ਅਮਰੂਦ ਦੇ ਪੱਤੇ ਹਨ ਸਿਹਤ ਲਈ ਬੇਹੱਦ ਲਾਭਕਾਰੀ, ਜਾਣੋ ਸੇਵਨ ਕਰਨ ਦਾ ਸਹੀ ਤਰੀਕਾ
Monday, Apr 28, 2025 - 01:44 PM (IST)

ਮੁੰਬਈ- ਅਮਰੂਦ ਦੇ ਪੱਤੇ ਸਿਰਫ਼ ਇਕ ਆਮ ਪੌਧੇ ਦਾ ਹਿੱਸਾ ਨਹੀਂ ਹਨ, ਸਗੋਂ ਇਹ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਸਾਬਤ ਹੁੰਦੇ ਹਨ। ਇਨ੍ਹਾਂ ਵਿੱਚ ਐਂਟੀਓਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਇੰਫਲਾਮੇਟਰੀ ਗੁਣ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਅ ਵਿੱਚ ਮਦਦ ਕਰਦੇ ਹਨ।
ਅਮਰੂਦ ਦੇ ਪੱਤਿਆਂ ਦੇ ਲਾਭ
ਹਾਜ਼ਮੇ ਨੂੰ ਸੁਧਾਰਦੇ ਹਨ
ਅਮਰੂਦ ਦੇ ਪੱਤੇ ਪੇਟ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਗੈਸ, ਐਸੀਡਿਟੀ ਅਤੇ ਦਸਤ ਵਿੱਚ ਅਰਾਮ ਦਿੰਦੇ ਹਨ।
ਸ਼ੂਗਰ ਕੰਟਰੋਲ ਵਿੱਚ ਮਦਦਗਾਰ
ਅਧਿਐਨਾਂ ਅਨੁਸਾਰ, ਅਮਰੂਦ ਦੇ ਪੱਤਿਆਂ ਦੀ ਚਾਹ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ, ਜਿਸ ਨਾਲ ਇਹ ਸ਼ੂਗਰ ਲਈ ਲਾਭਕਾਰੀ ਸਾਬਤ ਹੋ ਸਕਦੀ ਹੈ।
ਚੱਮੜੀ ਦੀ ਸਿਹਤ ਲਈ ਵਧੀਆ
ਇਹ ਪੱਤੇ ਚਮੜੀ ਉੱਤੇ ਹੋਣ ਵਾਲੇ ਰੈਸ਼, ਐਕਨੇ ਜਾਂ ਸੋਜ ਲਈ ਲਾਭਕਾਰੀ ਹਨ। ਇਹ ਐਂਟੀਬੈਕਟੀਰੀਅਲ ਹੁੰਦੇ ਹਨ ਜੋ ਚੱਮੜੀ ਨੂੰ ਸਾਫ਼ ਤੇ ਚਮਕਦਾਰ ਬਣਾਉਂਦੇ ਹਨ।
ਭਾਰ ਘਟਾਉਣ ਵਿੱਚ ਸਹਾਇਤਾ
ਅਮਰੂਦ ਦੇ ਪੱਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।
ਵਾਲਾਂ ਦੀ ਸਿਹਤ ਲਈ ਲਾਭਦਾਇਕ
ਇਨ੍ਹਾਂ ਪੱਤਿਆਂ ਨੂੰ ਉਬਾਲ ਕੇ ਬਚੇ ਪਾਣੀ ਨਾਲ ਸਿਰ ਧੋਣ ਨਾਲ ਵਾਲ ਘੱਟ ਝੜਦੇ ਹਨ ਅਤੇ ਜੂੰ, ਡੈਂਡਰਫ ਤੋਂ ਛੁਟਕਾਰਾ ਮਿਲ ਸਕਦਾ ਹੈ।
ਅਮਰੂਦ ਦੇ ਪੱਤਿਆਂ ਦੀ ਚਾਹ ਬਣਾਉਣ ਦਾ ਤਰੀਕਾ
ਸਮੱਗਰੀ:
- 6–8 ਤਾਜ਼ੇ ਅਮਰੂਦ ਦੇ ਪੱਤੇ
- 2 ਕੱਪ ਪਾਣੀ
- ਸ਼ਹਿਦ (ਇੱਛਾ ਅਨੁਸਾਰ)
ਬਣਾਉਣ ਦੀ ਵਿਧੀ:
- ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲਵੋ।
- ਪਾਣੀ ਨੂੰ ਉਬਾਲੋ ਅਤੇ ਉਸ ਵਿੱਚ ਪੱਤੇ ਪਾਓ।
- 10–15 ਮਿੰਟ ਉਬਾਲੋ।
- ਛਾਣ ਕੇ ਕੱਪ ਵਿੱਚ ਪਾਓ।
- ਸ਼ਹਿਦ ਮਿਲਾ ਕੇ ਪੀ ਸਕਦੇ ਹੋ।
ਧਿਆਨ ਵਿੱਚ ਰੱਖਣ ਯੋਗ ਗੱਲਾਂ
ਗਰਭਵਤੀ ਔਰਤਾਂ ਜਾਂ ਜੋ ਕੋਈ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਇਸਨੂੰ ਵਰਤਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਜ਼ਿਆਦਾ ਮਾਤਰਾ ਵਿੱਚ ਇਸ ਦੀ ਵਰਤੋਂ ਨਾ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।