ਧਨੀਆ ਪਾਊਡਰ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਦੂਰ

01/18/2018 11:35:34 AM

ਨਵੀਂ ਦਿੱਲੀ— ਭਾਰਤੀ ਰਸੋਈ 'ਚ ਧਨੀਆ ਪਾਊਡਰ ਦੀ ਵਰਤੋਂ ਖਾਣੇ 'ਚ ਸੁਆਦ ਅਤੇ ਖੂਸ਼ਬੂ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਬਿਨਾਂ ਖਾਣੇ ਦਾ ਸੁਆਦ ਅਧੂਰਾ ਰਹਿੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸੁੱਕਾ ਧਨੀਆ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਫਾਈਬਰ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਧਨੀਆ ਪਾਊਡਰ ਦੀ ਤਾਸੀਰ ਠੰਡੀ ਹੋਣ ਦੇ ਕਾਰਨ ਇਸ ਨਾਲ ਪੇਟ ਇਨਫੈਕਸ਼ਨ, ਐਸੀਡਿਟੀ ਅਤੇ ਸਰੀਰ 'ਚ ਜਲਣ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਬਵਾਸੀਰ, ਯੂਰਿਨ ਇਨਫੈਕਸ਼ਨ, ਬਲੱਡ ਸ਼ੂਗਰ ਅਤੇ ਪੇਟ ਦੀ ਜਲਣ ਵੀ ਦੂਰ ਹੁੰਦੀ ਹੈ। ਇਸ ਲਈ ਇਸ ਦੇ ਕਾਰਨ ਇਸ ਨੂੰ ਯੂਰਪ ਦੇ ਕਈ ਦੇਸ਼ਾਂ 'ਚ ਐਂਟੀ ਡਾਈਬੀਟਿਕ ਪੌਦੇ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਭਾਰਤੀ ਮਸਾਲਿਆਂ ਦੇ ਰੂਪ 'ਚ ਵਰਤੋਂ ਹੋਣ ਵਾਲੇ ਧਨੀਏ ਪਾਊਡਰ ਦੇ ਕੁਝ ਚਮਤਕਾਰੀ ਗੁਣਾਂ ਦੇ ਬਾਰੇ...
1. ਪਾਚਨ ਸਮੱਸਿਆਵਾਂ
ਧਨੀਏ ਪਾਊਡਰ 'ਚ ਚੁਟਕੀ ਇਕ ਹਿੰਗ ਅਤੇ ਕਾਲਾ ਨਮਕ ਮਿਲਾ ਕੇ ਪਾਣੀ ਨਾਲ ਲਓ। ਇਸ ਦੀ ਵਰਤੋਂ ਕਬਜ਼, ਉਲਟੀ, ਦਸਤ, ਗੈਸ, ਅਪਚ ਅਤੇ ਪੇਟ ਦਰਦ ਨੂੰ ਦੂਰ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਚਾਹ ਬਣਾਉਂਦੇ ਸਮੇਂ ਵੀ ਕਰ ਸਕਦੇ ਹੋ।

PunjabKesari
2. ਸੇਮੋਲਿਨਾ ਬੈਕਟੀਰੀਆ ਤੋਂ ਬਚਾਅ
ਇਸ ਬੈਕਟੀਰੀਆ ਕਾਰਨ ਫੂਡ ਪੋਇੰਜ਼ਨਿੰਗ ਵਰਗੀਆਂ ਕਈ ਖਤਰਨਾਕ ਬੀਮਾਰੀਆਂ ਹੋ ਜਾਂਦੀਆਂ ਹਨ। ਖਾਣੇ 'ਚ ਥੋੜ੍ਹੇ ਜਿਹੇ ਧਨੀਏ ਪਾਊਡਰ ਦੀ ਵਰਤੋਂ ਤੁਹਾਡੇ ਸਰੀਰ ਨੂੰ ਇਸ ਬੈਕਟੀਰੀਆ ਤੋਂ ਬਚਾਉਂਦਾ ਹੈ।
3. ਬਲੱਡ ਸ਼ੂਗਰ
ਧਨੀਆ ਪਾਊਡਰ ਸਰੀਰ 'ਚ ਸ਼ੂਗਰ ਦੇ ਸਤਰ ਨੂੰ ਘੱਟ ਕਰਕੇ ਇੰਸੁਲਿਨ ਦੀ ਮਾਤਰਾ ਵਧਾਉਂਦਾ ਹੈ। ਇਸ ਵਜ੍ਹਾ ਨਾਲ ਸਰੀਰ 'ਚ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਸ ਲਈ ਆਪਣੇ ਭੋਜਨ 'ਚ ਧਨੀਏ ਦੀ ਵਰਤੋਂ ਜ਼ਰੂਰ ਕਰੋ।

