ਕੇਲਾ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਨੁਕਸਾਨ, ਜਾਣੋ ਕਿਵੇਂ

08/02/2018 1:13:40 PM

ਨਵੀਂ ਦਿੱਲੀ— ਕੇਲਾ ਖਾਣਾ ਜ਼ਿਆਦਾਤਰ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ। ਵਿਟਾਮਿਨ, ਪ੍ਰੋਟੀਨ, ਆਇਰਨ, ਪੋਟਾਸ਼ੀਅਮ, ਫਾਈਬਰ, ਫਾਲਿਕ ਐਸਿਡ ਅਤੇ ਹੋਰ ਪੌਸ਼ਕ ਤੱਤਾਂ ਨਾਲ ਭਰਪੂਰ ਕੇਲਾ ਸਾਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਕੇਲੇ 'ਚ ਮੈਗਨੀਸ਼ੀਅਮ ਹੋਣ ਕਾਰਨ ਇਹ ਬਹੁਤ ਜਲਦੀ ਪਚ ਜਾਂਦਾ ਹੈ ਅਤੇ ਇਹ ਮੈਟਾਬਾਲੀਜ਼ਮ ਨੂੰ ਵੀ ਤੰਦਰੁਸਤ ਰੱਖਦਾ ਹੈ। ਹਾਲਾਂਕਿ ਕੇਲਾ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਪਰ ਇਹ ਜਾਣ ਕੇ ਤੁਹਾਨੂੰ ਹੈਰਾਨ ਹੋਵੇਗੀ ਕਿ ਕੇਲਾ ਖਾਣ ਨਾਲ ਕਈ ਤਰ੍ਹਾਂ ਦੀਆਂ ਹੈਲਥ ਸੰਬੰਧੀ ਸਮੱਸਿਆਵਾਂ ਵੀ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੇਲਾ ਖਾਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ...
1. ਭਾਰ ਵਧਣਾ
ਕੇਲਾ ਵੀ ਫੈਟ ਵਧਾਉਣ ਦਾ ਕੰਮ ਕਰਦਾ ਹੈ। ਇਸ 'ਚ ਆਮਤੌਰ 'ਤੇ 100 ਤੋਂ 120 ਕੈਲੋਰੀ ਹੁੰਦੀ ਹੈ, ਜੋ ਜਲਦੀ ਭਾਰ ਵਧਾਉਣ ਲੱਗਦਾ ਹੈ। ਇਹ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ ਜੋ ਆਪਣਾ ਭਾਰ ਵਧਾਉਣਾ ਚਾਹੁੰਦੇ ਹਨ ਪਰ ਭਾਰ ਘਟਾਉਣ ਵਾਲਿਆਂ ਨੂੰ ਭੁੱਲ ਕੇ ਵੀ ਕੇਲਾ ਨਹੀਂ ਖਾਣਾ ਚਾਹੀਦਾ। 
2. ਸ਼ੂਗਰ ਦੀ ਜ਼ਿਆਦਾ ਮਾਤਰਾ 
ਹਾਰਵਡ ਯੂਨਿਵਰਸਿਟੀ ਮੁਤਾਬਕ, ਕੇਲੇ ਨੂੰ ਘੱਟ ਪੱਧਰ ਗਲਾਈਸੇਮਿਕ ਭੋਜਨ ਦੇ ਰੂਪ 'ਚ ਵਰਗੀਕ੍ਰਿਤ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਸ 'ਚ ਸ਼ੱਕਰ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ, ਜੋ ਖਾਣੇ ਨੂੰ ਪਚਾਉਣ 'ਚ ਬਾਕੀ ਫਲਾਂ ਦੀ ਤੁਲਨਾ 'ਚ ਜ਼ਿਆਦਾ ਸਮਾਂ ਲੈਂਦਾ ਹੈ।
3. ਦੰਦਾਂ ਦਾ ਡਿੱਗਣਾ
ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਚਾਕਲੇਟ ਜਾਂ ਮਿੱਠਾ ਖਾਣ ਨਾਲ ਹੀ ਦੰਦ ਟੁੱਟਣ ਲੱਗਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲੇ ਨਾਲ ਵੀ ਦੰਦ ਟੁੱਟਣ ਲੱਗਦੇ ਹਨ। ਕਿਉਂਕਿ ਕੇਲੇ 'ਚ ਸਟਾਰਚ ਹੁੰਦਾ ਹੈ ਉਹ ਮੂੰਹ 'ਚ ਹੌਲੀ-ਹੌਲੀ ਘੁਲਦਾ ਹੈ, ਜਦਕਿ ਸ਼ੱਕਰ ਤੇਜ਼ੀ ਨਾਲ ਘੁੱਲ ਜਾਂਦੀ ਹੈ। ਇਸ ਨਾਲ ਬੈਕਟੀਰੀਆ ਪੈਦਾ ਹੁੰਦੇ ਹਨ। 
4. ਪੇਟ 'ਚ ਦਰਦ
ਖਾਲੀ ਪੇਟ ਕੇਲਾ ਖਾਣ ਨਾਲ ਪੇਟ 'ਚ ਗੈਸ ਬਣਨ ਲੱਗਦੀ ਹੈ। ਇੰਨਾ ਹੀ ਨਹੀਂ ਕੇਲਾ ਖਾਣ ਨਾਲ ਉਲਟੀ ਅਤੇ ਦਸਤ ਦੀ ਸਮੱਸਿਆ ਵੀ ਹੋ ਸਕਦੀ ਹੈ।
5. ਮਾਈਗ੍ਰੇਨ
ਜੋ ਲੋਕ ਮਾਈਗ੍ਰੇਨ ਨਾਲ ਪੀੜਤ ਹਨ ਉਨ੍ਹਾਂ ਨੂੰ ਕੇਲੇ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼ਰਾਬ ਦੇ ਬਾਅਦ ਕੇਲਾ ਖਾਣ ਨਾਲ ਮਾਈਗ੍ਰੇਨ ਅਟੈਕ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਇਨ੍ਹਾਂ ਚੀਜ਼ਾਂ ਦੀ ਨਾਲ ਕੇਲੇ ਦੀ ਵਰਤੋਂ ਕਦੇ ਵੀ ਨਾ ਕਰੋ।


Related News