ਕੀ ਤੁਹਾਡੇ ਵੀ ਮੂੰਹ 'ਚੋਂ ਆਉਂਦੀ ਹੈ ਬਦਬੂ? ਅਪਣਾਓ ਇਹ ਘਰੇਲੂ ਨੁਸਖੇ
Saturday, Mar 22, 2025 - 04:05 PM (IST)

ਹੈਲਥ ਡੈਸਕ- ਬਰੱਸ਼ ਕਰਨ ਦੇ ਬਾਅਦ ਵੀ ਕਈ ਲੋਕਾਂ ਦੇ ਮੂੰਹ ਵਿਚੋਂ ਬਦਬੂ ਆਉਂਦੀ ਹੈ, ਜਿਸ ਕਾਰਨ ਉਹ ਕਿਸੇ ਸਾਹਮਣੇ ਬੋਲਣ ਤੋਂ ਵੀ ਝਿਜਕਦੇ ਹਨ। ਅਜਿਹੇ ਵਿਚ ਜੇਕਰ ਤੁਸੀਂ ਵੀ ਮੂੰਹ ਵਿਚੋਂ ਆਉਂਦੀ ਬਦਬੂ ਤੋਂ ਪਰੇਸ਼ਾਨ ਹੋ ਤਾਂ ਇਹ ਘਰੇਲੂ ਨੁਸਖ਼ੇ ਤੁਹਾਨੂੰ ਰਾਹਤ ਦਿਵਾ ਸਕਦੇ ਹਨ।
1. ਨਿੰਬੂ ਅਤੇ ਪਾਣੀ
ਨਿੰਬੂ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਮੂੰਹ ਦੀ ਬਦਬੂ ਨੂੰ ਖਤਮ ਕਰਨ ਵਿੱਚ ਮਦਦ ਕਰਦੇ ਹਨ। ਹਰ ਰੋਜ਼ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਲੈਣਾ ਲਾਭਕਾਰੀ ਹੋ ਸਕਦਾ ਹੈ।
2. ਲੌਂਗ ਜਾਂ ਸੌਂਫ ਚਬਾਓ
ਲੌਂਗ ਅਤੇ ਸੌਂਫ ਐਂਟੀ-ਬੈਕਟੀਰੀਅਲ ਗੁਣ ਰਖਦੇ ਹਨ, ਜੋ ਮੂੰਹ ਦੇ ਬੈਕਟੀਰੀਆ ਨੂੰ ਖਤਮ ਕਰਕੇ ਤਾਜ਼ਗੀ ਪ੍ਰਦਾਨ ਕਰਦੇ ਹਨ।
3. ਹਰਾ ਧਨੀਆ ਜਾਂ ਪੁਦੀਨਾ ਚਬਾਓ
ਇਹ ਕੁਦਰਤੀ ਜੜੀ-ਬੂਟੀਆਂ ਮੂੰਹ ਦੀ ਤਾਜ਼ਗੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ।
4. ਦਹੀਂ ਦਾ ਸੇਵਨ ਕਰੋ
ਦਹੀਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਖ਼ਰਾਬ ਬੈਕਟੀਰੀਆ ਨੂੰ ਖਤਮ ਕਰ ਸਕਦੇ ਹਨ, ਜੋ ਮੂੰਹ ਦੀ ਬਦਬੂ ਲਈ ਜ਼ਿੰਮੇਵਾਰ ਹੁੰਦੇ ਹਨ।
5. ਜ਼ਿਆਦਾ ਪਾਣੀ ਪੀਓ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ਨਾਲ ਵੀ ਮੂੰਹ 'ਚੋਂ ਬਦਬੂ ਆ ਸਕਦੀ ਹੈ। ਇਸ ਲਈ ਦਿਨ-ਭਰ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।
6. ਬੇਕਿੰਗ ਸੋਡਾ ਨਾਲ ਬਰੱਸ਼ ਕਰੋ
ਬੇਕਿੰਗ ਸੋਡਾ ਦੰਦਾਂ ਦੀ ਸਫਾਈ ਕਰਕੇ ਬੈਕਟੀਰੀਆ ਨੂੰ ਮਾਰਦਾ ਹੈ ਅਤੇ ਮੂੰਹ ਦੀ ਬਦਬੂ ਨੂੰ ਦੂਰ ਕਰਦਾ ਹੈ।
ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਉਣ ਨਾਲ ਤੁਸੀਂ ਮੂੰਹ ਦੀ ਬਦਬੂ ਤੋਂ ਨਿਜਾਤ ਪਾ ਸਕਦੇ ਹੋ।