PunjabKesari
4. ਯੂਰਿਨ ਨਾ ਆਉਣਾ
ਸੁੱਕਾ ਧਨੀਆ, ਮਿਸ਼ਰੀ ਅਤੇ ਆਂਵਲੇ ਦੀ ਜੜ੍ਹ ਨੂੰ ਬਰਾਬਰ ਮਾਤਰਾ 'ਚ ਲੈ ਕੇ ਪੀਸ ਲਓ। ਸਵੇਰੇ ਸ਼ਾਮ 1 ਚੱਮਚ ਇਸ ਚੂਰਨ ਦੀ ਵਰਤੋਂ ਕਰਨ ਨਾਲ ਯੂਰਿਨ ਨਾ ਆਉਣ ਦੀ ਸਮੱਸਿਆ ਦੂਰ ਹੁੰਦੀ ਹੈ।
5. ਪੇਟ ਦੀ ਜਲਣ
ਧਨੀਆ ਪਾਊਡਰ 'ਚ ਜੀਰਾ, ਬੇਲਗਿਰੀ ਅਤੇ ਨਾਗਰਮੋਠਾ ਨੂੰ ਬਰਾਬਰ ਮਾਤਰਾ 'ਚ ਪੀਸ ਕੇ ਮਿਲਾਓ। ਇਸ ਚੂਰਨ ਨੂੰ 1 ਚੱਮਚ ਪਾਣੀ ਦੇ ਨਾਲ ਲੈ ਲਓ। ਇਸ ਨਾਲ ਪੇਟ ਦੀ ਜਲਣ ਅਤੇ ਦਰਦ ਦੂਰ ਹੋ ਜਾਵੇਗਾ।

PunjabKesari
6. ਇਨਫੈਕਸ਼ਨ ਤੋਂ ਬਚਾਅ
ਰੋਜ਼ਾਨਾ ਇਸ ਪਾਊਡਰ ਦੀ ਵਰਤੋਂ ਕਰਨ ਨਾਲ ਰੋਗਾਂ ਤੋਂ ਬਚਣ 'ਚ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਪੇਟ 'ਚ ਮੌਜੂਦ ਕੀੜੇ ਅਤੇ ਬੈਕਟੀਰੀਆ ਵੀ ਮਰ ਜਾਂਦੇ ਹਨ ਅਤੇ ਪੇਟ ਨੂੰ ਠੰਡਕ ਵੀ ਮਿਲਦੀ ਹੈ।
7. ਕਮਜ਼ੋਰੀ
ਕਮਜ਼ੋਰੀ ਅਤੇ ਚੱਕਰ ਆਉਣ 'ਤੇ ਰਾਤ ਨੂੰ ਧਨੀਏ ਦਾ ਪਾਊਡਰ ਅਤੇ ਆਂਵਲਾ ਪਾਊਡਰ 10-10 ਗ੍ਰਾਮ ਪਾਣੀ 'ਚ ਪਾ ਕੇ ਰੱਖ ਦਿਓ। ਸਵੇਰੇ ਇਸ ਨੂੰ ਪੀਣ ਨਾਲ ਕਮਜ਼ੋਰੀ ਅਤੇ ਚੱਕਰ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ।

PunjabKesari


Related News