ਦਵਾਈਆਂ ਨਾਲ ਨਹੀਂ, ਸਗੋਂ ਇਸ ਤਰੀਕੇ ਨਾਲ ਠੀਕ ਕਰੋ ਚੁੱਟਕੀਆਂ ''ਚ ਤਣਾਅ
Friday, Jun 30, 2017 - 08:38 AM (IST)

ਜਲੰਧਰ— ਅੱਜ-ਕੱਲ੍ਹ ਹਰ ਕੋਈ ਆਪਣੀ-ਆਪਣੀ ਲਾਈਫ 'ਚ ਰੁੱਝਿਆ ਹੋਇਆ ਹੈ। ਕਿਸੇ ਦੇ ਕੋਲ ਕਿਸੇ ਲਈ ਟਾਈਮ ਹੀ ਨਹੀਂ ਹੈ। ਆਪਣੀਆਂ ਪਰੇਸ਼ਾਨੀਆਂ ਨੂੰ ਦੂਸਰਿਆਂ ਦੇ ਨਾਲ ਨਾ ਵੰਡਣ ਦੇ ਕਾਰਨ 5 ਤੋਂ ਲੈ ਕੇ 3 ਲੋਕ ਤਣਾਅ ਦੇ ਸ਼ਿਕਾਰ ਹੋ ਰਹੇ ਹਨ। ਕਈ ਵਾਰ ਤਾਂ ਤਣਾਅ ਦੇ ਕਾਰਨ ਸਿਹਤ ਵੀ ਖਰਾਬ ਹੋ ਜਾਂਦੀ ਹੈ। ਅਜਿਹੀ ਹਾਲਤ 'ਚ ਜ਼ਰੂਰੀ ਹੈ ਕਿ ਆਪਣਾ ਧਿਆਨ ਵੰਡਣ ਅਤੇ ਪਰਿਵਾਰ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ। ਇਸ ਤੋਂ ਇਲਾਵਾ ਤੁਸੀਂ ਇਸ ਤਰੀਕੇ ਨਾਲ ਵੀ ਆਪਣੇ ਤਣਾਅ ਤੋਂ ਮੁਕਤੀ ਪਾ ਸਕਦੇ ਹੋ।
1. ਮਾਲਿਸ਼
ਤਣਾਅ ਦੇ ਕਾਰਨ ਸਿਰ ਦਰਦ ਹੋਣਾ ਆਮ ਗੱਲ ਹੈ। ਵਾਰ-ਵਾਰ ਇਕ ਹੀ ਗੱਲ ਸੋਚਣ ਨਾਲ ਵੀ ਸਿਰ ਦਰਦ ਹੋਵੇ ਤਾਂ ਪਰੇਸ਼ਾਨੀ ਵੱਧ ਸਕਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਪਾਰਟਨਰ ਨਾਲ ਸਮਾਂ ਬਿਤਾਓ ਅਤੇ ਮਸਾਜ ਕਰਵਾਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
2. ਮਾਸਪੇਸ਼ੀਆਂ ਮਜ਼ਬੂਤ
ਮਸਾਜ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ। ਇਹ ਗੱਲ ਸੱਚ ਹਾ ਕਿ ਜਦੋਂ ਤੱਕ ਤੁਸੀਂ ਸਰੀਰਕ ਰੂਪ ਤੋਂ ਤੰਦੁਰਤ ਨਹੀਂ ਹੁੰਦੇ, ਉਦੋਂ ਤੱਕ ਤੁਸੀਂ ਮਾਨਸਿਕ ਪਰੇਸ਼ਾਨੀ ਨਾਲ ਵੀ ਲੜ ਨਹੀਂ ਸਕਦੇ। ਮਸਾਜ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਮੂਡ ਵੀ ਚੰਗਾ ਰਹਿੰਦਾ ਹੈ।
3. ਸਿਰ ਦੀ ਮਾਲਿਸ਼
ਹਫਤੇ 'ਚ ਦੋ ਵਾਰ ਸਿਰ ਦੀ ਮਾਲਿਸ਼ ਜ਼ਰੂਰ ਕਰਵਾਓ। ਇਸ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਸਿਰ ਦੀ ਮਸਾਜ ਦੇ 1 ਘੰਟੇ ਬਾਅਦ ਸਿਰ ਨੂੰ ਧੋ ਲਓ। ਇਸ ਨਾਲ ਤਾਜ਼ਗੀ ਮਿਲੇਗੀ।
4. ਪੈਰਾਂ ਦੀ ਮਸਾਜ
ਪੈਰਾਂ ਦੀਆਂ ਤੱਲੀਆਂ ਦੀ ਮਸਾਜ ਕਰਨ ਨਾਲ ਪੂਰਾ ਸਰੀਰ ਰਿਲੈਕਸ ਹੋ ਜਾਂਦਾ ਹੈ। ਸਰ੍ਹੋਂ ਦਾ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨਾਲ ਰਾਹਤ ਮਿਲੇਗੀ। ਇਸ ਗੱਲ ਦਾ ਧਿਆਨ ਰੱਖੋ ਕਿ ਮਸਾਜ 15 ਮਿੰਟ ਤੋਂ ਜ਼ਿਆਦਾ ਨਾ ਕਰੋ।