ਟਾਈਪ-2 ਡਾਇਬਿਟੀਜ਼ ਨਾਲ ਪੀੜਤਾਂ ਵਿਚ ਕੈਂਸਰ ਦਾ ਦੁਗਣਾ ਖਤਰਾ, ਅਧਿਐਨ ''ਚ ਖੁਲਾਸਾ

Thursday, Jan 26, 2023 - 07:37 PM (IST)

ਨਵੀਂ ਦਿੱਲੀ (ਬਿਊਰੋ)- ਟਾਈਪ-2 ਡਾਇਬਿਟੀਜ਼ ਨਾਲ ਪੀੜਤ ਲੋਕਾਂ ਵਿਚ ਕੁਝ ਕਾਸ਼ ਕਿਸਮ ਦੇ ਕੈਂਸਰਾਂ ਨਾਲ ਮੌਤ ਦਾ ਖਤਰਾ ਲਗਭਗ ਦੁਗਣਾ ਹੈ। ਹਾਲ ਹੀ ਵਿਚ ਇਕ ਵੱਡੇ ਅਧਿਐਨ ਵਿਚ ਇਹ ਪਾਇਆ ਗਿਆ ਹੈ। ਨੌਜਵਾਨ ਔਰਤਾਂ ਵਿਚ ਟਾਈਪ-2 ਡਾਈਬਿਟੀਜ਼ ਜਿਸਦਾ ਸਬੰਧ ਜ਼ਿਆਦਾਤਰ ਮੋਟਾਪੇ ਨਾਲ ਹੁੰਦਾ ਹੈ, ਵਿਚ ਜੇਕਰ ਬ੍ਰੈਸਟ ਕੈਂਸਰ ਹੁੰਦਾ ਹੈ ਤਾਂ ਉਨ੍ਹਾਂ ਦੀ ਮੌਤ ਦਾ ਜੋਖਮ ਸਭ ਤੋਂ ਜ਼ਿਆਦਾ ਹੁੰਦਾ ਹੈ। ਟਾਈਪ-2 ਡਾਇਬਿਟੀਜ਼ ਨਾਲ ਪੀੜਤ ਲੋਕਾਂ ਵਿਚ ਕੈਂਸਰ ਦੇ ਕਾਰਨ ਹਾਰਟ ਅਟੈਕ ਅਤੇ ਸਟ੍ਰੋਕ ਹੁੰਦਾ ਹੈ, ਜੋ ਅਚਾਨਕ ਮੌਤ ਦਾ ਕਾਰਨ ਬਣਦਾ ਹੈ।

ਇਸ ਅਧਿਐਨ ਨੂੰ ਲੀਡ ਕਰਨ ਵਾਲੀਆਂ ਅਤੇ ਲਿਸੈਸਟਰ ਡਾਇਬਿਟੀਜ਼ ਰਿਸਰਚ ਸੈਂਟਰ ਅਤੇ ਲੰਡਨ ਸਕੂਲ ਆਫ ਹਾਈਜੀਨਸ ਐਂਡ ਟ੍ਰੋਪੀਕਲ ਮੈਡੀਸਨ ਦੀ ਖੋਜਕਾਰ ਡਾ. ਸੁਪਿੰਗ ਲਿੰਗ ਮੁਤਾਬਕ ਨਤੀਜੇ ਦੱਸ ਰਹੇ ਹਨ ਕਿ ਕੈਂਸਰ ਨਾਲ ਮੌਤ ਦੇ ਮਾਮਲਿਆਂ ਵਿਚ ਤੇਜ਼ੀ ਦੇ ਪਿੱਛੇ ਟਾਈਪ-2 ਡਾਇਬਿਟੀਜ਼ ਇਕ ਵੱਡਾ ਕਾਰਨ ਹੈ। ਇਹ ਅਧਿਐਨ ਬ੍ਰਿਟੇਨ ਵਿਚ 1998 ਤੋਂ 2018 ਦਰਮਿਆਨ 35 ਸਾਲ ਤੋਂ ਜ਼ਿਆਦਾ ਉਮਰ ਵਾਲੇ 1.35 ਲੱਖ ਡਾਇਬਿਟੀਜ਼ ਟਾਈਪ-2 ਪੀੜਤਾਂ ਦੇ ਸਿਹਤ ਰਿਕਾਰਡ ’ਤੇ ਆਧਾਰਿਤ ਹੈ।

