ਟੈਟੂ ਬਣਵਾਉਣ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Monday, Jun 05, 2017 - 05:21 PM (IST)

ਟੈਟੂ ਬਣਵਾਉਣ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮੁੰਬਈ— ਆਪਣੇ ਲੁਕ ਨੂੰ ਆਕਰਸ਼ਕ ਬਣਾਉਣ ਲਈ ਅੱਜ-ਕਲ੍ਹ ਨੌਜਵਾਨਾਂ 'ਚ ਟੈਟੂ ਬਣਵਾਉਣ ਦਾ ਕਰੇਜ ਤੇਜ਼ੀ ਨਾਲ ਵੱਧ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਟੈਟੂ ਬਣਵਾਉਣ ਦੇ ਕੁਝ ਖਤਰੇ ਵੀ ਹਨ। ਜੇ ਟੈਟੂ ਬਣਵਾਉਣ ਵੇਲੇ ਕੁਝ ਸਾਵਧਾਨੀਆਂ ਨਾ ਰੱਖੀਆਂ ਜਾਣ ਤਾਂ ਜਾਨ ਵੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਟੈਟੂ ਬਣਵਾਉਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
1. ਟੈਟੂ ਨਾਲ ਜਾ ਸਕਦੀ ਹੈ ਜਾਨ
ਹਾਲ ਹੀ 'ਚ ਇਕ 31 ਸਾਲਾ ਵਿਅਕਤੀ ਦੀ ਟੈਟੂ ਬਣਵਾਉਣ ਮਗਰੋਂ ਸਮੁੰਦਰ 'ਚ ਨਹਾਉਣ ਕਾਰਨ ਇਨਫੈਕਸ਼ਨ ਹੋਣ 'ਤੇ ਮੌਤ ਹੋ ਗਈ। ਇਸ ਲਈ ਨਵਾਂ ਟੈਟੂ ਬਣਵਾਉਣ ਦੇ ਕੁਝ ਹਫਤੇ ਤੱਕ ਤੈਰਾਕੀ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
2. ਕੀ ਤੁਹਾਡੀ ਸਕਿਨ ਹੈ ਸੰਵੇਦਨਸ਼ੀਲ
ਜੇ ਤੁਹਾਡੀ ਸਕਿਨ ਬਹੁਤ ਸੰਵੇਦਨਸ਼ੀਲ ਹੈ ਤਾਂ ਟੈਟੂ ਪਾਰਲਰ 'ਚ ਜਾਣ ਤੋਂ ਪਹਿਲਾਂ ਕਿਸੇ ਸਕਿਨ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇ ਤੁਹਾਡੀ ਸਕਿਨ 'ਤੇ ਕੋਈ ਸੱਟ ਜਾਂ ਨਿਸ਼ਾਨ ਹੈ ਤਾਂ ਥੋੜ੍ਹੇ ਦਿਨ ਇੰਤਜ਼ਾਰ ਕਰਨੀ ਸਹੀ ਹੋਵੇਗਾ।
3. ਸਾਫ-ਸਫਾਈ ਦੀ ਜਾਂਚ
ਟੈਟੂ ਬਣਵਾਉਣ ਤੋਂ ਪਹਿਲਾਂ ਹਾਈਜੀਨ ਅਤੇ ਸਾਫ-ਸਫਾਈ ਦੀ ਜਾਂਚ ਕਰੋ। ਚੰਗੀ ਅਤੇ ਸਾਫ-ਸੁਥਰੀ ਜਗ੍ਹਾ ਤੋਂ ਹੀ ਟੈਟੂ ਬਣਵਾਓ।
4. ਸ਼ਰਾਬ ਨਾ ਪੀਓ
ਟੈਟੂ ਬਣਵਾਉਣ ਤੋਂ ਪਹਿਲਾਂ ਸ਼ਰਾਬ ਨਾ ਪੀਓ। ਸ਼ਰਾਬ ਤੁਹਾਡੇ ਖੂਨ ਨੂੰ ਪਤਲਾ ਕਰ ਦਿੰਦੀ ਹੈ, ਜਿਸ ਨਾਲ ਟੈਟੂ ਬਣਵਾਉਣ ਦੌਰਾਨ ਬਲੀਡਿੰਗ ਦੀ ਸਮੱਸਿਆ ਹੋ ਸਕਦੀ ਹੈ।
5. ਸਥਾਈ ਟੈਟੂ ਨੂੰ ਹਟਾਉਣਾ ਮੁਸ਼ਕਲ
ਟੈਟੂ ਵਾਲੇ ਹਿੱਸੇ ਨੂੰ ਸਾਫ ਰੱਖਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾ ਹੋ ਜਾਵੇ। ਟੈਟੂ ਬਣਵਾਉਣ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਥਾਈ ਟੈਟੂ ਨੂੰ ਹਟਾਉਣਾ ਮੁਸ਼ਕਲ ਹੋ ਸਕਦਾ ਹੈ।
6. ਧੁੱਪ ਅਤੇ ਪਾਣੀ ਤੋਂ ਬਚਾਅ
ਟੈਟੂ ਬਣੀ ਥਾਂ 'ਤੇ ਦੋ ਹਫਤੇ ਤੱਕ ਪਾਣੀ ਨਹੀਂ ਲਗਾਉਣ ਚਾਹੀਦਾ ਅਤੇ ਧੁੱਪ ਤੋਂ ਵੀ ਬਚਣਾ ਚਾਹੀਦਾ ਹੈ।
7.  ਮੋਇਸਚਰਾਈਜ਼ਰ ਲਗਾਓ
ਟੈਟੂ ਵਾਲੀ ਜਗ੍ਹਾ 'ਤੇ ਰੋਜ਼ ਥੋੜ੍ਹਾ-ਥੋੜ੍ਹਾ ਮੋਇਸਚਰਾਈਜ਼ਰ ਜਾਂ ਫਿਰ ਓਲਿਵ ਤੇਲ ਲਗਾਉਣਾ ਚਾਹੀਦਾ ਹੈ।
8. ਖੂਨਦਾਨ 
ਇਹ ਗੱਲ ਖਾਸ ਤੌਰ 'ਤੇ ਧਿਆਨ 'ਚ ਰੱਖੋ ਕਿ ਸਥਾਈ ਟੈਟੂ ਬਣਵਾਉਣ ਮਗਰੋਂ ਕਰੀਬ ਇਕ ਸਾਲ ਤੱਕ ਖੂਨਦਾਨ ਨਹੀਂ ਕਰਨਾ ਚਾਹੀਦਾ।


Related News