ਸਾਵਧਾਨ! ਇਹ ਲੋਕ ਨਾ ਕਰਨ ਅਜਵੈਣ ਦੀ ਵਰਤੋਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ

02/20/2021 12:16:18 PM

ਨਵੀਂ ਦਿੱਲੀ—ਅਜਵੈਣ ਦੀ ਵਰਤੋਂ ਹਰ ਘਰ 'ਚ ਕੀਤੀ ਜਂਦੀ ਹੈ। ਇਹ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਾਡੀ ਸਿਹਤ ਲਈ ਬੇਹੱਦ ਲਾਹੇਵੰਦ ਹੁੰਦੀ ਹੈ ਪਰ ਸਾਡੇ ਸਰੀਰ ਨਾਲ ਜੁੜੀਆਂ ਕਈ ਅਜਿਹੀਆਂ ਸਮੱਸਿਆਂ ਹੁੰਦੀਆਂ ਜਿਸ 'ਚ ਸਾਨੂੰ ਸੋਚ ਸਮਝ ਕੇ ਅਵਜੈਣ ਦੀ ਵਰਤੋਂ ਕਰਨੀ ਚਾਹੀਦੀ ਹੈ। ਕਈ ਲੋਕ ਭਾਰ ਘਟਾਉਣ ਤੋਂ ਲੈ ਕੇ ਹਾਜ਼ਮੇ ਨੂੰ ਸਹੀ ਕਰਨ ਲਈ ਅਜਵੈਣ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਜ਼ਿਆਦਾ ਵਰਤੋਂ ਤੁਹਾਨੂੰ ਬਿਮਾਰ ਵੀ ਕਰ ਸਕਦੀ ਹੈ। ਜੀ ਹਾਂ ਜੇ ਗਲਤ ਤਰੀਕੇ ਅਤੇ ਜ਼ਿਆਦਾ ਮਾਤਰਾ ‘ਚ ਅਜਵੈਣ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਪਾਚਨ ਸਹੀ ਹੋਣ ਦੀ ਬਜਾਏ ਹੋਰ ਵੀ ਖਰਾਬ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਵੈਣ ਦੇ ਨੁਕਸਾਨ…

PunjabKesari

ਅਜਵੈਣ ਦੀ ਵਰਤੋਂ ਕਿੰਨੀ ਮਾਤਰਾ 'ਚ ਕਰੀਏ: ਇਕ ਦਿਨ ‘ਚ 10 ਗ੍ਰਾਮ ਤੋਂ ਜ਼ਿਆਦਾ ਅਜਵੈਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦਰਅਸਲ ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਦੀ ਜ਼ਿਆਦਾ ਮਾਤਰਾ ‘ਚ ਵਰਤੋਂ ਨੁਕਸਾਨਦਾਇਦ ਹੋ ਸਕਦੀ ਹੈ। ਅਜਵੈਣ ਨੂੰ ਪਾਣੀ ‘ਚ ਪਾ ਕੇ ਉਬਾਲੋ ਅਤੇ ਫਿਰ ਪਾਣੀ ਨੂੰ ਛਾਣ ਕੇ ਪੀਓ। ਤੁਸੀਂ ਇਸ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ।

ਢਿੱਡ ‘ਚ ਅਲਸਰ

ਢਿੱਡ ‘ਚ ਅਲਸਰ, ਇੰਟਰਨਲ ਬਲੀਡਿੰਗ ਜਾਂ ਮੂੰਹ ‘ਚ ਛਾਲੇ ਹੋਣ ਤਾਂ ਭੁੱਲ ਕੇ ਵੀ ਅਜਵੈਣ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਵਧ ਸਕਦੀ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

PunjabKesari

ਕਬਜ਼ ਦੀ ਸਮੱਸਿਆ

ਲਗਾਤਾਰ ਅਤੇ ਜ਼ਿਆਦਾ ਮਾਤਰਾ ‘ਚ ਇਸ ਦੀ ਵਰਤੋਂ ਕਰਨ ਨਾਲ ਗੈਸ, ਐਸੀਡਿਟੀ ਅਤੇ ਕਬਜ਼ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਲਈ ਪਾਚਨ ਨੂੰ ਠੀਕ ਕਰਨ ਲਈ ਜ਼ਿਆਦਾ ਮਾਤਰਾ ‘ਚ ਇਸ ਦੀ ਵਰਤੋਂ ਨਾ ਕਰੋ। ਅਜਵੈਣ ਦੀ ਜ਼ਿਆਦਾ ਵਰਤੋਂ ਨਾਲ ਛਾਤੀ ‘ਚ ਜਲਣ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਐਲਰਜੀ ਹੋਣ ਦਾ ਖ਼ਤਰਾ

ਇਸ ਨਾਲ ਤੁਹਾਡੀ ਸਕਿਨ ਸੈਂਸੀਟਿਵ ਹੋ ਸਕਦੀ ਹੈ। ਅਜਿਹੇ ‘ਚ ਧੁੱਪ ਦੇ ਸੰਪਰਕ ‘ਚ ਆਉਣ ਨਾਲ ਸਕਿਨ ‘ਤੇ ਵੱਖ-ਵੱਖ ਕਿਸਮਾਂ ਦੀ ਐਲਰਜੀ ਹੋ ਸਕਦੀ ਹੈ। ਇਹ ਹੀ ਨਹੀਂ ਸਗੋਂ ਬਾਅਦ ‘ਚ ਇਹ ਸਕਿਨ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ।

PunjabKesari

ਗਰਭਅਵਸਥਾ ਦੇ ਸਮੇਂ

ਗਰਭਅਵਸਥਾ ਦੌਰਾਨ ਅਜਵੈਣ ਦੀ ਵਰਤੋਂ ਭੁੱਲ ਕੇ ਨਾ ਕਰੋ ਕਿਉਂਕਿ ਇਸ ਨਾਲ ਸਰੀਰ ‘ਚ ਗਰਮੀ ਦਾ ਲੈਵਲ ਵਧ ਜਾਂਦਾ ਹੈ ਜੋ ਇਸ ਸਥਿਤੀ ‘ਚ ਖ਼ਤਰਨਾਕ ਹੈ। ਹਾਲਾਂਕਿ ਤੁਸੀਂ ਕਬਜ਼ ਅਤੇ ਐਸੀਡਿਟੀ ਲਈ ਅਜਵੈਣ ਖਾ ਸਕਦੇ ਹੋ ਪਰ ਇਕ ਦਿਨ ‘ਚ 10 ਗ੍ਰਾਮ ਤੋਂ ਵਧ ਨਹੀਂ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

PunjabKesari

ਬਲੱਡ ਪ੍ਰੈਸ਼ਰ ਦੀ ਸਮੱਸਿਆ

ਪਾਣੀ ਦੇ ਨਾਲ ਅਜਵੈਣ ਲੈਣ ਨਾਲ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਅਜਿਹੇ ‘ਚ ਤੁਹਾਨੂੰ ਕਈ ਦਿਲ ਦੇ ਰੋਗ ਵੀ ਹੋ ਸਕਦੇ ਹਨ।

ਜੇ ਤੁਹਾਨੂੰ ਅਜਵੈਣ ਤੋਂ ਐਲਰਜੀ ਹੈ ਤਾਂ ਇਸ ਦੀ ਵਰਤੋਂ ਭੁੱਲ ਕੇ ਵੀ ਨਾ ਕਰੋ। ਇਸ ਨਾਲ ਤੁਹਾਨੂੰ ਜ਼ੁਕਾਮ, ਧੱਫੜ ਜਾਂ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਅਜਵੈਣ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News