ਸਰਦੀਆਂ ''ਚ ਰੋਜ਼ਾਨਾ ਜ਼ਰੂਰ ਖਾਓ ''ਖਜੂਰ'', ਕਬਜ਼ ਸਣੇ ਇਨ੍ਹਾਂ ਬੀਮਾਰੀਆਂ ਤੋਂ ਹਮੇਸ਼ਾ ਲਈ ਮਿਲੇਗੀ ਨਿਜ਼ਾਤ
Saturday, Jan 20, 2024 - 02:22 PM (IST)
ਜਲੰਧਰ (ਬਿਊਰੋ) - ਸਰਦੀਆਂ ਦੇ ਮੌਸਮ ਵਿਚ ਮਿਲਣ ਵਾਲੀ ਖਜੂਰ ਇਕ ਅਜਿਹਾ ਫਲ ਹੈ, ਜੋ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਖਜੂਰ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ , ਮੈਗਨੀਜ਼, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਖਜੂਰ ਵਿਟਾਮਿਨ ‘ਏ’, ‘ਬੀ’, ‘ਸੀ’ ਨਾਲ ਭਰਪੂਰ ਹੁੰਦਾ ਹੈ। ਖਜੂਰ ਦੀ ਤਸੀਰ ਗਰਮ, ਖਾਣ ਵਿਚ ਮਿੱਠੀ, ਖੂਨ ਸਾਫ਼ ਕਰਨ ਵਾਲੀ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿਚ ਸਵੇਰ-ਸ਼ਾਮ ਤਿੰਨ ਖਜੂਰ ਖਾਣ ਮਗਰੋਂ ਗਰਮ ਪਾਣੀ ਪੀਣ ਨਾਲ ਕਬਜ਼ ਦੂਰ ਹੂੰਦੀ ਹੈ। ਖਜੂਰ ਖਾਣ ਨਾਲ ਸਰੀਰ ਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.....
1. ਪਾਚਨ ਕਿਰਿਆ 'ਚ ਸੁਧਾਰ
ਸਰਦੀਆਂ ਵਿਚ ਖਜੂਰ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਖਜੂਰ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਤੁਹਾਡੇ ਪਾਚਨ ਤੰਤਰ ਦੀ ਸਹੀ ਤਰੀਕੇ ਨਾਲ ਸਫ਼ਾਈ ਕਰਨ ਦਾ ਕੰਮ ਕਰਦਾ ਹੈ। ਜੇਕਰ ਤੁਹਾਡਾ ਪਾਚਨ ਠੀਕ ਰਹਿੰਦਾ ਹੈ ਤਾਂ ਕਬਜ਼ ਦੀ ਸਮੱਸਿਆ ਕਦੇ ਨਹੀਂ ਹੋਵੇਗੀ।
2. ਦਿਲ ਨੂੰ ਰੱਖੇ ਸਿਹਤਮੰਦ
ਖਜੂਰ 'ਚ ਮੌਜੂਦ ਫਾਈਬਰ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਣ ਦਾ ਕੰਮ ਵੀ ਕਰਦਾ ਹੈ। ਖਜੂਰ 'ਚ ਪੋਟਾਸ਼ੀਅਮ ਵੀ ਹੁੰਦਾ ਹੈ, ਜੋ ਹਾਰਟ ਅਟੈਕ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਟਾਲ ਸਕਦਾ ਹੈ। ਖਜੂਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ। ਖਜੂਰ 'ਚ ਮੌਜੂਦ ਪੋਟਾਸ਼ੀਅਮ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ।
3. ਖੂਨ ਦੀ ਕਮੀ ਦੂਰ ਕਰੇ
ਰੈੱਡ ਬਲੱਡ ਸੈੱਲਸ ਅਤੇ ਆਇਰਨ ਦੀ ਕਮੀ ਕਰਕੇ ਕਈ ਲੋਕਾਂ ਨੂੰ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਅਨੀਮੀਆ ਮਤਲਬ ਸਰੀਰ 'ਚ ਖੂਨ ਦੀ ਕਮੀ ਦਾ ਹੋਣਾ। ਖਜੂਰ 'ਚ ਭਰਪੂਰ ਮਾਤਰਾ 'ਚ ਆਇਰਨ ਮੌਜੂਦ ਹੁੰਦਾ ਹੈ ਜੋ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
