ਇਨ੍ਹਾਂ ਬੀਮਾਰੀਆਂ ''ਚ ਹਲਦੀ ਦੀ ਜ਼ਿਆਦਾ ਵਰਤੋ ਤੋਂ ਕਰੋ ਪਰਹੇਜ

Tuesday, Jul 04, 2017 - 10:56 AM (IST)

ਇਨ੍ਹਾਂ ਬੀਮਾਰੀਆਂ ''ਚ ਹਲਦੀ ਦੀ ਜ਼ਿਆਦਾ ਵਰਤੋ ਤੋਂ ਕਰੋ ਪਰਹੇਜ

ਨਵੀਂ ਦਿੱਲੀ— ਹਲਦੀ ਇਕ ਅਜਿਹਾ ਮਸਾਲਾ ਹੈ ਜਿਸਦਾ ਇਸਤੇਮਾਲ ਸਬਜ਼ੀ ਦਾ ਸੁਆਦ ਵਧਾਉਣ ਅਤੇ ਰੰਗ ਵਧਾਉਣ ਦੇ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹਲਦੀ 'ਚ ਕਈ ਤਰ੍ਹਾਂ ਦੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦੇ ਹਨ ਪਰ ਸਾਰੇ ਲੋਕਾਂ ਦੇ ਲਈ ਹਲਦੀ ਦੀ ਵਰਤੋ ਕਰਨਾ ਫਾਇਦੇਮੰਦ ਨਹੀਂ ਹੁੰਦਾ। ਇਸ ਨੂੰ ਪਚਾਉਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਆਓ ਜਾਣਦੇ ਹਾਂ ਕਿਨ੍ਹਾਂ ਲੋਕਾਂ ਦੇ ਲਈ ਹਲਦੀ ਦੀ ਵਰਤੋ ਕਰਨਾ ਖਤਰਨਾਕ ਹੋ ਸਕਦਾ ਹੈ।
1. ਕਿਡਨੀ ਦੀ ਸਮੱਸਿਆ 
ਜਿਨ੍ਹਾਂ ਲੋਕਾਂ ਨੂੰ ਕਿਡਨੀ ਦੇ ਨਾਲ ਜੁੜੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਖਾਣੇ 'ਚ ਹਲਦੀ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ। ਕਿਉਂਕਿ ਇਸ 'ਚ ਮੋਜੂਦ ਆਕਜੇਲੇਟਸ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
2. ਸਰਜ਼ਰੀ ਹੋਣ 'ਤੇ 
ਹਲਦੀ ਦੀ ਵਰਤੋ ਕਰਨ ਨਾਲ ਖੂਨ ਪਤਲਾ ਹੁੰਦਾ ਹੈ ਅਜਿਹੇ 'ਚ ਜਿਨ੍ਹਾਂ ਲੋਕਾਂ ਦੀ ਹਾਲ ਹੀ 'ਚ ਸਰਜ਼ਰੀ ਹੋਈ ਹੈ ਜਾਂ ਹੋਣ ਵਾਲੀ ਹੋਵੇ ਉਨ੍ਹਾਂ ਨੂੰ ਹਲਦੀ ਦੀ ਵਰਤੋ ਨਹੀਂ ਕਰਨੀ ਚਾਹੀਦੀ।
3. ਖੂਨ ਦੀ ਕਮੀ
ਇਸ ਦੀ ਵਰਤੋ ਨਾਲ ਸਰੀਰ 'ਚ ਆਇਰਨ ਦੀ ਮਾਤਰਾ ਵਧ ਜਾਂਦੀ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੈ ਉਨ੍ਹਾਂ ਨੂੰ ਇਸ ਦੀ ਵਰਤੋ ਨਹੀਂ ਕਰਨੀ ਚਾਹੀਦੀ।
4. ਪਾਚਨ ਕਿਰਿਆ
ਹਲਦੀ 'ਚ ਮੋਜੂਦ ਕਰਕਯੂਮਿਨ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਪੈਦਾ ਕਰਦਾ ਹੈ। ਅਜਿਹੇ 'ਚ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋਵੇ ਉਨ੍ਹਾਂ ਨੂੰ ਇਸ ਦੀ ਵਰਤੋ ਨਹੀਂ ਕਰਨੀ ਚਾਹੀਦੀ।
5. ਪੱਥਰੀ ਦੀ ਸਮੱਸਿਆ 
ਇਸ ਦੀ ਜ਼ਿਆਦਾ ਵਰਤੋ ਕਰਨ ਨਾਲ ਬਲੈਡਰ ਦੀ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ 'ਤੋਂ ਇਲਾਵਾ ਹਲਦੀ 'ਚ ਮੋਜੂਦ ਤੱਤ ਗੁਰਦੇ ਦੀ ਪੱਥਰੀ ਪੈਦਾ ਕਰਦੇ ਹਨ।
6.  ਮਾਹਾਵਾਰੀ ਦੀ ਸਮੱਸਿਆ 
ਮਾਹਾਵਾਰੀ ਦੇ ਦਿਨਾਂ 'ਚ ਹਲਦੀ ਦੀ ਘੱਟ ਵਰਤੋ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਖੂਨ ਪਤਲਾ ਹੁੰਦਾ ਹੈ ਜਿਸ ਨਾਲ ਮਾਹਾਵਾਰੀ ਦੇ ਦਿਨਾਂ 'ਚ ਜ਼ਿਆਦਾ ਬਲੀਡਿੰਗ ਹੁੰਦੀ ਹੈ।


Related News