ਅੰਦੋਲਨ ''ਚ ਸ਼ਾਮਲ ਮੋਗਾ ਦੇ ਕਿਸਾਨ ਦੀ ਕੁੰਡਲੀ ਸਰਹੱਦ ''ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

02/12/2021 12:21:10 PM

ਸੋਨੀਪਤ-  ਹਰਿਆਣਾ 'ਚ ਸੋਨੀਪਤ ਦੇ ਕੁੰਡਲੀ ਬਾਰਡਰ 'ਤੇ ਅੰਦੋਲਨ 'ਚ ਸ਼ਾਮਲ ਇਕ ਕਿਸਾਨ ਦੀ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਸੈਦ ਮੁਹੰਮਦ ਪਿੰਡ ਵਾਸੀ 73 ਸਾਲਾ ਹੰਸਾ ਸਿੰਘ ਕਰੀਬ 70 ਦਿਨਾਂ ਤੋਂ ਅੰਦੋਲਨ ਸਥਾਨ 'ਤੇ ਹੀ ਡਟੇ ਸਨ। ਉਹ ਰਸੋਈ ਢਾਬਾ ਕੋਲ ਲੱਗੇ ਅਸਥਾਈ ਟੈਂਟ 'ਚ ਰਹਿ ਰਹੇ ਸਨ। ਵੀਰਵਾਰ ਦੁਪਹਿਰ ਉਹ ਪਿਸ਼ਾਬ ਕਰਨ ਜਾਣ ਦੀ ਗੱਲ ਕਹਿ ਕੇ ਨਿਕਲੇ ਸਨ। ਕੁਝ ਦੂਰ ਜਾਣ 'ਤੇ ਉਹ ਡਿੱਗ ਗਏ।

ਇਹ ਵੀ ਪੜ੍ਹੋ : ਟਿਕਰੀ ਸਰਹੱਦ 'ਤੇ ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਸਰਕਾਰ ਲਈ ਲਿਖੀ ਇਹ ਗੱਲ

ਨੇੜੇ-ਤੇੜੇ ਦੇ ਲੋਕਾਂ ਨੇ ਦੌੜ ਕੇ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਨ੍ਹਾਂ ਦੇ ਸਾਹ ਰੁਕ ਚੁਕੇ ਸਨ। ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਕੁੰਡਲੀ ਪੁਲਸ ਨੇ ਕਿਸਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਨੌਦੀਪ ਕੌਰ ਮਾਮਲੇ 'ਚ ਸੋਨੀਪਤ ਪੁਲਸ ਨੂੰ ਸੌਂਪਿਆ ਗਿਆ ਮੰਗ ਪੱਤਰ


DIsha

Content Editor

Related News