4. ਗਰਭ ਅਵਸਥਾ 'ਚ ਫ਼ਾਇਦੇਮੰਦ
ਆਇਰਨ ਨਾਲ ਭਰਪੂਰ ਖਜੂਰ ਮਾਂ ਅਤੇ ਬੱਚੇ ਦੋਹਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਖਜੂਰ 'ਚ ਮੌਜੂਦ ਪੋਸ਼ਕ ਤੱਤ ਗਰਭਾਸ਼ਯ ਦੀ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ। ਡਿਲਿਵਰੀ ਦੇ ਬਾਅਦ ਹੋਣ ਵਾਲੀ ਖੂਨ ਦੀ ਕਮੀ ਨੂੰ ਵੀ ਦੂਰ ਕਰਦਾ ਹੈ।
5. ਭੁੱਖ ਦੂਰ ਹੁੰਦੀ ਹੈ
ਖਜੂਰ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਵਾਰ-ਵਾਰ ਭੁੱਖ ਲੱਗਣ 'ਤੇ ਤੁਸੀਂ ਖਜੂਰ ਖਾਓ। ਇਸ ਨਾਲ ਭੁੱਖ ਬਹੁਤ ਜਲਦੀ ਸ਼ਾਂਤ ਹੋ ਜਾਂਦੀ ਹੈ। ਰੋਜ਼ਾਨਾ ਖਜੂਰ ਖਾਣ ਨਾਲ ਤੁਹਾਨੂੰ ਤਾਕਤ ਵੀ ਮਿਲਦੀ ਹੈ। ਇਹ ਭਾਰ ਘੱਟ ਕਰਨ 'ਚ ਵੀ ਸਹਾਈ ਹੁੰਦਾ ਹੈ।
6. ਸਰਦੀ-ਜ਼ੁਕਾਮ ਤੋਂ ਛੁਟਕਾਰਾ
ਖਜੂਰ ਦੀ ਤਾਸੀਰ ਗਰਮ ਹੁੰਦੀ ਹੈ। ਸਰਦੀਆਂ ਦੇ ਮੌਸਮ 'ਚ ਖਜੂਰ ਦੀ ਵਰਤੋਂ ਕਰਨ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਇਸ ਲਈ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੋਣ 'ਤੇ ਇਸ ਦੀ ਵਰਤੋਂ ਜ਼ਰੂਰ ਕਰੋ।
7. ਮਜਬੂਤ ਹੱਡੀਆਂ
ਖਜੂਰ ’ਚ ਸੇਲੇਨਿਅਮ, ਮੈਂਗਨੀਜ ਅਤੇ ਮੈਗਨੇਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਹ ਉਹ ਮਿਨਰਲਸ ਹੈ, ਜੋ ਹੱਡੀਆਂ ਨੂੰ ਮਜਬੂਤ ਬਣਾਉਂਦੇ ਹਨ। ਸੇਲੇਨਿਅਮ ਰਿਚ ਹੋਣ ਨਾਲ ਕੈਂਸਰ ਤੋਂ ਮੁਕਤੀ ਵੀ ਮਿਲਦੀ ਹੈ।
8. ਅਨੀਮੀਆ ਦੂਰ
ਖਜੂਰ ’ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸਦੇ ਨਾਲ ਸਰੀਰ ’ਚ ਹੀਮੋਗਲੋਬਿਨ ਪੱਧਰ ਤੇਜੀ ਨਾਲ ਵਧਦਾ ਹੈ। ਬਹੁਤ ਸਾਰਿਆਂ ਔਰਤਾਂ ਅਤੇ ਬੱਚੇ ਅਕਸਰ ਅਨੀਮੀਆ ਤੋਂ ਪੀੜਤ ਹੁੰਦੇ ਹਨ। ਖਜੂਰ ਇਸ ਸਮੱਸਿਆ ਤੋਂ ਨਿਜਾਤ ਦਵਾਉਣ ਦਾ ਵਧੀਆ ਤਰੀਕਾ ਹੈ। ਇਸ ’ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਇਸਦੇ ਸੇਵਨ ਤੋਂ ਬਾਅਦ ਮਿੱਠੇ ਦੀ ਵਰਤੋਂ ਨਾ ਕਰੋ।
9. ਕੋਲੈਸਟ੍ਰਾਲ
ਖ਼ੂਨ ‘ਚ ਕੋਲੈਸਟ੍ਰਾਲ ਵੱਧਣ ਨਾਲ ਦਿਲ ਦੇ ਰੋਗ ਹੋ ਜਾਂਦੇ ਹਨ। ਦਿਲ ਦੇ ਰੋਗ ਹੋਣ ਨਾਲ ਤੁਹਾਡੀ ਜਾਨ ਜਾਣ ਦਾ ਖ਼ਤਰਾ ਵੱਧ ਜਾਂਦਾ ਹੈ। ਖਜੂਰ ਨਾਲ ਤੁਸੀਂ ਆਪਣੇ ਕੋਲੈਸਟ੍ਰਾਲ ਨੂੰ ਸੰਤੁਲਿਤ ਕਰ ਸਕਦੇ ਹਨ।