ਆਖਿਰ ਕੀ ਹੈ ਕੈਂਸਰ?

Tuesday, Dec 06, 2016 - 09:38 AM (IST)

ਜਲੰਧਰ — ਸਰੀਰ ਦੇ ਅੰਗ ਛੋਟੇ-ਛੋਟੇ ਟਿਸ਼ੂ ਨਾਲ ਮਿਲ ਕੇ ਬਣੇ ਹੁੰਦੇ ਹਨ, ਜਿਨ੍ਹਾਂ ਨੂੰ ਸੈੱਲ (ਕੋਸ਼ਾਣੂ) ਕਿਹਾ ਜਾਂਦਾ ਹੈ। ਕੈਂਸਰ ਇਨ੍ਹਾਂ ਸੈਲਾਂ ਦੀ ਬੀਮਾਰੀ ਹੈ। ਇਹ ਸੈੱਲ ਸਰੀਰ ਦੇ ਹਰ ਹਿੱਸੇ ਵਿਚ ਵੱਖ-ਵੱਖ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਇਹ ਤੁਹਾਡੀ ਮੁਰੰਮਤ ਖੁਦ ਕਰਦੇ ਹਨ। ਜੇ ਇਸ ਕਿਰਿਆ ਵਿਚ ਗੜਬੜ ਹੋ ਜਾਵੇ ਤਾਂ ਸੈੱਲ ਤੇਜ਼ੀ ਨਾਲ ਆਪਣੇ-ਆਪ ਵਧਣੇ ਸ਼ੁਰੂ ਹੋ ਜਾਂਦੇ ਹਨ ਅਤੇ ਗੰਢ ਬਣ ਕੇ ਟਿਊਮਰ ਦਾ ਰੂਪ ਧਾਰਨ ਕਰ ਲੈਂਦੇ ਹਨ।
ਹਰ ਟਿਸ਼ੂ ਜਾਂ ਟਿਊਮਰ ਨੂੰ ਕੈਂਸਰ ਵੀ ਨਹੀਂ ਕਿਹਾ ਜਾ ਸਕਦਾ। ਡਾਕਟਰ ਇਸ ਟਿਊਮਰ ਵਿਚੋਂ ਮਾਸ ਦਾ ਛੋਟਾ ਜਿਹਾ ਹਿੱਸਾ ਲੈ ਕੇ ਜਾਂਚ ਕਰਦੇ ਹਨ, ਜਿਸ ਪ੍ਰਕਿਰਿਆ ਨੂੰ ''ਬਾਇਓਪਸੀ'' ਕਿਹਾ ਜਾਂਦਾ ਹੈ। ਇਸ ਜਾਂਚ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕੈਂਸਰ ਬਣ ਚੁੱਕਾ ਹੈ ਜਾਂ ਨਹੀਂ। ਜੇ ਕੈਂਸਰ ਬਣ ਚੁੱਕਾ ਹੈ ਤਾਂ ਇਸ ਨੂੰ ''ਮੈਲੀਗਨੈਂਟ ਟਿਊਮਰ'' ਕਹਿੰਦੇ ਹਨ, ਜਿਸ ਨਾਲ ਸਰੀਰ ਦੇ ਬਾਕੀ ਹਿੱਸਿਆਂ ਵਿਚ ਕੈਂਸਰ ਫੈਲਣਾ ਸ਼ੁਰੂ ਹੋ ਜਾਂਦਾ ਹੈ। ਕੈਂਸਰ ਦੇ ਇਸ ਪੜਾਅ ਨੂੰ ''ਮੈਟਾਸਟੈਟਿਕ'' ਕਿਹਾ ਜਾਂਦਾ ਹੈ ਅਤੇ ਜੇ ਕੈਂਸਰ ਨਹੀਂ ਹੈ ਤਾਂ ਇਸ ਨੂੰ ''ਬਿਨਾਇਨ ਟਿਊਮਰ'' ਕਿਹਾ ਜਾਂਦਾ ਹੈ। ਹਾਲਾਂਕਿ ਇਹ ਸਰੀਰ ਦੇ ਬਾਕੀ ਹਿੱਸਿਆਂ ਵਿਚ 
ਨਹੀਂ ਫੈਲਦਾ ਪਰ ਇਸ ਦੀ ਸਮੇਂ-ਸਮੇਂ ''ਤੇ ਡਾਕਟਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
ਕੈਂਸਰ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣ ਕੇ ਪਹਿਲੀ ਸਟੇਜ ''ਤੇ ਹੀ ਫੜ ਲਿਆ ਜਾਵੇ ਤਾਂ ਕੈਂਸਰ ਦਾ ਇਲਾਜ ਸੰਭਵ ਹੈ। ਜ਼ਰੂਰੀ ਹੈ ਇਸ ਦੀ ਸਹੀ ਸਮੇਂ ''ਤੇ ਪਛਾਣ ਕਰਨਾ ਅਤੇ ਜਾਂਚ ਕਰਵਾਉਣਾ।
ਖੁਦ ਹੀ ਪਛਾਣੋ ਕੈਂਸਰ ਦੇ ਲੱਛਣ
ਥ ਮੂੰਹ ਦਾ ਕੈਂਸਰ
