ਸਰਦੀਆਂ ਦੇ ਮੌਸਮ 'ਚ ਇਹ ਚੀਜ਼ਾਂ ਰੱਖਣਗੀਆਂ ਤੁਹਾਨੂੰ ਸਿਹਤਮੰਦ, ਜ਼ਰੂਰ ਕਰੋ ਖੁਰਾਕ 'ਚ ਸ਼ਾਮਲ

Saturday, Dec 18, 2021 - 12:04 PM (IST)

ਸਰਦੀਆਂ ਦੇ ਮੌਸਮ 'ਚ ਇਹ ਚੀਜ਼ਾਂ ਰੱਖਣਗੀਆਂ ਤੁਹਾਨੂੰ ਸਿਹਤਮੰਦ, ਜ਼ਰੂਰ ਕਰੋ ਖੁਰਾਕ 'ਚ ਸ਼ਾਮਲ

ਜਲੰਧਰ (ਵੈੱਬ ਡੈਸਕ) : ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬਾਹਰਲੀ ਠੰਢ ਤੋਂ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਗਰਮ ਕੱਪੜੇ ਪਾਉਂਦੇ ਹਾਂ ਪਰ ਸਰਦੀਆਂ ਦੇ ਮੌਸਮ 'ਚ ਆਪਣੇ ਆਪ ਨੂੰ ਅੰਦਰੂਨੀ ਤੌਰ 'ਤੇ ਸੁਰੱਖਿਅਤ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ 'ਚ ਭੋਜਨ ਪਚਾਉਣ 'ਚ ਵਧੇਰੇ ਸਮਰੱਥ ਹੈ। ਅਜਿਹੀ ਸਥਿਤੀ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਸਰਦੀ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ।

1. ਸਰਦੀਆਂ 'ਚ ਹਰੀਆਂ ਪੱਤੇਦਾਰ ਸਬਜ਼ੀਆਂ, ਜਿਵੇਂ ਲੋਕੀ, ਗਾਜ਼ਰ, ਸ਼ਲਗਮ, ਪਾਲਕ, ਚਲਾਈ, ਮੂਲੀ ਦਾ ਸਾਗ ਅੰਕੁਰਿਤ ਦਾਲਾਂ ਦੀ ਵਰਤੋਂ ਲਾਭਕਾਰੀ ਹੁੰਦੀ ਹੈ। ਇਨ੍ਹਾਂ ਤੋਂ ਸਰੀਰ ਨੂੰ ਲੋਹ ਤੱਤ, ਕੈਲਸ਼ੀਅਮ ਅਤੇ ਵਿਟਾਮਿਨ ਪ੍ਰਾਪਤ ਹੁੰਦੇ ਹਨ।

2. ਸਰਦੀ ਦੇ ਮੌਸਮ 'ਚ ਰੁੱਖਾਪਣ ਆਉਣ ਲੱਗਦਾ ਹੈ। ਇਸ ਰੁੱਖੇਪਣ ਨੂੰ ਦੂਰ ਕਰਨ ਲਈ ਘਿਓ, ਮੱਖਣ, ਤੇਲ ਅਤੇ ਚਰਬੀ ਯੁਕਤ ਭੋਜਨ ਪਦਾਰਥਾਂ ਦੀ ਭਰਪੂਰ ਮਾਤਰਾ 'ਚ ਵਰਤੋਂ ਕਰਨੀ ਚਾਹੀਦੀ ਹੈ। ਸੁੱਕੇ ਮੇਵਿਆਂ ਜਿਵੇਂ ਕਾਜੂ, ਬਦਾਮ, ਕਿਸ਼ਮਿਸ਼, ਪਿਸਤਾ, ਅਖਰੋਟ, ਖਜੂਰ ਆਦਿ ਦੀ ਵਰਤੋਂ ਆਪਣੀ ਆਰਥਿਕ ਸਥਿਤੀ ਦੇ ਅਨੁਸਾਰ ਕਰਨੀ ਚਾਹੀਦੀ ਹੈ। ਛੋਟੇ ਬੱਚਿਆਂ ਨੂੰ ਬਦਾਮ ਦੀ ਗਿਰੀ ਪੀਸ ਕੇ ਦੁੱਧ ਜਾਂ ਸ਼ਹਿਦ ਨਾਲ ਦਿੱਤੀ ਜਾ ਸਕਦੀ ਹੈ।

