ਬ੍ਰੋਕਲੀ ਖਾਣ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਖਤਰਨਾਕ ਬੀਮਾਰੀਆਂ ਦੂਰ

Thursday, Nov 09, 2017 - 10:44 AM (IST)

ਬ੍ਰੋਕਲੀ ਖਾਣ ਨਾਲ ਹੁੰਦੀਆਂ ਹਨ ਸਰੀਰ ਦੀਆਂ ਕਈ ਖਤਰਨਾਕ ਬੀਮਾਰੀਆਂ ਦੂਰ

ਜਲੰਧਰ— ਬ੍ਰੋਕਲੀ ਭਾਵੇਂ ਹੀ ਇੰਨੀ ਜ਼ਿਆਦਾ ਮਸ਼ਹੂਰ ਨਹੀਂ ਹੈ ਪਰ ਇਸ 'ਚ ਕਮਾਲ ਦੇ ਪੌਸ਼ਟਿਕ ਗੁਣ ਹੁੰਦੇ ਹਨ। ਬ੍ਰੋਕਲੀ 'ਚ ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟ, ਆਇਰਨ, ਵਿਟਾਮਿਨ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਇਸ 'ਚ ਮੌਜੂਦ ਮਿਨਰਲਸ ਤੇ ਇੰਸੁਲੀਨ ਨਾਲ ਬਲੱਡ ਪ੍ਰੈਸ਼ਰ ਇਕ ਸਮਾਨ ਰਹਿੰਦਾ ਹੈ। ਬ੍ਰੋਕਲੀ ਨੂੰ ਸਲਾਦ ਦੇ ਰੂਪ 'ਚ ਵੀ ਖਾਧਾ ਜਾ ਸਕਦਾ ਹੈ। ਬ੍ਰੋਕਲੀ ਇੰਨੀ ਫਾਈਦੇਮੰਦ ਹੁੰਦੀ ਹੈ ਕਿ ਉਸ ਨਾਲ ਸਰੀਰ ਨੂੰ ਭਰਪੂਰ ਗਤੀਵਿਧੀਆਂ ਕਰਨ 'ਚ ਮਦਦ ਮਿਲਦੀ ਹੈ। ਸਰੀਰ ਦਾ ਲੱਗਭਗ ਹਰ ਅੰਗ ਪੋਸ਼ਣ ਨੂੰ ਪ੍ਰਾਪਤ ਕਰਦਾ ਹੈ। ਮਾਨਸਿਕ ਤੌਰ 'ਤੇ ਵਿਅਕਤੀ ਸਿਹਤਮੰਦ ਰਹਿੰਦਾ ਹੈ। ਇਸ ਦੀ ਵਰਤੋਂ ਨਾਲ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਆਓ ਜਾਣਦੇ ਹਾਂ ਬ੍ਰੋਕਲੀ ਨਾਲ ਕਿਹੜੇ ਕਿਹੜੇ ਲਾਭ ਹੁੰਦੇ ਹਨ।
1. ਗਠੀਆ ਰੋਗ ਤੋਂ ਬਚਾਅ
ਜਿਨ੍ਹਾਂ ਲੋਕਾਂ ਨੂੰ ਗਠੀਆ ਹੋਵੇ। ਉਨ੍ਹਾਂ ਨੂੰ ਬ੍ਰੋਕਲੀ ਖਿਵਾਉਣ ਨਾਲ ਉਨ੍ਹਾਂ ਦੀ ਸਿਹਤ ਨੂੰ ਫਾਇਦਾ ਹੁੰਦਾ ਹੈ। ਇਕ ਖੋਜ 'ਚ ਪਾਇਆ ਗਿਆ ਹੈ ਕਿ ਬ੍ਰੋਕਲੀ 'ਚ ਮੌਜੂਦ ਇਕ ਯੋਗਿਕ ਤੱਤ ਗਠੀਏ ਨੂੰ ਵਧਾਉਣ ਤੋਂ ਰੋਕਣ 'ਚ ਵਧੀਆ ਸਾਬਤ ਹੁੰਦਾ ਹੈ। 
2. ਕੈਂਸਰ ਦਾ ਖਤਰਾ ਕਰੇ ਘੱਟ
