ਮੌਸਮ ਬਦਲਦੇ ਹੀ ਪੈ ਜਾਂਦੇ ਹੋ ਬੀਮਾਰ ਤਾਂ ਡਾਈਟ ''ਚ ਸ਼ਾਮਲ ਕਰੋ ਇਹ ਚੀਜ਼ਾਂ
Wednesday, Oct 31, 2018 - 02:45 PM (IST)

ਨਵੀਂ ਦਿੱਲੀ— ਰੋਗ ਪ੍ਰਤੀਰੋਧੀ ਸਮਰੱਥਾ ਕਮਜ਼ੋਰ ਹੋਣ ਨਾਲ ਵਾਇਰਸ ਅਤੇ ਬੈਕਟੀਰੀਆ ਸਾਡੇ ਸਰੀਰ 'ਤੇ ਤੇਜ਼ੀ ਨਾਲ ਅਸਰ ਕਰਦੇ ਹਨ। ਅਜਿਹੇ 'ਚ ਅਸੀਂ ਵਾਰ-ਵਾਰ ਬੀਮਾਰ ਪੈਂਦੇ ਹਾਂ। ਹਾਨੀਕਾਰਕ ਵਾਇਰਸ ਅਤੇ ਬੈਕਟੀਰੀਆ ਨਾਲ ਲੜਣ ਦਾ ਕੰਮ ਸਾਡੇ ਸਰੀਰ ਦੀ ਰੋਗ ਪ੍ਰਤੀਰੋਧੀ ਸਮਰੱਥਾ ਕਰਦੀ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਰੋਗ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਣ 'ਚ ਕਾਫੀ ਫਾਇਦੇਮੰਦ ਹੁੰਦਾ ਹੈ।
1. ਲਸਣ
ਇਸ 'ਚ ਕਾਫੀ ਮਾਤਰਾ 'ਚ ਐਂਟੀ-ਆਕਸੀਡੈਂਟ ਹੁੰਦਾ ਹੈ ਜੋ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ 'ਚ ਐਲਿਸਿਨ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਸਰੀਰ ਨੂੰ ਇਨਫੈਕਸ਼ਨ ਅਤੇ ਬੈਕਟੀਰੀਆ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ।
2. ਪਾਲਕ
ਇਸ ਪੱਤੇਦਾਰ ਸਬਜ਼ੀ 'ਚ ਫੋਲੇਟ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਜੋ ਸਰੀਰ 'ਚ ਨਵੀਂ ਕੋਸ਼ੀਕਾਵਾਂ ਬਣਾਉਂਦਾ ਹੈ। ਨਾਲ ਹੀ ਇਸ 'ਚ ਮੌਜੂਦ ਫਾਈਬਰ ਆਇਰਨ, ਐਂਟੀ-ਆਕਸੀਡੈਂਟ ਤੱਤ ਅਤੇ ਵਿਟਾਮਿਨ ਸੀ ਸਰੀਰ ਨੂੰ ਹਰ ਤਰ੍ਹਾਂ ਨਾਲ ਸਿਹਤਮੰਦ ਰੱਖਦੇ ਹਨ।
3. ਮਸ਼ਰੂਮ
ਇਸ 'ਚ ਸੇਲੇਨਿਯਮ, ਵਿਟਾਮਿਨ-ਬੀ, ਰਿਬੋਫਲੈਵਿਨ ਅਤੇ ਨਾਈਸਿਨ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ ਦੇ ਕਾਰਨ ਮਸ਼ਰੂਮ 'ਚ ਐਂਟੀ ਵਾਇਰਲ, ਐਂਟੀ-ਬੈਕਟੀਰੀਅਲ ਅਤੇ ਐਂਟੀ ਟਿਊਮਰ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਸਰੀਰ ਦੀ ਰੋਗ-ਪ੍ਰਤੀਰੋਧ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ।
4. ਬ੍ਰੋਕਲੀ
ਇਸ 'ਚ ਵਿਟਾਮਿਨ ਏ ਅਤੇ ਸੀ ਦੇ ਇਲਾਵਾ ਗਲੂਟਾਥਿਓਨ ਨਾਂ ਦਾ ਐਂਟੀ-ਆਕਸੀਡੈਂਟ ਤੱਤ ਮੌਜੂਦ ਹੁੰਦਾ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਾਲੀ ਇਸ ਸਬਜ਼ੀ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
- ਭਰਪੂਰ ਨੀਂਦ ਲਓ।
- ਯੋਗ ਅਤੇ ਧਿਆਨ ਕਰੋ।
- ਤੰਬਾਕੂ ਉਤਪਾਦਾਂ ਦਾ ਸੇਵਨ ਬੰਦ ਕਰ ਦਿਓ।
- ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰੋ।
- ਕੁਝ ਸਮਾਂ ਧੁੱਪ 'ਚ ਜ਼ਰੂਰ ਬਿਤਾਓ।
- ਜ਼ੁਕਾਮ, ਸਿਰਦਰਦ ਅਤੇ ਚਮੜੀ ਰੋਗਾਂ ਨੂੰ ਆਮ ਨਾ ਸਮਝੋ। ਇਲਾਜ ਜ਼ਰੂਰ ਕਰਵਾਓ।
- ਡਾਕਟਰਾਂ ਦੀ ਸਲਾਹ ਦੇ ਬਿਨਾ ਕਿਸੇ ਵੀ ਦਵਾਈ ਦੀ ਵਰਤੋਂ ਨਾ ਕਰੋ।