3. ਇਹ ਜ਼ਰੂਰੀ ਨਹੀਂ ਕਿ ਮਹਿੰਗੇ ਸੁੱਕੇ ਮੇਵੇ ਹੀ ਖਾਧੇ ਜਾਣ, ਮੂੰਗਫਲੀ ਅਤੇ ਗੁੜ ਦੀ ਵਰਤੋਂ ਕਰਕੇ ਅਸੀਂ ਸਰੀਰ ਲਈ ਲੋੜੀਂਦੇ ਪੋਸ਼ਟਿਕ ਤੱਤ ਪ੍ਰਾਪਤ ਕਰ ਸਕਦੇ ਹਾਂ। ਭੁੱਜੇ ਛੋਲੇ ਅਤੇ ਗੁੜ ਦਾ ਸੇਵਨ ਵੀ ਲਾਹੇਵੰਦ ਹੈ। 

4. ਸਰਦੀਆਂ 'ਚ ਸ਼ਹਿਦ ਅੰਮ੍ਰਿਤ ਦੇ ਬਰਾਬਰ ਹੈ। ਇਸ ਨੂੰ ਦੁੱਧ ਪਾਣੀ ਜਾਂ ਰੋਟੀ ਨਾਲ ਖਾਣ ਨਾਲ ਸਰੀਰ 'ਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।

5. ਮੂੰਗਫਲੀ ਦੀ ਗੱਚਕ, ਤਿਹਲਾਂ ਦੀ ਗੱਚਕ ਦੀ ਸਰਦੀ ਰੁੱਤ 'ਚ ਵਰਤੋਂ ਕਰਨੀ ਚਾਹੀਦੀ ਹੈ।

6. ਮੌਸਮੀ ਫਲ ਜਿਵੇਂ ਸੰਤਰਾ, ਕੇਲਾ, ਸੇਬ, ਅਮਰੂਦ ਅਤੇ ਟਮਾਟਰ ਆਦਿ ਦੀ ਰੋਜ਼ਨਾ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਲੋੜੀਂਦੇ ਵਿਟਾਮਿਨਾਂ ਦੀ ਘਾਟ ਪੂਰੀ ਹੋ ਜਾਂਦੀ ਹੈ। 

7. ਮਾਸਾਹਾਰੀ ਵਿਅਕਤੀ ਮੀਟ, ਮੱਛੀ ਅਤੇ ਆਂਡਿਆਂ ਨੂੰ ਆਪਣੇ ਭੋਜਨ 'ਚ ਸ਼ਾਮਲ ਕਰਕੇ ਲੋੜੀਂਦੀ ਪ੍ਰੋਟੀਨ ਅਤੇ ਲੋੜੀਂਦੇ ਤੱਤ ਪ੍ਰਾਪਤ ਕਰ ਸਕਦੇ ਹਨ।

8. ਕਣਕ, ਮੱਕੀ, ਬਾਜਰਾ ਅਤੇ ਸੋਇਆਬੀਨ ਦੇ ਮਿਕਸ ਆਟੇ ਦੀ ਰੋਟੀ ਖਾਣੀ ਚਾਹੀਦੀ ਹੈ। ਇਸ ਨਾਲ ਪ੍ਰੋਟੀਨ ਕਾਰਬੋਹਾਈਡ੍ਰੇਟ ਵਿਟਾਮਿਨ ਅਤੇ ਮਿਨਰਲ ਸਰੀਰ ਨੂੰ ਵਧੇਰੇ ਮਿਲਦੇ ਹਨ। 

9. ਅਲਸੀ 100 ਗ੍ਰਾਮ, ਸੂਰਜਮੁਖੀ ਦੇ ਬੀਜ ਦੇ ਮਗਜ਼ 100 ਗ੍ਰਾਮ, ਕੱਦੂ ਦੇ ਮਗਜ਼ 100 ਗ੍ਰਾਮ ਤਿੰਨਾਂ ਨੂੰ ਵੱਖ-ਵੱਖ ਕੜਾਹੀ 'ਚ ਜਾਂ ਤਵੇ 'ਤੇ ਭੁੰਨ ਕੇ ਮਿਲਾ ਕੇ ਕਿਸੇ ਡੱਬੇ 'ਚ ਪਾ ਕੇ ਰੱਖ ਲਵੋ। ਰੋਜ਼ਾਨਾ 1 ਚਮਚ ਦੀ ਵਰਤੋ ਕਰੋ। ਇਹ ਪੋਸ਼ਟਿਕ ਤੱਤਾਂ ਦਾ ਭੰਡਾਰ ਹੈ।

10. ਖੁਰਾਕ ਦੇ ਨਾਲ-ਨਾਲ ਸਰੀਰਕ ਦੀ ਸਮਰਥਾ ਮੁਤਾਬਕ, ਸਵੇਰ ਦੀ ਸੈਰ ਕਸਰਤ ਅਤੇ ਤੇਲ ਦੀ ਮਾਲਸ਼ ਵੀ ਬਹੁਤ ਲਾਭਦਾਇਕ ਹੁੰਦੀ ਹੈ।


                                                                                                                                                                   ਡਾ. ਐੱਸ. ਯੂਸਫ਼, ਧਾਰੀਵਾਲ
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News