ਬ੍ਰੋਕਲੀ ਕੈਂਸਰ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਹ ਹਾਰਮੋਨ ਕੈਂਸਰ ਤੋਂ ਬਚਾਉਣ 'ਚ ਬਹੁਤ ਹੀ ਮਦਦਗਾਰ ਸਾਬਤ ਹੁੰਦੀ ਹੈ। ਬ੍ਰੋਕਲੀ ਕੈਂਸਰ ਕੋਸ਼ਿਕਾਵਾਂ ਦਾ ਨਿਰਮਾਣ ਹੋਣ ਤੋਂ ਰੋਕਦੀ ਹੈ। ਬ੍ਰੋਕਲੀ 'ਚ ਮੌਜੂਦ ਤੱਤ ਸਰੀਰ ਨੂੰ ਡਿਟਾਕਸੀਫਾਈ ਹੋਣ 'ਚ ਮਦਦ ਕਰਦੇ ਹਨ। 
3. ਤਣਾਅ ਦੂਰ
ਫੋਲੇਟ ਦੀ ਘੱਟ ਮਾਤਰਾ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਡਿਪ੍ਰੈਸ਼ਨ ਦਾ ਜ਼ਿਆਦਾ ਖਤਰਾ ਰਹਿੰਦਾ ਹੈ। ਬ੍ਰੋਕਲੀ ਵਿਟਾਮਿਨ ਬੀ ਫੋਲੇਟ ਦਾ ਵਧੀਆ ਸੋਰਤ ਮੰਨਿਆ ਜਾਂਦਾ ਹੈ। ਵਿਟਾਮਿਨ ਬੀ ਫੋਲੇਟ ਮੂਡ ਵਧੀਆ ਕਰਨ 'ਚ ਸਹਾਇਕ ਹੈ। 
4. ਮਜ਼ਬੂਤ ਇਮਊਨਿਟੀ ਸਿਸਟਮ
ਬ੍ਰੋਕਲੀ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਵਿਟਾਮਿਨ ਸੀ ਸਰੀਰ 'ਚ ਇਮਊਨਿਟੀ ਸਿਸਟਮ ਨੂੰ ਮਜ਼ਬੂਤ ਕਰਨ ਤੇ ਇਨਫੈਕਸ਼ਨ ਤੋਂ ਲੜਨ ਦਾ ਕੰਮ ਕਰਦਾ ਹੈ। ਇਸ 'ਚ ਕੁਝ ਅਜਿਹੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ ਤੋਂ ਟਾਕਸੀਨਸ ਨਿਕਲ ਜਾਂਦੇ ਹਨ। 
5. ਦਿਲ ਦੀਆਂ ਬੀਮਾਰੀਆਂ ਤੋਂ ਸੁਰੱਖਿਆ
ਬ੍ਰੋਕਲੀ 'ਚ ਕੈਰੋਟੀਨਾਇਡ ਲਿਊਟਿਨ ਮੌਜੂਦ ਹੁੰਦਾ ਹੈ। ਇਸ ਨਾਲ ਦਿਲ ਦੀਆਂ ਧਮਣੀਆਂ ਮੋਟਾ ਹੋਣ ਤੋਂ ਰੁੱਕਦੀਆਂ ਹਨ। ਇਸ ਨਾਲ ਹਾਰਟ ਅਟੈਕ ਤੇ ਹੋਰ ਹਾਰਟ ਸੰਬੰਧੀ ਬੀਮਾਰੀਆਂ ਦਾ ਖਤਰਾ ਵੀ ਟਲਦਾ ਹੈ। ਇਸ 'ਚ ਜਿਹੜਾ ਫਾਈਬਰ, ਪੋਟਾਸ਼ੀਅਮ ਹੁੰਦਾ ਹੈ। ਉਹ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਸਹਾਇਕ ਸਾਬਤ ਹੁੰਦਾ ਹੈ।


Related News