ਘਰ ’ਚ ਆ ਸਕਦੈ ਕੋਰੋਨਾ, ਜਾਣੋ ਫਲ-ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ

Friday, May 22, 2020 - 12:10 PM (IST)

ਘਰ ’ਚ ਆ ਸਕਦੈ ਕੋਰੋਨਾ, ਜਾਣੋ ਫਲ-ਸਬਜ਼ੀਆਂ ਨੂੰ ਧੋਣ ਦਾ ਸਹੀ ਤਰੀਕਾ

ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਤੋਂ ਬਚਨ ਲਈ ਲੋਕਾਂ ਨੂੰ ਸਮਾਜਿਕ ਦੂਰੀ ਦੇ ਨਾਲ ਘਰ ਵਿਚ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੱਥ ਨੂੰ ਵਾਰ-ਵਾਰ ਧੋਣਾ, ਮਾਸਕ ਲਗਾਉਣਾ ਅਤੇ ਅੱਖਾਂ, ਹੱਥਾਂ ਅਤੇ ਮੂੰਹ ਨੂੰ ਹੱਥ ਲਾਉਣ ਤੋਂ ਮਨਾ ਕੀਤਾ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਹਰ ਤੋਂ ਮੰਗਵਾਈਆਂ ਜਾਣ ਵਾਲੀਆਂ ਚੀਜ਼ਾਂ ਨਾਲ ਵੀ ਕੋਰੋਨਾ ਤੁਹਾਡੇ ਘਰ ਆ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਬਾਹਰ ਤੋਂ ਕੋਈ ਵੀ ਸਾਮਾਨ ਲਿਆ ਰਹੇ ਹੋ ਤਾਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਗੱਲਾਂ ਦਾ ਰੱਖੋ ਧਿਆਨ...

ਮਾਹਿਰਾਂ ਮੁਤਾਬਕ, ਬਾਹਰ ਤੋਂ ਮੰਗਵਾਈਆਂ ਗਈਆਂ ਚੀਜ਼ਾਂ ਨੂੰ ਪਹਿਲਾਂ ਸੈਨੇਟਾਈਜ ਕਰੋ। ਇਸ ਨਾਲ ਬੀਮਾਰੀ ਫੈਲਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ, ਫਿਰ ਚਾਹੇ ਉਹ ਕਰਿਆਨਾ ਦਾ ਸਾਮਾਨ ਹੋਵੇ ਜਾਂ ਫਿਰ ਫਲ ਸਬਜ਼ੀਆਂ।
- ਜੇਕਰ ਆਨਲਾਈਨ ਡਿਲੀਵਰੀ ਮੰਗਵਾਉਂਦੇ ਹੋ ਤਾਂ ਸਾਮਾਨ ਨੂੰ ਕੁੱਝ ਦੇਰ ਘਰ ਦੇ ਬਾਹਰ ਹੀ ਰਹਿਣ ਦਿਓ।
- ਬਾਹਰ ਤੋਂ ਸਾਮਾਨ ਲੈਣ ਤੋਂ ਬਾਅਦ ਨਾ ਸਿਰਫ ਉਨ੍ਹਾਂ ਨੂੰ ਧੋਵੋ ਸਗੋਂ ਆਪਣੇ ਹੱਥਾਂ ਨੂੰ ਵੀ ਚੰਗੀ ਤਰ੍ਹਾਂ ਸਾਫ ਕਰੋ।
- ਜੇਕਰ ਤੁਸੀਂ ਖੁਦ ਸਾਮਾਨ ਲੈਣ ਜਾ ਰਹੇ ਹੋ ਤਾਂ ਮੂੰਹ ’ਤੇ ਮਾਸਕ ਅਤੇ ਹੱਥਾਂ ਵਿਚ ਗਲਵਸ ਪਾਉਣਾ ਨਾ ਭੁੱਲੋ।
- ਬਾਜ਼ਾਰ ਦੇ ਫਰੈੱਸ਼ ਪਲਾਸਟਿਕ ਜਾਂ ਕੈਰੀ ਬੈਗ ਦਾ ਹੀ ਇਸਤੇਮਾਲ ਕਰੋ। ਇਨ੍ਹਾਂ ਵਿਚ ਰੱਖੇ ਫਲ ਅਤੇ ਸਬਜ਼ੀਆਂ ਨੂੰ ਘਰ ਵਿਚ ਲਿਆਉਣ ਤੋਂ ਬਾਅਦ ਕੈਰੀ ਬੈਗ ਨੂੰ ਸੁੱਟ ਦਿਓ। ਹੋ ਸਕੇ ਤਾਂ ਬੈਗ ਘਰ ਤੋਂ ਲੈ ਕੇ ਜਾਓ।
- ਦੁਕਾਨ ਤੋਂ ਸਾਮਾਨ ਖਰੀਦਣ ਤੋਂ ਬਾਅਦ ਕੈਸ਼ ਜਾਂ ਫਿਰ ਕਾਰਡ ਤੋਂ ਭੁਗਤਾਨ ਨਾ ਕਰੋ। ਇਸ ਦੀ ਜਗ੍ਹਾ ’ਤੇ ਡਿਜੀਟਲ ਭੁਗਤਾਨ ਕਰਨਾ ਸਭ ਤੋਂ ਵਧੀਆ ਰਹੇਗਾ।
PunjabKesari

