Corona Care: ਘਰ ’ਚ ਹੈ ਕੋਰੋਨਾ ਮਰੀਜ਼ ਤਾਂ ਜਾਣੋ ਕਿੰਝ ਕਰੀਏ ਦੇਖਭਾਲ?
Tuesday, May 04, 2021 - 08:36 PM (IST)
ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਭਾਰਤ ਦਿਨੋਂ ਦਿਨ ਇਸ ਦੇ ਅੰਕੜੇ ਵਧਦੇ ਜਾ ਰਹੇ ਹਨ। ਅਜਿਹੇ ’ਚ ਜੇਕਰ ਕੋਈ ਤੁਹਾਡੇ ਘਰ ’ਚ ਜਾਂ ਆਂਢ-ਗੁਆਂਢ ’ਚ ਇਸ ਵਾਇਰਸ ਨਾਲ ਸੰਕਰਮਿਤ ਹੈ ਤਾਂ ਉਨ੍ਹਾਂ ਦਾ ਚੰਗੀ ਤਰ੍ਹਾਂ ਨਾਲ ਧਿਆਨ ਰੱਖੋ। ਇਸ ਦੇ ਨਾਲ ਹੀ ਆਪਣੀ ਵੀ ਸੇਫਟੀ ਦਾ ਧਿਆਨ ਰੱਖੋ ਤਾਂ ਜੋ ਤੁਸੀਂ ਇਸ ਵਾਇਰਸ ਦੀ ਚਪੇਟ ’ਚ ਆਉਣ ਤੋਂ ਬਚੇ ਰਹੋ। ਆਓ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੇ ਸ਼ਿਕਾਰ ਮਰੀਜ਼ਾਂ ਦਾ ਧਿਆਨ ਰੱਖਣ ਲਈ ਕੁਝ ਜ਼ਰੂਰੀ ਗੱਲਾਂ....
ਵੱਖਰਾ ਕਮਰਾ ਦਿਓ
ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਨੂੰ ਘਰ ’ਚ ਵੱਖਰੇ ਕਮਰੇ ’ਚ ਰੱਖੋ ਉਸ ਨੂੰ ਅਜਿਹਾ ਕਮਰਾ ਦਿਓ ਜੋ ਘਰ ਦੇ ਬਾਕੀ ਕਮਰਿਆਂ ਤੋਂ ਦੂਰ ਹੋਵੇ। ਇਸ ਦੇ ਨਾਲ ਰੂਮ ’ਚ ਅਟੈਚ ਬਾਥਰੂਮ ਹੋਵੇ। ਇਸ ਤੋਂ ਇਲਾਵਾ ਉਥੇ ਉਸ ਦੀ ਲੋੜ ਦਾ ਸਾਰਾ ਸਾਮਾਨ ਵੀ ਰੱਖੋ।
ਦੂਰੀ ਬਣਾ ਕੇ ਰੱਖੋ
ਮਰੀਜ਼ ਦੇ ਕੋਲ ਜਾਣ ਤੋਂ ਪਹਿਲਾਂ ਮੂੰਹ ’ਤੇ ਮਾਸਕ ਜ਼ਰੂਰ ਪਾਓ। ਇਸ ਦੇ ਨਾਲ ਹੀ ਰੋਗੀ ਤੋਂ 1 ਫੁੱਟ ਦੀ ਦੂਰੀ ’ਤੇ ਰਹੋ। ਇਸ ਤੋਂ ਇਲਾਵਾ ਆਪਣੇ ਹੱਥਾਂ ਨੂੰ ਬਿਨਾਂ ਧੋਤੇ ਜਾਂ ਸੈਨੇਟਾਈਜ਼ ਕੀਤੇ ਅੱਖਾਂ, ਮੂੰਹ ਅਤੇ ਨੱਕ ’ਤੇ ਨਾ ਲਗਾਓ।
ਇਹ ਵੀ ਪੜ੍ਹੋ-Cookin Tips: ਘਰ ਦੀ ਰਸੋਈ 'ਚ ਇੰਝ ਬਣਾਓ ਰੈਸਟੋਰੈਂਟ ਵਰਗਾ ਚਨਾ ਮਸਾਲਾ
ਪਰਿਵਾਰ ਸਮੇਤ ਖ਼ੁਦ ਨੂੰ ਕਰੋ ਇਕਾਂਤਵਾਸ
ਘਰ ’ਚ ਜੇਕਰ ਕੋਰੋਨਾ ਮਰੀਜ਼ ਹੈ ਤਾਂ ਉਹ ਪਰਿਵਾਰ ਸਮੇਤ ਖ਼ੁਦ ਨੂੰ ਦੋ ਹਫ਼ਤਿਆਂ ਲਈ ਇਕਾਂਤਵਾਸ ਕਰ ਲਓ। ਘਰ ’ਚ ਹੀ ਵਰਕਆਊਟ ਕਰੋ ਅਤੇ ਜੇਕਰ ਕੋਈ ਡਿਲਿਵਰੀ ਦੇਣ ਆਇਆ ਹੈ ਤਾਂ ਉਸ ਨੂੰ ਸਾਮਾਨ ਦਰਵਾਜ਼ੇ ’ਤੇ ਹੀ ਰੱਖਣ ਲਈ ਕਹੋ।
