ਬਾਡੀ ਨੂੰ ਕਰਨਾ ਹੈ ਡੀਟੌਕਸ ਤਾਂ ਅਪਣਾਓ ਇਹ ਘਰੇਲੂ ਨੁਸਖੇ
Saturday, Mar 31, 2018 - 10:48 AM (IST)

ਨਵੀਂ ਦਿੱਲੀ— ਸਰੀਰ ਨੂੰ ਡੀਟੌਕਸ ਕਰਨਾ ਮਤਲੱਬ ਸਰੀਰ ਦੇ ਅੰਦਰ ਜੰਮੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ। ਬਾਡੀ ਨੂੰ ਡੀਟੋਕਸ ਕਰਨਾ ਹਰ ਮੌਸਮ 'ਚ ਜ਼ਰੂਰੀ ਹੁੰਦਾ ਹੈ ਪਰ ਗਰਮੀਆਂ 'ਚ ਬਾਡੀ ਨੂੰ ਡੀਟੌਕਸ ਕਰਨ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਸਰੀਰ ਨੂੰ ਡੀਟੌਕਸ ਕਰਦੇ ਸਮੇਂ ਕਾਫੀ ਸਾਵਧਾਨੀ ਵਰਤਣੀ ਪੈਂਦੀ ਹੈ ਕਿਉਂਕਿ ਇਸ ਨਾਲ ਜ਼ਿਆਦਾ ਭੁੱਖ ਲੱਗਣ ਅਤੇ ਪਾਚਨ ਕਿਰਿਆ ਘੱਟ ਹੋ ਸਕਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕੁਦਰਤੀ ਤਰੀਕਿਆਂ ਨਾਲ ਸਰੀਰ ਨੂੰ ਡੀਟੌਕਸ ਕਰਕੇ ਅਪਚ, ਪੇਟ ਫੁੱਲਣ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਦੂਰ ਕਰ ਸਕਦੇ ਹੋ।
ਕਿਉਂ ਜ਼ਰੂਰੀ ਹੈ ਡੀਟੌਕਿਸਫਿਕੇਸ਼ਨ
ਸਰੀਰ 'ਚੋਂ ਇਨ੍ਹਾਂ ਟਾਕਸਿਨ ਨੂੰ ਬਾਹਰ ਕੱਢ ਕੇ ਤੁਹਾਨੂੰ ਇਨ੍ਹਾਂ ਬੀਮਾਰੀਆਂ ਤੋਂ ਬਚਾਉਂਦਾ ਹੈ। ਬਾਡੀ ਨੂੰ ਡੀਟੌਕਸ ਕਰਦੇ ਸਮੇਂ ਅਜਿਹੇ ਆਹਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਰੀਰ ਦੇ ਅੰਦਰੂਨੀ ਅਤੇ ਬਾਹਰੀ ਅੰਗਾਂ ਦੀ ਸਫਾਈ ਕਰਦੇ ਹੋਏ ਐਪਕੋ ਨਵੀਂ ਐਨਰਜੀ ਦਿੰਦੇ ਹਨ।
ਸਰੀਰ ਨੂੰ ਡੀਟੌਕਸ ਕਰਨ ਦੇ ਉਪਾਅ
1. ਹਲਦੀ
ਸਰੀਰ ਨੂੰ ਡੀਟੌਕਸ ਕਰਨ ਲਈ ਤੁਸੀਂ ਹਲਦੀ ਦਾ ਡ੍ਰਿੰਕ ਬਣਾ ਕੇ ਪੀ ਸਕਦੇ ਹੋ। ਇਸ ਨੂੰ ਬਣਾਉਣ ਲਈ 1 ਕੱਪ ਪਾਣੀ 'ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਉਬਾਲ ਕੇ ਠੰਡਾ ਕਰ ਲਓ। ਇਸ ਤੋਂ ਬਾਅਦ ਸ਼ਹਿਦ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਕੇ ਪੀਓ।
2. ਨਿੰਬੂ ਦੀ ਚਾਹ
ਡੀਟੌਕਸੀਫਿਕੇਸ਼ਨ ਲਈ ਤੁਸੀਂ ਦਿਨ 'ਚ 3 ਵਾਰ ਨਿੰਬੂ ਵਾਲੀ ਚਾਹ ਬਣਾ ਕੇ ਪੀਓ। ਨਿੰਬੂ 'ਚ ਮੌਜੂਦ ਵਿਟਾਮਿਨ ਸੀ ਲੀਵਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
3. ਧਨੀਆ ਅਤੇ ਖੀਰਾ
ਭਰਪੂਰ ਮਾਤਰਾ 'ਚ ਧਨੀਏ ਅਤੇ ਖੀਰੇ ਦੀ ਵਰਤੋਂ ਕਰਨ ਨਾਲ ਵੀ ਤੁਹਾਡੀ ਬਾਡੀ ਡੀਟੌਕਸ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਗਰਮੀਆਂ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
4. ਲਸਣ ਦੀ ਵਰਤੋਂ
ਐਂਟੀਬਾਓਟਿਕ ਗੁਣਾਂ ਨਾਲ ਭਰਪੂਰ ਲਸਣ ਦੀ ਵਰਤੋਂ ਸਰੀਰ ਨੂੰ ਕੁਦਰਤੀ ਤਰੀਕਿਆਂ ਨਾਲ ਡੀਟੌਕਸ ਕਰਦਾ ਹੈ। ਇਸ ਲਈ ਆਪਣੀ ਡਾਈਟ 'ਚ ਲਸਣ ਨੂੰ ਜ਼ਰੂਰ ਸ਼ਾਮਲ ਕਰੋ।
5. ਗ੍ਰੀਨ ਟੀ
ਰੋਜ਼ਾਨਾ ਗ੍ਰੀਨ ਟੀ ਦੀ ਵਰਤੋਂ ਸਰੀਰ ਨੂੰ ਡੀਟੌਕਸ ਕਰਨ ਦੇ ਨਾਲ-ਨਾਲ ਲੀਵਰ ਨੂੰ ਕਈ ਬੀਮਾਰੀਆਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
- ਤਣਾਅ ਤੋਂ ਦੂਰ ਰਹੋ
- ਸੈਰ ਕਰੋ
- ਨਸ਼ੇ ਤੋਂ ਦੂਰ ਰਹੋ
- ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ
- ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਨਾ ਕਰਨਾ
- ਨਿਯਮਿਤ ਕਸਰਤ ਕਰਨਾ
- ਭਰਪੂਰ ਨੀਂਦ ਲੈਣਾ