ।