ਸਿਰ ਦਰਦ ਨੂੰ ਦੂਰ ਤੇ ਚਮੜੀ ਨੂੰ ਨਿਖਾਰਨ ਦਾ ਕੰਮ ਕਰਦੈ ‘ਖੀਰਾ’, ਖਾਣ ’ਤੇ ਹੋਣਗੇ ਕਈ ਬੇਮਿਸਾਲ ਫ਼ਾਇਦੇ

Monday, Feb 15, 2021 - 04:52 PM (IST)

ਜਲੰਧਰ (ਬਿਊਰੋ) - ਖੀਰਾ ਖਾਣ ਦਾ ਸ਼ੌਕ ਸਭ ਨੂੰ ਹੁੰਦਾ ਹੈ। ਗਰਮੀਆਂ 'ਚ ਖੀਰਾ ਖਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਘਾਟ ਨਹੀਂ ਹੁੰਦੀ। ਖੀਰੇ 'ਚ ਵਿਟਾਮਿਨ ਏ, ਪੋਟਾਸ਼ੀਅਮ, ਫਾਸਫੋਰਸ, ਆਇਰਨ ਆਦਿ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ 'ਚ ਇਰੋਪਿਸਨ ਨਾਂ ਦਾ ਅੰਜਾਈਮ ਹੁੰਦਾ ਹੈ ਜੋ ਪ੍ਰੋਟੀਨ ਨੂੰ ਪਚਾਉਣ 'ਚ ਸਹਾਈ ਹੁੰਦਾ ਹੈ। ਖੀਰੇ ਦੀ ਵਰਤੋਂ ਲੋਕ ਸਲਾਦ ਦੇ ਰੂਪ 'ਚ ਜ਼ਿਆਦਾ ਕਰਦੇ ਹਨ। ਖੀਰਾ ਖਾਣ ਨਾਲ ਨਾ ਸਿਰਫ਼ ਪਾਣੀ ਦੀ ਘਾਟ ਪੂਰੀ ਹੁੰਦੀ ਹੈ ਸਗੋਂ ਇਸ ਨਾਲ ਕਈ ਸਿਹਤ ਸੰਬੰਧੀਆਂ ਪਰੇਸ਼ਾਨੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਖੀਰੇ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਨੇ, ਆਓ ਜਾਣਗੇ ਹਾਂ....

ਮੂੰਹ ਦੀ ਬਦਬੂ
ਹਰ ਰੋਜ਼ ਦੰਦ ਸਾਫ਼ ਕਰਨ ਦੇ ਬਾਵਜੂਦ ਵੀ ਮੂੰਹ 'ਚੋਂ ਬਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਇਕ ਖੀਰੇ ਦਾ ਟੁੱਕੜਾ ਰੱਖ ਲਵੋ। ਇਸ ਨਾਲ ਸਾਰੇ ਜੀਵਾਣੂੰ ਮਰ ਜਾਣਗੇ।

ਸਿਰ ਦਰਦ ਦੂਰ
ਅੱਜ ਕੱਲ ਹਰ 10 'ਚੋਂ 7 ਲੋਕ ਸਿਰ ਦਰਦ ਦੀ ਪਰੇਸ਼ਾਨੀ ਨਾਲ ਜੂਝ ਰਹੇ ਹਨ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਸਭ ਤੋਂ ਬਿਹਤਰ ਇਲਾਜ ਹੈ।

ਪੜ੍ਹੋ ਇਹ ਵੀ ਖ਼ਬਰ - Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ

PunjabKesari

ਚਮੜੀ ਨੂੰ ਨਿਖਾਰਨ 'ਚ ਮਦਦਗਾਰ
ਖੀਰਾ ਖਾਣ ਜਾਂ ਇਸ ਦਾ ਰਸ ਚਿਹਰੇ 'ਤੇ ਲਗਾਉਣ ਨਾਲ ਟੈਨਿੰਗ, ਸਨ ਬਰਨ, ਰੈਸ਼ਿਜ ਆਦਿ ਵਰਗੀਆਂ ਬਿਊਟੀ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਨਾਲ ਹੀ ਇਸ ਨਾਲ ਚਿਹਰੇ 'ਤੇ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਤੁਸੀਂ ਗਰਮੀਆਂ 'ਚ ਚਮੜੀ ਸੰਬੰਧੀ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਸਰੀਰ ਨੂੰ ਕਰੇ ਹਾਈਡਰੇਟ
ਖੀਰੇ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀਰ ਨੂੰ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ।

ਕੋਲਸਟਰੋਲ ਦਾ ਪੱਧਰ
ਵਿਟਾਮਿਨ ਯੁਕਤ ਖੀਰਾ ਖਾਣ ਨਾਲ ਦਿਨ ਭਰ ਸਰੀਰ 'ਚ ਐਨਰਜੀ ਮਿਲਦੀ ਹੈ। ਖੀਰਾ ਖਾਣ ਨਾਲ ਕੋਲਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸੰਬੰਧੀ ਰੋਗ ਵੀ ਦੂਰ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

PunjabKesari

ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕੈਲੋਰੀ ਇਨਟੇਕ 'ਚ ਕਮੀ, ਜਿਸ 'ਚ ਖੀਰਾ ਬਹੁਤ ਮਦਦਗਾਰ ਹੈ। ਇਸ 'ਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਖੀਰੇ ਨਾਲ ਬਣੀ ਡਿਟਾਕਸ ਡਰਿੰਕ ਜਾਂ ਸਲਾਦ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਤੰਦਰੁਸਤ ਪਾਚਨ ਤੰਤਰ
ਇਸ 'ਚ ਫਾਈਬਰ ਵਧ ਮਾਤਰਾ 'ਚ ਪਾਇਆ ਜਾਂਦਾ ਹੈ। ਖੀਰਾ ਕਬਜ਼ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਢਿੱਡ ਨਾਲ ਜੁੜੀ ਹਰ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ।

ਕਿਡਨੀ ’ਚ ਪੱਥਰੀ ਹੋਣ ਦੀ ਸਮੱਸਿਆ
ਖਾਣੇ 'ਚ ਹਰ ਰੋਜ਼ ਇਸ ਦੀ ਵਰਤੋਂ ਕਰਨ ਨਾਲ ਸਟੋਨ (ਪੱਥਰੀ) ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾਏ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

PunjabKesari

ਕੈਂਸਰ ਤੋਂ ਬਚਾਅ
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਤੱਤ ਸਾਰੇ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ 'ਚ ਪ੍ਰਭਾਵੀ ਹੈ।

ਪੀਰੀਅਡਜ਼ ਦਾ ਦਰਦ ਦੂਰ
ਜਿਨ੍ਹਾਂ ਕੁੜੀਆਂ ਨੂੰ ਪੀਰੀਅਡਜ਼ ਦੌਰਾਨ ਕਾਫੀ ਪਰੇਸ਼ਾਨੀ ਹੁੰਦੀ ਹੈ, ਉਹ ਦਹੀ 'ਚ ਖੀਰੇ ਨੂੰ ਕੱਦੂਕਸ ਕਰ ਕੇ ਉਸ 'ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਣ। ਇਸ ਨਾਲ ਕਾਫੀ ਆਰਾਮ ਮਿਲੇਗਾ।

PunjabKesari


rajwinder kaur

Content Editor

Related News