ਸਿਹਤ ਲਈ ਲਾਹੇਵੰਦ ਹੈ ਔਲਿਆਂ ਦਾ ਜੂਸ, ਜਾਣ ਲਓ ਇਸ ਨੂੰ ਪੀਣ ਦਾ ਸਹੀ ਸਮਾਂ ਅਤੇ ਮਾਤਰਾ

Saturday, Jan 09, 2021 - 11:10 AM (IST)

ਸਿਹਤ ਲਈ ਲਾਹੇਵੰਦ ਹੈ ਔਲਿਆਂ ਦਾ ਜੂਸ, ਜਾਣ ਲਓ ਇਸ ਨੂੰ ਪੀਣ ਦਾ ਸਹੀ ਸਮਾਂ ਅਤੇ ਮਾਤਰਾ

ਨਵੀਂ ਦਿੱਲੀ: ਔਲਿਆਂ ’ਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟਸ ਆਦਿ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ਨੂੰ ਆਯੁਰਵੈਦ ਜੜ੍ਹੀ ਬੂਟੀ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਸਟਰਾਂਗ ਹੋਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਕਾਰਨ ਕੋਰੋਨਾ ਕਾਲ ’ਚ ਸਰੀਰ ਦੀ ਪ੍ਰਤੀਰੋਧਕ ਸਮੱਰਥਾ ਵਧਾਉਣ ਲਈ ਮਾਹਿਰਾਂ ਵੱਲੋਂ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਮੌਸਮੀ ਸਰਦੀ-ਖਾਂਸੀ ਤੋਂ ਰਾਹਤ ਦਿਵਾਉਣ ਦੇ ਨਾਲ ਅੱਖਾਂ, ਚਮੜੀ ਅਤੇ ਵਾਲ਼ਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੂਰ ਕਰਨ ’ਚ ਮਦਦ ਕਰਦਾ ਹੈ। ਔਲਿਆਂ ਦੀ ਕੱਚੀ, ਆਚਾਰ, ਮੁਰੱਬਾ ਅਤੇ ਜੂਸ ਦੇ ਰੂਪ ’ਚ ਵਰਤੋਂ ਕੀਤੀ ਜਾਂਦੀ ਹੈ। ਖ਼ਾਸ ਤੌਰ ’ਤੇ ਲੋਕ ਔਲਿਆਂ ਦਾ ਜੂਸ ਪੀਣਾ ਫ਼ਾਇਦੇਮੰਦ ਸਮਝਦੇ ਹਨ ਪਰ ਇਸ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ’ਚ ਪੀਣ ਨਾਲ ਹੀ ਪੂਰਾ ਫ਼ਾਇਦਾ ਮਿਲ ਸਕਦਾ ਹੈ। ਚੱਲੋ ਜਾਣਦੇ ਹਾਂ ਇਸ ਦੇ ਬਾਰੇ ’ਚ ਵਿਸਤਾਰ ਨਾਲ...

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਕਿਸ ਸਮੇਂ ਅਤੇ ਕਿੰਨੀ ਮਾਤਰਾ ’ਚ ਪੀਓ ਔਲਿਆਂ ਦਾ ਜੂਸ
ਗੱਲ ਔਲਿਆਂ ਦੇ ਜੂਸ ਦੀ ਕਰੀਏ ਤਾਂ ਇਸ ਨੂੰ ਸਵੇਰੇ ਖਾਲੀ ਢਿੱਡ ਪੀਣਾ ਫ਼ਾਇਦੇਮੰਦ ਹੁੰਦਾ ਹੈ। ਨਾਲ ਹੀ ਇਸ ਨੂੰ ਰੋਜ਼ਾਨਾ 10 ਤੋਂ 20 ਮਿਲੀਗ੍ਰਾਮ ਪੀਣਾ ਚਾਹੀਦਾ। ਜ਼ਿਆਦਾ ਮਾਤਰਾ ’ਚ ਔਲਿਆਂ ਦਾ ਜੂਸ ਪੀਣ ਨਾਲ ਸਿਹਤ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਨਾਲ ਹੀ ਤੁਸੀਂ ਚਾਹੋ ਤਾਂ ਇਸ ਨੂੰ ਦਿਨ ’ਚ 2 ਵਾਰ ਪੀ ਸਕਦੇ ਹੋ। 