ਫਲ ਅਤੇ ਸਬਜ਼ੀਆਂ ਨੂੰ ਧੋਣ ਦਾ ਠੀਕ ਤਰੀਕਾ
ਹਰੀ ਪੱਤੇਦਾਰ ਸਬਜ਼ੀਆਂ


ਪੱਤੇਦਾਰ ਸਬਜ਼ੀਆਂ ਨੂੰ ਕੁੱਝ ਦੇਰ ਪਾਣੀ ਵਿਚ ਪਾ ਕੇ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਾਲ ਹੱਥ ਨਾਲ ਸਾਫ ਕਰੋ।
PunjabKesari

ਜੜ੍ਹ ਵਾਲੀਆਂ ਸਬਜ਼ੀਆਂ

ਜੜ ਵਾਲੀਆਂ ਸਬਜ਼ੀਆਂ ਵਿਚ ਬਹੁਤ ਜ਼ਿਆਦਾ ਮਿੱਟੀ ਲੱਗੀ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਬਰੱਸ਼ ਨਾਲ ਰਗੜ ਕੇ ਸਾਫ ਕਰੋ। ਉਸ ਤੋਂ ਬਾਅਦ ਇਨ੍ਹਾਂ ਨੂੰ ਹਲਕੇ ਕੋਸੇ ਪਾਣੀ ਨਾਲ ਧੋ ਲਓ।


ਇੰਝ ਕਰੋ ਫਲ ਅਤੇ ਸਬਜ਼ੀਆਂ ਨੂੰ ਸਾਫ

ਫਲ ਅਤੇ ਸਬਜ਼ੀਆਂ ’ਤੇ ਬੇਕਿੰਗ ਸੋਡਾ ਪਾ ਕੇ 15 ਮਿੰਟ ਤੱਕ ਛੱਡ ਦਿਓ। ਇਸ ਨਾਲ ਇਸ ’ਤੇ ਮੌਜੂਦ ਬੈਕਟੀਰੀਆ ਅਤੇ ਵਾਇਰਸ ਦੂਰ ਹੋ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ।
COVID-19: घर में भी घुस सकता है कोरोना, इसलिए जान लें बाजार से लाए फल और सब्‍जियों को धोने का तरीका


ਸਿਰਕੇ ਨਾਲ ਧੋਵੋ ਸਬਜ਼ੀਆਂ

3 ਕੱਪ ਪਾਣੀ ਵਿਚ ਸਿਰਕਾ ਮਿਲਾ ਕੇ ਉਸ ਵਿਚ ਪੱਤੇਦਾਰ ਸਬਜ਼ੀਆਂ ਪਾ ਦਿਓ। 20 ਮਿੰਟ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਕੇ ਪਾਣੀ ਨਾਲ ਸਾਫ ਕਰ ਲਓ। ਕੁੱਝ ਦੇਰ ਹਵਾ ਵਿਚ ਰੱਖ ਕੇ ਸੁਕਾ ਲਓ।

ਹਲਦੀ ਦੇ ਪਾਣੀ ਨਾਲ ਕਰੋ ਸਫਾਈ

ਐਂਟੀ- ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹਲਦੀ ਨੂੰ ਗਰਮ ਪਾਣੀ ਵਿਚ ਘੋਲ ਕੇ ਉਸ ਵਿਚ ਫਲ ਅਤੇ ਸਬਜ਼ੀਆਂ ਨੂੰ ਥੋੜ੍ਹੀ ਦੇਰ ਲਈ ਰੱਖ ਦਿਓ। ਫਿਰ ਇਨ੍ਹਾਂ ਨੂੰ ਕੱਢ ਕੇ ਬਾਅਦ ਵਿਚ ਸਾਫ ਪਾਣੀ ਧੋ ਲਓ।

ਰਸੋਈ ਨੂੰ ਇੰਧ ਰੱਖੋ ਬੈਕਟੀਰੀਆ ਮੁਕਤ

ਸਿੰਕ, ਚਾਪਿੰਗ ਬੋਰਡ ਜਾਂ ਫਿਰ ਰਸੋਈ ਦੇ ਸਲੈਬ ਨੂੰ ਚੰਗੀ ਤਰ੍ਹਾਂ ਨਾਲ ਸਿਰਕੇ ਦੀ ਮਦਦ ਨਾਲ ਸਾਫ ਕਰੋ। ਬਾਜ਼ਾਰ ਜਾਣ ਤੋਂ ਰਸੋਈ ਵਿਚ ਆਉਣ ਤੱਕ ਤੁਸੀਂ  ਜਿਸ-ਜਿਸ ਚੀਜ਼ ਨੂੰ ਹੱਥ ਲਗਾਇਆ, ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਸਾਫ ਕਰੋ।
PunjabKesari


author

manju bala

Content Editor

Related News