ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਲਾਹੇਵੰਦ ਹੁੰਦੈ ਦਾਲਚੀਨੀ ਵਾਲਾ ਦੁੱਧ, ਹੋਰ ਵੀ ਜਾਣੋ ਲਾਜਵਾਬ ਫਾਇਦੇ

Monday, Dec 28, 2020 - 10:30 PM (IST)

ਜਲੰਧਰ— ਦੁੱਧ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦੁੱਧ ਸਿਹਤ ਲਈ ਕਿਨ੍ਹਾਂ ਫਾਇਦੇਮੰਦ ਹੈ ਪਰ ਕਿ ਤੁਸੀਂ ਦੁੱਧ ’ਚ ਦਾਲਚੀਨੀ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਦੇ ਹੋ। ਦਾਲਚੀਨੀ ਜਿਸ ਤਰ੍ਹਾਂ ਖਾਣੇ ਲਈ ਜ਼ਰੂਰੀ ਹੁੰਦੀ ਹੈ, ਠੀਕ ਉਸੇ ਤਰ੍ਹਾਂ ਉਹ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਸ ’ਚ ਬਹੁਤ ਸਾਰੇ ਐਂਟੀਆਕਸੀਡੈਂਟ, ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ। ਸਿਹਤ ਅਤੇ ਖ਼ੂਬਸੂਰਤੀ ਦੋਵਾਂ ਲਈ ਦਾਲਚੀਨੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਦਾਲਚੀਨੀ ’ਚ ਪਾਏ ਜਾਣ ਵਾਲੇ ਕੰਪਾਊਂਡ ’ਚ ਕਈ ਦਵਾਈਆਂ ਦੇ ਗੁਣ ਹੁੰਦੇ ਹਨ, ਜਿਸ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਦਾਲਚੀਨੀ ਨੂੰ ਦੁੱਧ ’ਚ ਮਿਲਾ ਕੇ ਪੀਣ ਨਾਲ ਸਿਹਤ ਨੂੰ ਦੁੱਗਣੇ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੁੱਧ ’ਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। 

PunjabKesari

ਕੁਝ ਇਸ ਤਰ੍ਹਾਂ ਬਣਾਓ ਦਾਲਚੀਨੀ ਵਾਲਾ ਦੁੱਧ
ਦਾਲਚੀਨੀ ਵਾਲੇ ਦੁੱਧ ਨੂੰ ਸੌਖੇ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ। ਇਸ ਲਈ ਪਹਿਲਾਂ ਇਕ ਕੱਪ ਦੁੱਧ ’ਚ ਇਕ ਚੌਥਾਈ ਚਮਚ ਦਾਲਚੀਨੀ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ। ਤੁਸੀਂ ਇਸ ’ਚ ਸ਼ਹਿਦ ਵੀ ਮਿਲਾ ਸਕਦੇ ਹੋ। ਦੁੱਧ ਗਰਮ ਤੋਂ ਬਾਅਦ ਤੁਸੀਂ ਸ਼ਹਿਰ ਨੂੰ ’ਚ ਮਿਲਾ ਸਕਦੇ ਹੋ। ਫਿਰ ਉਸ ਨੂੰ ਥੋੜਾ ਠੰਡਾ ਹੋਣ ਤੱਕ ਪੀ ਲਓ। 

ਐਲੋਵੇਰਾ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ਫਟੇ ਬੁੱਲਾਂ ਤੋਂ ਨਿਜ਼ਾਤ, ਇੰਝ ਕਰੋ ਇਸਤੇਮਾਲ

ਇਹ ਹੋਣਗੇ ਫਾਇਦੇ 

PunjabKesari
ਬਲੱਡ ਸ਼ੂਗਰ ਕਰੇ ਕੰਟਰੋਲ 
ਦਾਲਚੀਨੀ ’ਚ ਬਹੁਤ ਸਾਰੇ ਕੰਪਾਊਂਡਸ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦ ਕਰਦੇ ਹਨ। ਦਾਲਚੀਨੀ ਵਾਲਾ ਦੁੱਧ ਖ਼ਾਸ ਤੌਰ ’ਤੇ ਟਾਈਪ-2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।

ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੋ ਜਾਂਦਾ ਹੈ। ਇਸ ਨਾਲ ਤੁਸੀਂ ਜਲਦੀ ਬੀਮਾਰ ਨਹੀਂ ਹੁੰਦੇ। ਤੁਹਾਡੇ ਸਰੀਰ ’ਚ ਕੀਟਾਣੂ ਜਲਦੀ ਅਸਰ ਨਹੀਂ ਕਰ ਪਾਉਂਦੇ। ਇਹ ਸਰੀਰ ਦੀ ਥਕਾਵਟ ਨੂੰ ਵੀ ਦੂਰ ਕਰ ਦਿੰਦਾ ਹੈ। 

PunjabKesari

ਨੀਂਦ ਨਾਂ ਆਉਣ ਦੀ ਸਮੱਸਿਆ ਕਰੇ ਦੂਰ 
ਜੇਕਰ ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤਾਂ ਰਾਤ ਦੇ ਸਮੇਂ ਤੁਸੀਂ ਦਾਲਚੀਨੀ ਵਾਲਾ ਦੁੱਧ ਪੀ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ 1 ਕੱਪ ਦੁੱਧ ’ਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਵੇਗੀ ।