ਕਮਰੇ ਦੀ ਸਫ਼ਾਈ ਦਾ ਰੱਖੋ ਧਿਆਨ
ਇਸ ਵਾਇਰਸ ਦਾ ਸ਼ਿਕਾਰ ਹੋਏ ਰੋਗੀ ਦਾ ਕਮਰਾ ਬਿਲਕੁੱਲ ਸਾਫ਼ ਹੋਣਾ ਚਾਹੀਦਾ ਹੈ। ਇਸ ਲਈ ਰੋਜ਼ਾਨਾ ਰੋਗੀ ਦਾ ਬਾਥਰੂਮ, ਬੈੱਡ, ਕਮਰੇ ’ਚ ਪਈਆਂ ਚੀਜ਼ਾਂ ਨੂੰ ਸਾਫ਼ ਕਰੋ।
ਆਪਣੀ ਸੇਫਟੀ ਦਾ ਰੱਖੋ ਧਿਆਨ
ਰੋਗੀ ਦੇ ਕੋਲ ਇਸ ਦੀ ਦੇਖਭਾਲ ਲਈ ਘਰ ਦਾ ਕੋਈ ਇਕ ਮੈਂਬਰ ਹੀ ਜਾਓ। ਇਸ ਦੇ ਕੋਲ ਜਾਣ ਤੋਂ ਪਹਿਲਾਂ ਹੱਥਾਂ ’ਚ ਗਲਵਸ ਜ਼ਰੂਰ ਪਾਓ। ਰੋਗੀ ਨੂੰ ਮਿਲਣ ਤੋਂ ਬਾਅਦ ਗਲਵਸ ਨੂੰ ਉਤਾਰ ਕੇ ਅਜਿਹੀ ਜਗ੍ਹਾ ਰੱਖੋ ਜਿਥੇ ਕੋਈ ਵੀ ਛੂਹ ਨਾ ਸਕੇ। ਇਸ ਦੇ ਨਾਲ ਹੀ ਮਰੀਜ਼ ਨਾਲ ਸੰਪਰਕ ਤੋਂ ਬਾਅਦ ਹੱਥਾਂ ਨੂੰ ਸੈਨੇਟਾਈਜ਼ਰ ਜਾਂ ਸਾਬਣ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।
ਇਹ ਵੀ ਪੜ੍ਹੋ-ਕੋਰੋਨਾ ਕਾਲ ’ਚ ਜ਼ਰੂਰ ਪੀਓ ਕੀਵੀ ਦਾ ਜੂਸ, ਗਰਮੀ ਤੋਂ ਵੀ ਦਿਵਾਉਂਦਾ ਹੈ ਨਿਜ਼ਾਤ
ਮਰੀਜ਼ ਦੀਆਂ ਚੀਜ਼ਾਂ ਵੱਖਰੀਆਂ ਰੱਖੋ
ਮਰੀਜ਼ ਨੂੰ ਘਰ ਦੀਆਂ ਚੀਜ਼ਾਂ ਨੂੰ ਛੂਹਨ ਨਾ ਦਿਓ। ਡੇਲੀ ਰੂਟੀਨ ਦੀਆਂ ਆਪਣੀਆਂ ਚੀਜ਼ਾਂ ਜਿਵੇਂ ਕਿ ਤੌਲੀਆ, ਭਾਂਡੇ, ਗੈਜੇਟਸ ਆਦਿ ਉਸ ਤੋਂ ਦੂਰ ਰੱਖੋ। ਉਸ ਦੇ ਲਈ ਸਭ ਚੀਜ਼ਾਂ ਵੱਖਰੀਆਂ ਰੱਖੋ। ਜੇਕਰ ਉਹ ਘਰ ਦੀਆਂ ਚੀਜ਼ਾਂ ਨੂੰ ਛੂਹੇਗਾ ਤਾਂ ਵਾਇਰਸ ਪੂਰੇ ਘਰ ’ਚ ਫੈਲ ਜਾਵੇਗਾ। ਅਜਿਹੇ ’ਚ ਘਰ ਦੇ ਬਾਕੀ ਮੈਂਬਰਾਂ ਦੇ ਇਸ ਦੀ ਚਪੇਟ ’ਚ ਆਉਣ ਦਾ ਖ਼ਤਰਾ ਵੱਧ ਜਾਵੇਗਾ।
ਡਾਕਟਰ ਨਾਲ ਸੰਪਰਕ ਕਰੋ
ਸਮੇਂ-ਸਮੇਂ ’ਤੇ ਡਾਕਟਰ ਜਾਂ ਹੈਲਥ ਕੇਅਰ ਸੈਂਟਰ ਨਾਲ ਸੰਪਰਕ ਕਰਕੇ ਇਸ਼ ਵਾਇਰਸ ਨਾਲ ਜੁੜੀ ਜਾਣਕਾਰੀ ਜ਼ਰੂਰ ਲਓ। ਇਸ ਦੇ ਨਾਲ ਹੀ ਮਰੀਜ਼ ’ਚ ਦਿਖ ਰਹੇ ਲੱਛਣ ਅਤੇ ਉਸ ਦੀ ਉਮਰ ਆਦਿ ਦੇ ਬਾਰੇ ’ਚ ਡਾਕਟਰ ਨੂੰ ਸਹੀ ਦੱਸੋ ਤਾਂ ਜੋ ਇਲਾਜ ਜਲਦੀ ਅਤੇ ਸਹੀ ਹੋ ਸਕੇ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।