ਲੂ ਤੋਂ ਬਚਾਅ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ
Sunday, Mar 23, 2025 - 04:49 PM (IST)

ਹੈਲਥ ਡੈਸਕ- ਗਰਮੀਆਂ ਦੇ ਮੌਸਮ ‘ਚ ਤਾਪਮਾਨ ਵਧਣ ਕਾਰਨ ਸਰੀਰ ਨੂੰ ਠੰਡਕ ਦੀ ਲੋੜ ਹੁੰਦੀ ਹੈ। ਇਸ ਦੌਰਾਨ, ਕੁਦਰਤੀ ਤਰੀਕਿਆਂ ਨਾਲ ਤਾਪਮਾਨ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ। ਗੂੰਦ ਕਤੀਰਾ, ਜੋ ਕਿ ਇੱਕ ਕੁਦਰਤੀ ਅਤੇ ਆਯੁਰਵੈਦਿਕ ਔਸ਼ਧੀ ਹੈ, ਗਰਮੀਆਂ ਵਿੱਚ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ। ਇਹ ਸਰੀਰ ਨੂੰ ਠੰਡਕ, ਪਚਨ ਤੰਤਰ ਨੂੰ ਮਜ਼ਬੂਤ ਅਤੇ ਗਰਮੀਆਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਾਉਂਦਾ ਹੈ।
1. ਸਰੀਰ ਨੂੰ ਠੰਡਕ ਦਿੰਦਾ ਹੈ
ਗਰਮੀਆਂ ਵਿੱਚ ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਸਰੀਰ ਦੀ ਗਰਮੀ ਘਟਦੀ ਹੈ ਅਤੇ ਹੀਟਸਟ੍ਰੋਕ (ਲੂ ਲੱਗਣ) ਤੋਂ ਬਚਾਅ ਹੁੰਦਾ ਹੈ।
2. ਪਾਣੀ ਦੀ ਕਮੀ (ਡਿਹਾਈਡ੍ਰੇਸ਼ਨ) ਤੋਂ ਬਚਾਅ
ਗਰਮ ਮੌਸਮ ਵਿੱਚ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣੀ ਆਮ ਗੱਲ ਹੈ। ਗੂੰਦ ਕਤੀਰਾ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਥਕਾਵਟ ਵੀ ਨਹੀਂ ਹੁੰਦੀ।
3. ਪਾਚਣ ਤੰਤਰ ਕਰੇ ਮਜ਼ਬੂਤ
ਇਹ ਪਾਚਣ ਤੰਤਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦਾ ਹੈ। ਗਰਮੀਆਂ ਵਿੱਚ ਐਸੀਡਿਟੀ ਅਤੇ ਕਬਜ਼ ਆਮ ਮੁੱਦੇ ਹੁੰਦੇ ਹਨ, ਪਰ ਗੂੰਦ ਕਤੀਰਾ ਪੀਣ ਨਾਲ ਇਹ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ।
4. ਕਈ ਬੀਮਾਰੀਆਂ ਤੋਂ ਛੁਟਕਾਰਾ
ਗੂੰਦ ਕਤੀਰਾ ਖਾਣ ਨਾਲ ਮਾਈਗ੍ਰੇਨ, ਚੱਕਰ, ਉੱਲਟੀ ਵਰਗੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ। ਇਸ ਲਈ ਨਿਯਮਿਤ ਰੂਪ 'ਚ ਗੂੰਦ ਕਤੀਰੇ ਦੀ ਵਰਤੋਂ ਕਰੋ।
5. ਲੂ ਤੋਂ ਬਚਾਅ
ਤਪਦੀ ਗਰਮੀ 'ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ। ਇਸ ਲਈ ਗਰਮੀ ਜ਼ਿਆਦਾ ਮਹਿਸੂਸ ਹੋਵੇ ਤਾਂ ਗੂੰਦ ਕਤੀਰਾ ਸਵੇਰੇ ਅਤੇ ਸ਼ਾਮ ਦੁੱਧ ਜਾ ਸ਼ਰਬਤ 'ਚ ਮਿਲਾ ਕੇ ਪੀਣਾ ਚਾਹੀਦਾ ਹੈ।
6. ਹੱਡੀਆਂ ਅਤੇ ਮਾਸਪੇਸ਼ੀਆਂ ਲਈ ਫਾਇਦੇਮੰਦ
ਇਸ ਵਿੱਚ ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦੇ ਹਨ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਖਾਸ ਕਰਕੇ, ਇਹ ਜਿੰਮ ਜਾਂ ਭਾਰੀ ਕਸਰਤ ਕਰਨ ਵਾਲੇ ਵਿਅਕਤੀਆਂ ਲਈ ਬਹੁਤ ਲਾਭਦਾਇਕ ਹੈ।
7. ਨਰਵਸ ਸਿਸਟਮ ਨੂੰ ਸ਼ਕਤੀ ਦਿੰਦਾ ਹੈ
ਗੂੰਦ ਕਤੀਰਾ ਮੱਗਜ਼ (ਦਿਮਾਗ) ਨੂੰ ਠੰਡਕ ਦੇਣ ਅਤੇ ਨਰਵਸ ਸਿਸਟਮ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਨਾਲ ਤਣਾਅ ਅਤੇ ਨੀਂਦ ਦੀਆਂ ਸਮੱਸਿਆਵਾਂ ਘਟਦੀਆਂ ਹਨ।
ਗੂੰਦ ਕਤੀਰਾ ਪੀਣ ਦਾ ਤਰੀਕਾ
- 1-2 ਚਮਚ ਗੂੰਦ ਕਤੀਰਾ ਨੂੰ ਰਾਤ ਭਰ ਪਾਣੀ ‘ਚ ਭਿਓਂ ਕੇ ਰੱਖ ਦਿਓ।
- ਇਸਨੂੰ ਦੁੱਧ, ਪਾਣੀ ਜਾਂ ਲੱਸੀ ਵਿੱਚ ਮਿਲਾ ਕੇ ਪੀ ਸਕਦੇ ਹੋ।
- ਸਵਾਦ ਲਈ ਸ਼ਹਦ ਜਾਂ ਚੀਨੀ ਵੀ ਮਿਲਾਈ ਜਾ ਸਕਦੀ ਹੈ।