ਇਸ ਸਮੱਸਿਆ ਦੇ ਕਾਰਨ ਬੱਚਿਆਂ ਨੂੰ ਹੋ ਸਕਦੀਆਂ ਹਨ ਕਈ ਬੀਮਾਰੀਆਂ
Tuesday, Aug 01, 2017 - 01:51 PM (IST)

ਨਵੀਂ ਦਿੱਲੀ— ਅਸਥਮਾ ਦੀ ਬੀਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਅਸਥਮਾ ਦੇ ਕਾਰਨ ਸਾਹ ਦੀ ਬੀਮਾਰੀ ਹੋਣ ਦਾ ਡਰ ਰਹਿੰਦਾ ਹੈ। ਇਹ ਬੀਮਾਰੀ ਸਿਰਫ ਵੱਡਿਆਂ ਨੂੰ ਹੀ ਨਹੀਂ ਬਲਕਿ ਬੱਚਿਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਰਹੀ ਹੈ। ਵੱਡਿਆਂ ਅਤੇ ਬੱਚਿਆਂ ਵਿਚ ਹੋਣ ਵਾਲੀ ਅਸਥਮਾ ਦੀ ਬੀਮਾਰੀ ਇਕੋਂ ਜਿਹੀ ਨਹੀਂ ਹੁੰਦੀ। ਇਸ ਬੀਮਾਰੀ ਦੇ ਕਾਰਨ ਬੱਚਿਆਂ ਨੂੰ ਹੋਰ ਵੀ ਕਈ ਬੀਮਾਰੀਆਂ ਹੋਣ ਦਾ ਡਰ ਲੱਗਿਆ ਰਹਿੰਦਾ ਹੈ। ਇਸ ਲਈ ਇਸ ਬੀਮਾਰੀ ਦੇ ਲੱਛਣ ਦਿੱਖਣ 'ਤੇ ਤੁਰੰਤ ਡਾਕਟਰ ਤੋਂ ਜਾਂਚ ਕਰਵਾਓ।
1. ਬੀਮਾਰੀ ਦੇ ਕਾਰਨ
ਸਰਜਰੀ ਨਾਲ ਜੰਮੇ ਬੱਚੇ ਵਿਚ ਇਹ ਬੀਮਾਰੀ ਜ਼ਿਆਦਾਤਰ ਐਂਟੀਬਾਓਟਿਕ ਦਵਾਈਆਂ ਜ਼ਿਆਦਾ ਖਾਣ ਦੇ ਕਾਰਨ ਹੁੰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਵਿਚ ਇਹ ਬੀਮਾਰੀ ਸਿਗਰਟ, ਅਗਰਬੱਤੀ, ਧੂਲ ਮਿੱਟੀ, ਹਵਾ ਪ੍ਰਦੂਸ਼ਣ ਅਤੇ ਮੌਸਮ ਵਿਚ ਬਦਲਾਅ ਨਾਲ ਹੋ ਜਾਂਦੀ ਹੈ।
2. ਅਸਥਮਾ ਦੇ ਲੱਛਣ
ਇਸ ਬੀਮਾਰੀ ਵਿਚ ਬੱਚਿਆਂ ਦਾ ਸਾਹ ਫੁੱਲਣ ਲੱਗਦਾ ਹੈ। ਉਹ ਕੋਈ ਵੀ ਕੰਮ ਕਰਦੇ ਸਮੇਂ ਥੱਕ ਜਾਂਦੇ ਹਨ। ਇਸ ਤੋਂ ਇਲਾਵਾ ਹੱਥ ਪੈਰ 'ਤੇ ਖਾਰਸ਼ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਵਾਰ-ਵਾਰ ਇਸ ਤਰ੍ਹਾਂ ਦੀ ਸਮੱਸਿਆ ਹੋਣ 'ਤੇ ਤੁਰੰਤ ਬੱਚਿਆਂ ਦੀ ਜਾਂਚ ਕਰਵਾਓ।
3. ਮੋਟਾਪੇ ਦੀ ਸਮੱਸਿਆ
ਜੇ ਤੁਹਾਡੇ ਬੱਚਿਆਂ ਨੂੰ ਘੱਟ ਉਮਰ ਵਿਚ ਹੀ ਅਸਥਮਾ ਹੈ ਤਾਂ ਉਨ੍ਹਾਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਅਸਥਮਾ ਨਾਲ ਪੀੜਚ ਬੱਚਿਆਂ ਨੂੰ ਜਵਾਨੀ ਦੇ ਬਾਅਦ ਮੋਟਾਪੇ ਦੀ ਸ਼ਿਕਾਇਤ ਹੋ ਜਾਂਦੀ ਹੈ। ਇਕ ਸ਼ੋਧ ਦੇ ਦੁਆਰਾ ਇਸ ਗੱਲ ਦਾ ਪਤਾ ਚਲਿਆ ਹੈ ਕਿ ਇਸ ਬੀਮਾਰੀ ਦੇ ਕਾਰਨ ਬੱਚਿਆਂ ਵਿਚ ਮੋਟਾਪਾ ਵਧਣ ਦੀ ਸਮੱਸਿਆ ਹੋ 51 % ਜ਼ਿਆਦਾ ਹੋ ਜਾਂਦੀ ਹੈ।
4. ਡਾਈਬੀਟੀਜ਼
ਅਸਥਮਾ ਨਾਲ ਪੀੜਤ ਬੱਚਿਆਂ ਦਾ ਭਾਰ ਵਧ ਜਾਂਦਾ ਹੈ। ਇਸ ਦੇ ਕਾਰਨ ਬੱਚਿਆਂ ਨੂੰ ਡਾਈਬੀਟੀਜ਼ ਵਰਗੀ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬੀਮਾਰੀ ਦੇ ਕਾਰਨ ਬੱਚਿਆਂ ਦੀ ਖੇਡ ਵਿਚ ਦਿਲਚਸਪੀ ਘੱਟ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ।
5. ਉਪਚਾਰ
ਕਈ ਲੋਕ ਇਸ ਬੀਮਾਰੀ ਨੂੰ ਲਾਇਲਾਜ ਸਮੱਝ ਕੇ ਇਸ 'ਤੇ ਧਿਆਨ ਨਹੀਂ ਦਿੰਦੇ। ਜਿਸ ਕਾਰਨ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬੀਮਾਰੀ ਦੇ ਲੱਛਣ ਦਿੱਖਣ 'ਤੇ ਤੁਰੰਤ ਡਾਕਟਰ ਤੋਂ ਚੈੱਕ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਸਥਮਾ ਦੀ ਬੀਮਾਰੀ ਵਿਚ ਸਾਹ ਨੂੰ ਕੰਟਰੋਲ ਕਰਨ ਲਈ ਇਨਹੇਲਰ ਦੀ ਵਰਤੋ ਬਹੁਤ ਜ਼ਰੂਰੀ ਹੁੰਦੇ ਹਨ।