ਐੱਚ. ਪੀ. ਵੀ. ਵਾਇਰਸ (ਹਿਊਮਨ ਪੈਪੀਲੋਮਾ ਵਾਇਰਸ) ਅਤੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ।
1. ਗਰਦਨ : ਆਪਣੇ ਜਬਾੜੇ ਨੂੰ ਗਰਦਨ ਦੇ ਦੋਵੇਂ ਪਾਸੇ ਹੌਲੀ-ਹੌਲੀ ਦਬਾਓ। ਗਰਦਨ ਨੂੰ ਅਗਲੇ ਪਾਸੇ ਝੁਕਾਉਂਦੇ ਹੋਏ ਆਪਣੀ ਖੋਪੜੀ ਦੇ ਤਲ ਨੂੰ ਮਹਿਸੂਸ ਕਰੋ।
2. ਗਲਾ ਅਤੇ ਗਰਦਨ : ਅੰਗੂਠੇ ਅਤੇ ਚਾਰ ਉਂਗਲੀਆਂ ਦੇ ਵਿਚਾਲੇਓਂ ਗਲਫੜਿਆ ਨੂੰ ਫੜੋ। ਖਾਣੇ ਅਤੇ ਸਾਹ ਵਾਲੀ ਨਾਲੀ ਨੂੰ ਚੈੱਕ ਕਰੋ। ਇਸ ਤਰ੍ਹਾਂ ਗੰਢ ਅਤੇ ਗਿਲਟੀ ਦਾ ਪਤਾ ਲਗਾਓ।
3. ਬੁੱਲ੍ਹ : ਬੁੱਲ੍ਹਾਂ ਨੂੰ ਬਾਹਰ ਵਾਲੇ ਪਾਸੇ ਖਿੱਚੋ। ਅੰਗੂਠੇ ਅਤੇ ਚਾਰ ਉਂਗਲੀਆਂ ਨਾਲ ਬੁੱਲ੍ਹਾਂ ਨੂੰ ਮਹਿਸੂਸ ਕਰੋ।
4. ਮਸੂੜੇ : ਬੁੱਲ੍ਹਾਂ ਨੂੰ ਉਪਰ ਵਾਲੇ ਪਾਸੇ ਖਿੱਚ ਕੇ ਮਹਿਸੂਸ ਕਰੋ ਕਿ ਕੋਈ ਗਿਲਟੀ ਜਾਂ ਗੰਢ ਤਾਂ ਨਹੀਂ।
5. ਜੀਭ : ਜੀਭ ਨੂੰ ਬਾਹਰ ਕੱਢ ਕੇ ਜਾਂਚ ਕਰੋ ਕਿ ਕਿਸੇ ਤਰ੍ਹਾਂ ਦਾ ਜ਼ਖਮ ਜਾਂ ਗੰਢ ਤਾਂ ਨਹੀਂ।
6. ਮੂੰਹ ਦਾ ਤਲ : ਆਪਣੀ ਜੀਭ ਦੀ ਨੋਕ ਨੂੰ ਮੂੰਹ ਦੀ ਛੱਤ (ਤਾਲੂ) ''ਤੇ ਲਗਾਓ। ਇਸ ਨਾਲ ਗੰਢ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
7. ਟਾਂਸਿਲ ਅਤੇ ਗਲਾ : ਆਪਣੇ ਮੂੰਹ ਨੂੰ ਪੂਰਾ ਖੋਲ੍ਹ ਕੇ ਟਾਂਸਿਲ ਨੂੰ ਚੈੱਕ ਕਰੋ।
ਆਪਣੇ ਵਲੋਂ ਮੁੰਹ ਦੀ ਜਾਂਚ ਕਰਨ ''ਤੇ ਜੇ ਕੋਈ ਗੰਢ, ਗਿਲਟੀ, ਜ਼ਖਮ ਜਾਂ ਅਜਿਹਾ ਛਾਲਾ ਨਜ਼ਰ ਆਵੇ ਜੋ ਬਹੁਤ ਦੇਰ ਤੋਂ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਓ। ਸਮੇਂ ''ਤੇ ਜਾਂਚ ਹੋਣ ''ਤੇ ਤੁਹਾਡੇ ਸੈੱਲਾਂ ਦੀ ਬਾਓਪਸੀ ਅਤੇ ਮਾਈਕ੍ਰੋਸਕੋਪੀ ਜਾਂਚ ਹੋ ਸਕੇ।
ਮੂੰਹ ਦੇ ਕੈਂਸਰ ਵਿਚ ਸਾਵਧਾਨੀਆਂ
ਨਸ਼ੀਲੇ ਪਦਾਰਥ, ਤੰਬਾਕੂ, ਬੀੜੀ, ਸਿਗਰਟ ਅਤੇ ਅਜਿਹੀ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕਰਨ ਤੋਂ ਬਚੋ। ਇਸ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ।


Related News