ਤਿੰਨ ਕੈਂਸਰ ਹਰ ਉਮਰ ਵਿਚ ਖਤਰਨਾਕ

ਪੇਂਕ੍ਰਿਆਸ, ਲੀਵਰ ਅਤੇ ਫੇਫੜੇ ਵਿਚ ਪਾਇਆ ਗਿਆ ਹੈ ਕਿ ਇਸ ਵਿਚ ਮੌਤ ਦੀ ਦਰ ਸਾਰੇ ਉਮਰ ਵਰਗਾਂ ਵਿਚ ਵਧੀ ਹੈ, ਜਦਕਿ ਪੇਟ ਦੇ ਕੈਂਸਰ ਤੋਂ ਵੱਡੀ ਉਮਰ ਵਿਚ ਜ਼ਿਆਦਾ ਖਤਰਾ ਰਹਿੰਦਾ ਹੈ।

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਰਿਪੋਰਟ ਮੁਤਾਬਕ 2019 ਤੱਕ ਦੇਸ਼ ਵਿਚ ਡਾਇਬਿਟੀਜ਼ ਰੋਗੀਆਂ ਦੀ ਗਿਣਤੀ ਲਗਭਗ 7.7 ਕਰੋੜ ਹੋ ਚੁੱਕੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ 2045 ਤੱਕ ਇਹ ਗਿਣਤੀ 13 ਕਰੋੜ ਟੱਪ ਜਾਏਗੀ।

ਇਹ ਵੀ ਪੜ੍ਹੋ : ਰਾਤ ਨੂੰ ਸੌਣ ਤੋਂ ਪਹਿਲਾਂ ਖਾਓ ਅਜਵਾਇਨ, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

* 7.7 ਕਰੋੜ ਡਾਇਬਿਟੀਜ਼ ਰੋਗੀ ਭਾਰਤ ’ਚ

* 1.35 ਲੱਖ ਲੋਕਾਂ ’ਤੇ ਅਧਿਐਨ

* ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਰਿਪੋਰਟ

* ਨੌਜਵਾਨ ਔਰਤਾਂ ਵਿਚ ਵਧ ਰਿਹਾ ਬ੍ਰੈਸਟ ਕੈਂਸਰ

* ਅਧਿਐਨ ਵਿਚ ਪਾਇਆ ਗਿਆ ਹੈ ਕਿ 55 ਸਾਲ ਤੋਂ ਘੱਟ ਦੀਆਂ ਔਰਤਾਂ ਵਿਚ ਬ੍ਰੈਸਟ ਕੈਂਸਰ ਦੀ ਦਰ ਵਧ ਰਹੀ ਹੈ। ਦੂਸਰੇ ਪਾਸੇ 75 ਸਾਲ ਅਤੇ ਇਸ ਤੋਂ ਵੱਡੀ ਉਮਰ ਵਿਚ ਪ੍ਰੋਸਟੇਟ ਅਤੇ ਗਰਭ ਦੀ ਅੰਦਰਲੀ ਪਰਤ ਦੇ ਕੈਂਸਰ ਦੇ ਮਾਮਲੇ ਵਧ ਰਹੇ ਹਨ।

* 15 ਲੱਖ ਮੌਤਾਂ ਹਰ ਸਾਲ ਡਾਇਬਿਟੀਜ਼ ਨਾਲ ਦੁਨੀਆ ਵਿਚ ਹੁੰਦੀਆਂ ਹਨ।

* 9ਵਾਂ ਸਭ ਤੋਂ ਵੱਡਾ ਕਾਰਨ ਦੁਨੀਆ ਵਿਚ ਮੌਤਾਂ ਦੇ ਪਿੱਛੇ ਡਾਇਬਿਟੀਜ਼ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News