ਦਿਲ ਦੇ ਦੌਰੇ ਦਾ ਖ਼ਤਰਾ ਨਹੀਂ ਰਹਿੰਦਾ
ਦਾਲਚੀਨੀ ਵਾਲਾ ਦੁੱਧ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਹ ਧਮਨੀਆਂ ’ਚ ਹੋਣ ਵਾਲੀ ਰੁਕਾਵਟ ਨੂੰ ਦੂਰ ਕਰਦਾ ਹੈ ਅਤੇ ਕੋਲੈਸਟ੍ਰੋਲ ਪੱਧਰ ਨੂੰ ਵੀ ਘੱਟ ਕਰਨ ’ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ: ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ

PunjabKesari

ਭਾਰ ਘਟਾਉਣ ’ਚ ਕਰਦਾ ਹੈ ਮਦਦ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ, ਕਿਉਂਕਿ ਇਹ ਸਰੀਰ ਦਾ ਮੈਟਾਬਲੀਜ਼ਮ ਵਧਾ ਦਿੰਦਾ ਹੈ। ਇਸ ਤੋਂ ਇਲਾਵਾ ਇਹ ਚਰਬੀ ਨੂੰ ਵੀ ਪਿਘਲਾਉਂਦਾ ਹੈ।

PunjabKesari

ਖ਼ੂਬਸੂਰਤ ਵਾਲਾਂ ਅਤੇ ਚਮੜੀ ਲਈ ਫਾਇਦੇਮੰਦ
ਜੇਕਰ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਵਾਲਾਂ ਨਾਲ ਸਬੰਧਥ ਅਤੇ ਚਮੜੀ ਦੀ ਕੋਈ ਵੀ ਸਮੱਸਿਆ ਰਹਿੰਦੀ ਹੈ ਤਾਂ ਦੁੱਧ ’ਚ ਦਾਲਚੀਨੀ ਮਿਲਾ ਕੇ ਜ਼ਰੂਰ ਪੀਓ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਚਮੜੀ ਅਤੇ ਵਾਲਾਂ ਦੀ ਇਨਫੈਕਸ਼ਨ ਤੋਂ ਮਦਦ ਕਰਦੇ ਹਨ।

PunjabKesari

ਗੈਸ ਦੀ ਸੱਮਸਿਆ ਤੋਂ ਦਿਵਾਏ ਨਿਜਾਤ
ਜੇਕਰ ਤੁਹਾਡੀ ਪਾਚਣ ਕਿਰਿਆ ਠੀਕ ਨਹੀਂ ਅਤੇ ਤੁਹਾਨੂੰ ਹਮੇਸ਼ਾ ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਇਸ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਸਰੀਰ ਦੀ ਦੁਰਗੰਧ ਦੂਰ ਕਰੇ
ਦਾਲਚੀਨੀ ਇਕ ਐਂਟੀ ਆਕਸੀਡੈਂਟ ਹੈ। ਦਾਲਚੀਨੀ ’ਚ ਪਾਈ ਜਾਣ ਵਾਲੀਆਂ ਸੁਗੰਧਤ ਤੱਤ ਕੋਸ਼ਿਕਾਵਾਂ ਤੱਕ ਪਹੁੰਚ ਕੇ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਹਨ। ਇਸ ਤਰ੍ਹਾਂ ਸਰੀਰ ’ਚੋਂ ਆਉਣ ਵਾਲੀ ਦੁਰਗੰਧ ਦੂਰ ਹੋ ਜਾਂਦੀ ਹੈ ।

ਇਹ ਵੀ ਪੜ੍ਹੋ:  ਦੋਆਬਾ ਵਾਸੀਆਂ ਨੂੰ ਲੋਹੜੀ ਦਾ ਤੋਹਫ਼ਾ, ਇਸ ਤਾਰੀਖ਼ ਤੋਂ ਰੋਜ਼ਾਨਾ ਦਿੱਲੀ ਲਈ ਉਡਾਣ ਭਰੇਗੀ ਫਲਾਈਟ

PunjabKesari

ਹੱਡੀਆਂ ਮਜ਼ਬੂਤ ਕਰੇ
ਜੇਕਰ ਤੁਸੀਂ ਰੋਜ਼ਾਨਾ ਦੁੱਧ ’ਚ ਚੁਟਕੀ ਭਰ ਦਾਲਚੀਨੀ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਬੁਢਾਪੇ ’ਚ ਹੱਡੀਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਨਹੀਂ ਹੋਵੇਗੀ। ਇਸ ਦੁੱਧ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।

ਇਹ ਵੀ ਪੜ੍ਹੋ:  ਸਾਲ 2020 ’ਚ ਕੋਰੋਨਾ ਦੌਰਾਨ ਜਲੰਧਰ ਪੁਲਸ ਨੇ ਮਨੁੱਖਤਾਵਾਦੀ ਪੁਲਸਿੰਗ ਦੀ ਨਵੀਂ ਮਿਸਾਲ ਕੀਤੀ ਪੇਸ਼


shivani attri

Content Editor

Related News