ਸਿਹਤ ਲਈ ਫਾਇਦੇਮੰਦ ਹੈ ਵੱਡੀ ਇਲਾਇਚੀ, ਜਾਣੋ ਫਾਇਦੇ

11/05/2018 9:55:10 AM

ਜਲੰਧਰ— ਅੱਜ ਦੀ ਭੱਜਦੌੜ ਭਰੀ ਜਿੰਦਗੀ ਵਿੱਚ ਥਕਾਵਟ ਹੋਣਾ ਆਮ ਗੱਲ ਹੈ ਪਰ ਕਦੇ ਇਹ ਥਕਾਵਟ ਵੀ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਥਕਾਵਟ ਅਤੇ ਉਸਦੇ ਬਾਅਦ ਹੋਣ ਵਾਲੀਆਂ ਦੂਜੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੁੱਝ ਘਰੇਲੂ ਨੁਸਖੇ ਕਾਫ਼ੀ ਕੰਮ ਆ ਸਕਦੇ ਹਨ। ਥਕਾਵਟ ਤੋਂ ਬਾਅਦ ਸਿਰ ਦਰਦ ਤੋਂ ਲੈ ਕੇ ਕੈਂਸਰ ਵਰਗੀ ਬਿਮਾਰੀ ਹੋ ਸਕਦੀ ਹੈ। ਇਨ੍ਹਾਂ ਨੂੰ ਦੂਰ ਰੱਖਣ ਲਈ ਰਸੋਈ ਵਿੱਚ ਮੌਜੂਦ ਵੱਡੀ ਇਲਾਇਚੀ ਦਾ ਸੇਵਨ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦਾ ਹੈ।
1. ਸਿਰ ਦਰਦ
ਅਕਸਰ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਵਧਦਾ ਜਾਂਦਾ ਹੈ। ਕਾਲੀ ਇਲਾਇਚੀ ਦੇ ਸੇਵਨ ਨਾਲ ਸਿਰ ਦਰਦ ਦੇ ਨਾਲ ਹੀ ਥਕਾਵਟ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
2. ਬਲੱਡ ਪ੍ਰੈਸ਼ਰ
ਵੱਧਦੀ ਉਮਰ ਦੇ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਜਾਂਦੀ ਹੈ। ਕਾਲੀ ਇਲਾਚੀ ਦੇ ਸੇਵਨ ਨਾਲ ਇਸ ਸਮੱਸਿਆ ਤੋਂ ਵੀ ਸੌਖ ਨਾਲ ਨਿਜਾਤ ਪਾਈ ਜਾ ਸਕਦੀ ਹੈ। ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਰਹਿਣ ਵਾਲੇ ਲੋਕਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਲਈ ਰੋਜ ਕਾਲੀ ਇਲਾਚੀ ਦਾ ਸੇਵਨ ਕਰਨਾ ਚਾਹੀਦਾ ਹੈ।
3. ਚਮੜੀ
ਕਾਲੀ ਇਲਾਇਚੀ ਦੇ ਸੇਵਨ ਨਾਲ ਚਮੜੀ ਨੂੰ ਵੀ ਕਾਫ਼ੀ ਫਾਇਦਾ ਮਿਲਦਾ ਹੈ। ਜੇਕਰ ਆਪਣੀ ਚਮੜੀ ਵਿੱਚ ਨਿਖਾਰ ਲਿਆਉਣਾ ਹੈ ਤਾਂ ਕਾਲੀ ਇਲਾਇਚੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਚਮੜੀ ਦਾ ਰੰਗ ਨਿਖਰਦਾ ਹੈ।
4. ਕੈਂਸਰ
ਕਾਲੀ ਇਲਾਇਚੀ ਵਿੱਚ ਕੈਂਸਰ ਨਾਲ ਲੜਨ ਦਾ ਗੁਣ ਮੌਜੂਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਇਹ ਕੈਂਸਰ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ।


Related News