ਇਕ ਦਹਾਕੇ 'ਚ ਦੁੱਗਣੇ ਹੋਏ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਬੱਚੇ

04/02/2020 3:06:02 AM

ਲੰਡਨ (ਕ.)- ਸਾਲ 2000 ਤੋਂ ਬਾਅਦ ਪੈਦਾ ਹੋਣ ਵਾਲੇ ਬੱਚਿਆਂ 'ਚ ਹਾਈ ਬਲੱਡ ਪ੍ਰੈਸ਼ਰ (ਹਾਈ ਬੀ.ਪੀ.) ਦੀ ਬੀਮਾਰੀ ਦੀ ਦਰ ਦੁੱਗਣੀ ਹੋ ਗਈ ਹੈ। ਆਕਸਫੋਰਡ ਯੂਨੀਵਰਸਿਟੀ ਵਲੋਂ 1994 ਤੋਂ 2018 ਵਿਚਾਲੇ ਹੋਏ 47 ਅਧਿਐਨ 'ਚ ਇਸਦਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ 2015 'ਚ ਪੂਰੀ ਦੁਨੀਆ ਦੇ 6 ਫੀਸਦੀ ਬੱਚੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸਨ। ਸਾਲ 2000 ਵਿਚ ਇਹ ਅੰਕੜਾ 3 ਫੀਸਦੀ ਸੀ। 1990 ਦੇ ਦਹਾਕੇ 'ਚ ਇਕ ਫੀਸਦੀ ਬੱਚਿਆਂ ਅਤੇ ਬਾਲਗਾਂ ਨੂੰ ਇਹ ਤਕਲੀਫ ਸੀ, ਜਿਸ ਵਿਚ 6 ਸਾਲ ਦੇ ਬੱਚੇ ਵੀ ਸ਼ਾਮਲ ਸਨ। ਰਿਪੋਰਟ ਮੁਤਾਬਕ ਜਿਨ੍ਹਾਂ ਬੱਚਿਆਂ ਦਾ ਭਾਰ ਜ਼ਿਆਦਾ ਸੀ ਜਾਂ ਮੋਟੇ ਸਨ, ਉਨਾਂ ਵਿਚ ਹਾਈਪ੍ਰਟੈਂਸ਼ਨ ਦਾ ਖਤਰਾ ਜ਼ਿਆਦਾ ਹੈ।
ਬੱਚਿਆਂ ਦਾ ਖਾਣ-ਪੀਣ ਸਭ ਤੋਂ ਵੱਡਾ ਕਾਰਣ
ਬੱਚਿਆਂ ਦਾ ਖਾਣ-ਪੀਣ ਉਨ੍ਹਾਂ ਨੂੰ ਹੋਣ ਵਾਲੀਆਂ ਬੀਮਾਰੀਆਂ ਦਾ ਵੱਡਾ ਕਾਰਣ ਹੈ,ਜੋ ਮਹਾਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਗਲਤ ਖਾਣ-ਪੀਣ ਅਤੇ ਰਹਿਣ-ਸਹਿਣ ਦੇ ਤਰੀਕਿਆਂ ਕਾਰਣ ਇਹ ਤੇਜ਼ੀ ਨਾਲ ਪੈਰ ਪ੍ਰਸਾਰ ਰਿਹਾ ਹੈ।
ਖਰਾਬ ਜੀਵਨਸ਼ੈਲੀ ਨਾਲ ਵਧ ਰਹੀ ਹੈ ਪ੍ਰੇਸ਼ਾਨੀ
ਬਲੱਡ ਪ੍ਰੈਸ਼ਰ ਯੂ. ਕੇ. ਦੀ ਸੀ. ਈ. ਓ. ਕੈਥਰੀਨ ਜੇਨਰ  ਨੇ ਦੱਸਿਆ ਕਿ ਲੋਕ ਹਾਈਪ੍ਰਟੈਂਸ਼ਨ ਨੂੰ 60 ਤੋਂ ਜ਼ਿਆਦਾ ਉਮਰ ਵਾਲਿਆਂ ਦੀ ਬੀਮਾਰੀ ਮੰਨਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਖਰਾਬ ਜੀਵਨਸ਼ੈਲੀ, ਨਮਕ ਦੀ ਜ਼ਿਆਦਾ ਵਰਤੋ, ਫਲ ਅਤੇ ਹਰੀਆਂ ਸਬਜ਼ੀਆਂ ਨਾ ਖਾਣ ਅਤੇ ਕਸਰਤ ਨਾ ਕਰਨ ਨਾਲ 30 ਤੋਂ 40 ਸਾਲ ਦੇ ਲੋਕਾਂ 'ਚ ਹਾਈਪ੍ਰਟੈਂਸ਼ਨ ਕਾਰਣ ਦਿਲ ਦਾ ਦੌਰਾ ਪੈਂਦਾ ਹੈ ਜੋ ਮੌਤ ਦਾ ਇਕ ਵੱਡਾ ਕਾਰਣ ਹੈ।
ਮੋਟਾਪੇ ਨਾਲ ਔਰਤਾਂ ਨੂੰ ਜ਼ਿਆਦਾ ਨੁਕਸਾਨ
ਮੋਟਾਪਾ ਮਨੁੱਖੀ ਜੀਵਨ ਲਈ ਸਭ ਤੋਂ ਖਤਰਨਾਕ ਹੈ, ਜੋ ਹਾਈਪ੍ਰਟੈਂਸ਼ਨ ਦਾ ਇਕ ਵੱਡਾ ਕਾਰਣ ਹੈ। ਮਰਦਾਂ 'ਚ ਮੋਟਾਪੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸੰਭਾਵਨਾ ਦੁੱਗਣੀ ਹੁੰਦੀ ਹੈ, ਜਦਕਿ ਮੋਟਾਪੇ ਨਾਲ ਪੀੜਤ ਔਰਤਾਂ 'ਚ ਇਹ ਤਿੰਨ ਗੁਣਾ ਤੇਜ਼ੀ ਨਾਲ ਵਧਦਾ ਹੈ।


Gurdeep Singh

Content Editor

Related News