PunjabKesari
ਚੱਲੋ ਹੁਣ ਜਾਣਦੇ ਹਾਂ ਔਲਿਆਂ ਦਾ ਫ਼ਾਇਦੇ
1. ਔਲਿਆਂ ’ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਅਜਿਹੇ ’ਚ ਇਸ ਦੀ ਵਰਤੋਂ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। 
2. ਰੋਜ਼ਾਨਾ ਔਲਿਆਂ ਦਾ ਜੂਸ ਪੀਣ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ ’ਚ ਮਦਦ ਮਿਲਦੀ ਹੈ। 
3. ਵਿਟਾਮਿਨ ਸੀ ਨਾਲ ਭਰਪੂਰ ਔਲਿਆਂ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ, ਖਾਂਸੀ, ਜ਼ੁਕਾਮ ਅਤੇ ਮੌਸਮੀ ਬੁਖ਼ਾਰ ਤੋਂ ਰਾਹਤ ਮਿਲਦੀ ਹੈ। 
4. ਇਸ ਦੀ ਵਰਤੋਂ ਨਾਲ ਸਰੀਰ ’ਚ ਮੌਜੂਦ ਗੰਦਗੀ ਬਾਹਰ ਕੱਢਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰੀਰ ’ਚ ਜਮ੍ਹਾ ਵਾਧੂ ਚਰਬੀ ਘੱਟ ਹੋ ਕੇ ਭਾਰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ। 
5. ਸਰੀਰ ’ਚ ਜ਼ਿਆਦਾ ਗਰਮੀ ਹੋਣ ਨਾਲ ਔਲਿਆਂ ਦਾ ਜੂਸ ਪੀਣਾ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਠੰਡਕ ਦਾ ਅਹਿਸਾਸ ਹੋਣ ਦੇ ਨਾਲ ਦਿਨ ਭਰ ਤਰੋਤਾਜ਼ਾ ਮਹਿਸੂਸ ਹੁੰਦਾ ਹੈ। 
6. ਉਲਟੀ ਦੀ ਸਮੱਸਿਆ ਹੋਣ ’ਤੇ ਔਲਿਆਂ ਦੇ ਰਸ ’ਚ ਮਿਸ਼ਰੀ ਮਿਲਾ ਕੇ ਦਿਨ ’ਚ 2-3 ਵਾਰ ਖਾਣ ਨਾਲ ਆਰਾਮ ਮਿਲਦਾ ਹੈ। ਇਸ ਦੀ ਵਰਤੋਂ 6-7 ਦਿਨ ਲਗਾਤਾਰ ਕਰਨ ਨਾਲ ਢਿੱਡ ’ਚ ਮੌਜੂਦ ਕੀੜੇ ਮਰਨ ’ਚ ਮਦਦ ਮਿਲਦੀ ਹੈ। 
7. ਇਸ ਦੀ ਵਰਤੋਂ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਖ਼ਾਸ ਤੌਰ ’ਤੇ ਮੋਤੀਆਬਿੰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ 1-1 ਵੱਡਾ ਚਮਚਾ ਔਲਿਆਂ ਦੇ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣਾ ਚਾਹੀਦਾ ਹੈ।
8. ਔਲਿਆਂ ਦੇ ਰਸ ’ਚ ਚੁਟਕੀ ਭਰ ਕਪੂਰ ਮਿਲਾ ਕੇ ਮਸੂੜਿਆਂ ’ਤੇ ਲਗਾਉਣ ਨਾਲ ਦੰਦਾਂ ’ਚ ਕੈਵਿਟੀ ਹੋਣ ਦਾ ਬਚਾਅ ਰਹਿੰਦਾ ਹੈ।

PunjabKesari

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
9. ਸਰਦੀ-ਜ਼ੁਕਾਮ ਦੀ ਪ੍ਰੇਸ਼ਾਨੀ ਹੋਣ ’ਤੇ 1-1 ਵੱਡਾ ਚਮਚਾ ਔਲਿਆਂ ਦਾ ਪਾਊਡਰ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਆਰਾਮ ਮਿਲਦਾ ਹੈ। 
10. ਸਿਹਤ ਦੇ ਨਾਲ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਔਲੇ ਬੇਹੱਦ ਲਾਭਕਾਰੀ ਮੰਨੇ ਜਾਂਦੇ ਹਨ। ਇਸ ਲਈ ਔਲਿਆਂ ਦੇ ਪਾਊਡਰ ’ਚ ਸ਼ਹਿਦ ਮਿਲਾ ਕੇ ਚਿਹਰੇ ’ਤੇ 10 ਮਿੰਟ ਤੱਕ ਲਗਾਓ। ਬਾਅਦ ’ਚ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਨਾਲ ਚਿਹਰੇ ’ਤੇ ਪਏ ਦਾਗ-ਧੱਬੇ, ਕਿੱਲ ਮੁਹਾਸੇ, ਝੁਰੜੀਆਂ ਦੂਰ ਹੋ ਕੇ ਚਮੜੀ ਸਾਫ਼, ਨਿਖਰੀ ਮੁਲਾਇਮ ਅਤੇ ਚਮਕਦਾਰ ਨਜ਼ਰ ਆਉਂਦੀ ਹੈ।
11. ਉਮਰ ਤੋਂ ਪਹਿਲਾਂ ਹੋਏ ਚਿੱਟੇ ਵਾਲ਼ਾਂ ਨੂੰ ਕਾਲੇ ਕਰਨ ’ਚ ਵੀ ਔਲੇ ਮਦਦਗਾਰ ਸਾਬਿਤ ਹੁੰਦੇ ਹਨ। ਇਸ ਲਈ ਇਕ ਕੌਲੀ ’ਚ 2-3 ਵੱਡੇ ਚਮਚੇ ਔਲਿਆਂ ਦਾ ਜੂਸ ਲੋੜ ਅਨੁਸਾਰ ਨਾਰੀਅਲ ਦਾ ਤੇਲ ਮਿਲਾ ਕੇ ਵਾਲ਼ਾਂ ਦੀ ਮਾਲਿਸ਼ ਕਰੋ। ਇਸ ਨੂੰ ਇਕ ਘੰਟਾ ਜਾਂ ਰਾਤ ਭਰ ਲੱਗਿਆ ਰਹਿਣ ਦਿਓ। ਬਾਅਦ ’ਚ ਸ਼ੈਂਪੂ ਨਾਲ ਵਾਲ਼ਾਂ ਨੂੰ ਧੋ ਲਓ। ਇਸ ਨਾਲ ਚਿੱਟੇ ਵਾਲ਼ਾਂ ਦੀ ਪ੍ਰੇਸ਼ਾਨੀ ਦੂਰ ਹੋਣ ਦੇ ਨਾਲ ਵਾਲ਼ ਜੜ੍ਹਾਂ ਤੋਂ ਮਜ਼ਬੂਤ ਹੋਣਗੇ। ਇਸ ਨਾਲ ਵਾਲ਼ ਲੰਬੇ, ਸੰਘਣੇ, ਮੁਲਾਇਮ ਅਤੇ ਚਮਚਦਾਰ ਵੀ ਹੋਣਗੇ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News