ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ

Tuesday, May 26, 2020 - 05:27 PM (IST)

ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕ ਪੀਣ ‘ਸੇਬ ਦਾ ਜੂਸ’, ਅੱਖਾਂ ਦੀ ਰੋਸ਼ਨੀ ਵਧਾਉਣ 'ਚ ਵੀ ਕਰੇ ਮਦਦ

ਜਲੰਧਰ — ਸੇਬ 'ਚ ਅਜਿਹੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਸੇਬ ਦੇ ਨਾਲ-ਨਾਲ ਇਸ ਦਾ ਜੂਸ ਵੀ ਉਂਨਾ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਨਾਸ਼ਤੇ 'ਚ ਇਕ ਗਲਾਸ ਸੇਬ ਦਾ ਜੂਸ ਪੀਣ ਨਾਲ ਸਰੀਰ 'ਚ ਵਿਟਾਮਿਨ, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਕਮੀ ਪੂਰੀ ਹੁੰਦੀ ਹੈ। ਸੇਬ ਵਿੱਚ ਲੋਹਾ ਅਤੇ ਫਾਸਫੋਰਸ ਹੋਰ ਫਲਾਂ ਦੇ ਮੁਕਾਬਲੇ ਜ਼ਿਆਦਾ ਪਾਇਆ ਜਾਂਦਾ ਹੈ, ਇਸ ਫਲ 'ਚ ਕੋਲੈਸਟਰੋਲ ਨਹੀਂ ਹੁੰਦਾ, ਜਿਸ ਕਾਰਨ ਇਸ ਨੂੰ ਸਭ ਤੋਂ ਵਧੀਆ ਫਲ ਮੰਨਿਆ ਜਾਂਦਾ ਹੈ। ਸੇਬ ਦੇ ਜੂਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਰੋਜ਼ਾਨਾ ਖਾਲੀ ਪੇਟ ਸੇਬ ਦਾ ਸੇਵਨ ਕਰਨ ਨਾਲ ਅਨੀਮੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਸੇਬ ਦਾ ਜੂਸ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...

1. ਦਿਲ ਨੂੰ ਸਿਹਤਮੰਦ ਰੱਖੇ
ਸੇਬ ਦੇ ਅੰਦਰ ਐਂਟੀ-ਆਕਸੀਡੈਂਟਸ-ਪਾਲੀਫਿਨਾਲ ਅਤੇ ਫਲੇਵੋਨਾਈਡਸ ਹੁੰਦੇ ਹਨ, ਜੋ ਦਿਲ ਲਈ ਚੰਗੇ ਮੰਨੇ ਜਾਂਦੇ ਹਨ। ਇਸ ਦੇ ਇਲਾਵਾ ਇਸ 'ਚ ਪੋਟਾਸ਼ੀਅਮ ਹੁੰਦਾ ਹੈ, ਜੋ ਦਿਲ ਲਈ ਫਾਇਦੇਮੰਦ ਖਣਿਜ ਹੈ।

PunjabKesari

2. ਅਸਥਮਾ ਤੋਂ ਬਚਾਅ
ਸੇਬ 'ਚ ਫਲੇਵੋਨਾਈਡ ਹੁੰਦਾ ਹੈ, ਜੋ ਅਸਥਮਾ ਤੋਂ ਬਚਾਉਂਦਾ ਹੈ। ਇਹ ਫੇਫੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕੰਮ ਕਰਨ 'ਚ ਮਦਦ ਕਰਦਾ ਹੈ।

3. ਲੀਵਰ ਸਾਫ ਕਰੇ
ਸੇਬ 'ਚ ਖਾਰੀ ਤੱਤ ਹੁੰਦਾ ਹੈ, ਜੋ ਕਿ ਲੀਵਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦਾ ਹੈ। ਸੇਬ ਦੇ ਛਿਲਕੇ 'ਚ ਪੈਕਟਿਨ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।

PunjabKesari

4. ਹੱਡੀਆਂ ਨੂੰ ਮਜ਼ਬੂਤ ਬਣਾਏ
ਸੇਬ ਦੇ ਰਸ 'ਚ ਵਿਟਾਮਿਨ ਸੀ, ਆਇਰਨ, ਬੋਰੋਨ ਆਦਿ ਹੁੰਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।

5. ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਏ
ਸੇਬ ਦੇ ਰਸ 'ਚ ਬਹੁਤ ਸਾਰਾ ਵਿਟਾਮਿਨ ਸੀ ਹੁੰਦਾ ਹੈ, ਜੋ ਕਿ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਬੈਕਟੀਰੀਆ ਅਤੇ ਕੀਟਾਣੂਆਂ ਨਾਲ ਲੜਨ 'ਚ ਮਦਦ ਕਰਦਾ ਹੈ।

PunjabKesari

6. ਕਬਜ਼ ਤੋਂ ਬਚਾਅ
ਸੇਬ 'ਚ ਸੋਰਬਿਟਾਲ ਹੁੰਦਾ ਹੈ, ਜੋ ਕਿ ਕਬਜ਼ ਤੋਂ ਰਾਹਤ ਦਿਵਾਉਂਦਾ ਹੈ।ਇਸ ਨਾਲ ਗੈਸ, ਐਸੀਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ।

7. ਅੱਖਾਂ ਦੀ ਰੋਸ਼ਨੀ 'ਚ ਵਾਧਾ
ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ।ਇਸ ਲਈ ਬੱਚਿਆਂ ਨੂੰ ਤਾਂ ਇਸ ਦੀ ਵਰਤੋਂ ਰੋਜ਼ ਕਰਨੀ ਚਾਹੀਦੀ ਹੈ।

PunjabKesari

8. ਸੁੰਦਰਤਾ 'ਚ ਵਾਧਾ
ਸੇਬ ਦਾ ਰਲ ਵਾਲਾਂ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦਾ ਰਸ ਖੁਜਲੀ, ਸੋਜ, ਫਟੀ ਸਕਿਨ ਅਤੇ ਝੁਰੜੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਵਾਲਾਂ 'ਚੋਂ ਸਿਕਰੀ ਦੂਰ ਕਰਨ ਲਈ ਇਨ੍ਹਾਂ 'ਤੇ ਸੇਬ ਦਾ ਰਸ ਲਗਾਓ ਅਤੇ ਘੰਟੇ ਬਾਅਦ ਸਿਰ ਧੋ ਲਓ।

9. ਪਿੱਤੇ ਦੀ ਪੱਥਰੀ
ਸੇਬ ਵਿੱਚ ਪਿੱਤੇ ਦੀ ਪੱਥਰੀ ਨੂੰ ਗਲਾਉਣ ਦੀ ਸ਼ਮਤਾ ਹੁੰਦੀ ਹੈ । ਸੇਬ ਦੇ ਜੂਸ ਨਾਲ ਸੇਬ ਦਾ ਸਿਰਕਾ ਲੈਣ ਨਾਲ ਕਾਫੀ ਫਾਇਦਾ ਮਿਲਦਾ ਹੈ । ਕਿਉਂਕਿ ਇਸ ਵਿੱਚ ਮੌਜੂਦ ਮੈਲਿਕ ਐਸਿਡ ਪੱਥਰੀ ਨੂੰ ਗਲਾਉਣ ਵਿਚ ਮਦਦ ਕਰਦਾ ਹੈ ਅਤੇ ਸੇਬ ਦਾ ਸਿਰਕਾ ਲਿਵਰ ਵਿਚ ਕੋਲੈਸਟ੍ਰੋਲ ਨਹੀਂ ਬਣਨ ਦਿੰਦਾ । ਜਿਨ੍ਹਾਂ ਲੋਕਾਂ ਨੂੰ ਪੱਥਰੀ ਦੀ ਸਮੱਸਿਆ ਰਹਿੰਦੀ ਹੈ । ਉਨ੍ਹਾਂ ਨੂੰ ਸੇਬ ਦਾ ਜੂਸ ਅਤੇ ਸੇਬ ਦਾ ਸਿਰਕਾ ਜ਼ਰੂਰ ਲੈਣਾ ਚਾਹੀਦਾ ਹੈ ।

PunjabKesari

10. ਕੈਂਸਰ ਤੋਂ ਬਚਾਅ
ਸੇਬ ਦਾ ਜੂਸ ਟਿਊਮਰ ਅਤੇ ਕੈਂਸਰ ਤੋਂ ਬਚਾਉਂਦਾ ਹੈ।ਇਸ ਲਈ ਕੈਂਸਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।


author

rajwinder kaur

Content Editor

Related News