ਚਾਕਲੇਟ ਦੀ ਜ਼ਿਆਦਾ ਵਰਤੋਂ ਵਧਾ ਸਕਦੀ ਹੈ ਤੁਹਾਡੀ ਪੇਟ ਦੀ ਸਮੱਸਿਆ

09/03/2019 2:16:47 PM

ਬੱਚਿਆਂ ਤੋਂ ਲੈ ਕੇ ਵੱਡਿਆਂ ਤੱੱਕ ਸਭ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੈ | ਅੱਜ ਕੱਲ ਲੋਕ ਮਠਿਆਈ ਤੋਂ ਜ਼ਿਆਦਾ ਚਾਕਲੇਟ ਦੀ ਵਰਤੋਂ ਕਰਦੇ ਹਨ | ਪਰ ਇਹ ਸਾਡੀ ਸਿਹਤ ਲਈ ਘਾਤਕ ਸਾਬਤ ਹੋ ਸਕਦੀ ਹੈ | ਚਾਕਲੇਟ 'ਚ ਪੇਟ (ਢਿੱਡ) ਦੀ ਬੀਮਾਰੀ ਫੈਲਾਉਣ ਵਾਲਾ ਬੈਕਟੀਰੀਆ ਸਾਲਮੋਨੇਲਾ ਦੀ ਮੌਜੂਦਗੀ ਦੇ ਕਾਰਨ ਤੁਹਾਨੂੰ ਪੇਟ ਬੀਮਾਰੀ ਹੋਣ ਦੀ ਜ਼ਿਆਦਾ ਸੰਭਾਵਨਾ ਹੈ | ਚਾਕਲੇਟ ਨੂੰ ਖਾਣ ਤੋਂ ਜਿੰਨਾ ਬਚਿਆ ਜਾਵੇ ਓਨਾ ਹੀ ਚੰਗਾ ਰਹੇਗਾ | ਚਾਕਲੇਟਸ ਕੰਪਨੀ ਸੇਫਟੀ ਅਥਾਰਟੀ ਦੇ ਨਾਲ ਸੰਪਰਕ 'ਚ ਰਹਿੰਦੇ ਹਨ ਅਤੇ ਜਿਸ ਦੌਰਾਨ ਇਸ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ 'ਚ ਉਨ੍ਹਾਂ ਨੂੰ ਤੁਰੰਤ ਜਾਣਕਾਰੀ ਜਾਂਦੀ ਹੈ | ਅਜਿਹੇ 'ਚ ਕਈ ਕੰਪਨੀਆਂ ਚਾਕਲੇਟ ਮਾਰਕਿਟ 'ਚ ਵਾਪਸ ਮੰਗਵਾ ਚੁੱਕੀਆਂ ਹਨ | ਪਰ ਸਾਨੂੰ ਖੁਦ 'ਤੇ ਕੰਟਰੋਲ ਰੱਖਦੇ ਹੋਏ ਪੇਟ ਦੀਆਂ ਬੀਮਾਰੀਆਂ ਤੋਂ ਬਚਣ ਲਈ ਤਾਂ ਚਾਕਲੇਟ ਖਾਣਾ ਬੰਦ ਕਰਨਾ ਹੋਵੇਗਾ |

PunjabKesariਚਾਕਲੇਟ ਦੇ ਨੁਕਸਾਨ
ਚਾਕਲੇਟ ਖਾਣ ਨਾਲ ਇਨਸਾਨ ਨੂੰ ਕਬਜ਼, ਸਰਦੀ-ਖਾਂਸੀ, ਲੂਜ ਮੋਸ਼ਨ ਵਰਗੀ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ | ਖਾਣ ਪੀਣ 'ਚ ਬਦਲਾਅ ਤੁਹਾਡੇ ਅੰਦਰ ਰੋਗ ਪੈਦਾ ਕਰ ਦਿੰਦਾ ਹਨ | ਕਈ ਵਾਰ ਇਹ ਪ੍ਰੇਸ਼ਾਨੀ ਵੀ ਵੇਖੀ ਜਾਂਦੀ ਹੈ ਕਿ ਪੇਟ ਖਰਾਬ ਹੋਣ ਨਾਲ ਬੇਚੈਨੀ ਹੋਣ ਲੱਗਦੀ ਹੈ ਤੁਹਾਡਾ ਕਿਤੇ ਵੀ ਮਨ ਨਹੀਂ ਲੱਗਦਾ | ਮੌਸਮ 'ਚ ਬਦਲਾਅ ਆਉਂਦੇ ਹੀ ਸਰਦੀ ਵਰਗੀ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ | ਇਥੇ ਅਸੀਂ ਦੱਸ ਦਿੰਦੇ ਹਾਂ ਕਿ ਇਸ ਤੋਂ ਤੁਸੀਂ  ਛੇਤੀ ਹੀ ਠੀਕ ਹੋ ਸਕਦੇ ਹੋ 
ਕਬਜ਼ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ ਚਾਕਲੇਟ ਤੋਂ ਤੌਬਾ ਕਰ ਦਿਓ, ਕਿਉਂਕਿ ਚਾਕਲੇਟ 'ਚ ਸ਼ੱਕਰ ਅਤੇ ਕੈਫੀਨ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ | ਜਿਥੇ ਸ਼ੱਕਰ ਨੂੰ ਪ੍ਰੋਸੈੱਸ ਕਰਨਾ ਆਸਾਨ ਨਹੀਂ ਹੁੰਦਾ, ਉਥੇ ਹੀ ਕੈਫੀਨ ਦੇ ਚੱਲਦੇ ਡੀਹਾਈਡ੍ਰੇਸ਼ਨ ਹੋ ਜਾਂਦਾ ਹੈ | ਜਦੋਂ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਪੇਸ਼ਾਬ ਸਖਤ ਹੋ ਜਾਂਦਾ ਹੈ | ਉਸ 'ਚ ਮੌਜੂਦ ਦੁੱਧ ਕਬਜ਼ ਨੂੰ ਵਧਾ ਸਕਦਾ ਹੈ |
ਇਹ ਉਪਾਅ ਕਰਨਗੇ ਠੀਕ ਹੋਣ 'ਚ ਮਦਦ
ਇਸ ਤੋਂ ਛੁੱਟਕਾਰਾ ਪਾਉਣ ਲਈ ਤੁਸੀਂ ਤਰਲ ਪਦਾਰਥਾਂ ਦੀ ਵਰਤੋਂ ਕਰੋ | ਬੀਂਸ, ਦਾਲਾਂ, ਅਨਾਜ ਅਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਤੁਸੀਂ ਕਬਜ਼ ਵਰਗੀ ਪ੍ਰੇਸ਼ਾਨੀ ਤੋਂ ਤੁਰੰਤ ਛੁੱਟਕਾਰਾ ਪਾ ਸਕਦੇ ਹੋ | ਪੇਟ ਦੀ ਖਰਾਬੀ ਦੌਰਾਨ ਤੁਸੀਂ ਜਿੰਨਾ ਜ਼ਿਆਦਾ ਪਾਣੀ ਪੀਓਗੇ ਜਾਂ ਹੈਲਦੀ ਡਰਿੰਕ ਲਵੋਗੇ ਤੁਹਾਨੂੰ ਓਨਾ ਹੀ ਜ਼ਿਆਦਾ ਫਾਇਦਾ ਮਿਲੇਗਾ | 


Aarti dhillon

Content Editor

Related News