MSP ''ਤੇ ਬਾਜਰਾ ਖਰੀਦ ਫੌਜਾਂ ਨੂੰ ਸਪਲਾਈ ਕਰਨ ਦੀ ਤਿਆਰੀ ''ਚ ਹਰਿਆਣਾ ਸਰਕਾਰ, ਮੰਗੀ ਇਜ਼ਾਜਤ
Monday, Jul 31, 2023 - 01:44 PM (IST)
ਹਰਿਆਣਾ - ਭਾਰਤ ਵਿੱਚ ਇਸ ਵਾਰ ਮੋਟੇ ਅਨਾਜ ਨੂੰ ਉਤਸ਼ਾਹਿਤ ਕਰਨ ਦੇ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਨੂੰ ਲੈ ਕੇ ਹਰਿਆਣਾ ਦੇ ਡਿਪਟੀ ਸੀ.ਐੱਮ ਦੁਸ਼ਯੰਤ ਚੌਟਾਲਾ ਨੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਲਿਖਿਆ ਹੈ। ਉਹਨਾਂ ਨੇ ਪੱਤਰ ਵਿੱਚ ਮੰਗ ਕਰਦੇ ਹੋਏ ਕਿਹਾ ਕਿ ਇਸ ਵਾਰ ਹਰਿਆਣਾ ਵਿੱਚ ਬਾਜਰੇ ਦਾ ਉਤਪਾਦਨ ਰਿਕਾਰਡ ਪੱਧਰ 'ਤੇ ਹੋ ਸਕਦਾ ਹੈ। ਹਰਿਆਣਾ ਨੂੰ ਤਿੰਨੋਂ ਫ਼ੌਜਾਂ ਨੂੰ ਬਾਜਰੇ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਦ੍ਰਿਸ਼ ! ਹਵਾਈ ਅੱਡੇ 'ਤੇ ਦੋ ਜਹਾਜ਼ਾਂ ਦੀ ਇਕੱਠਿਆਂ ਹੋਈ ਖ਼ਤਰਨਾਕ ਲੈਂਡਿੰਗ (ਵੀਡੀਓ)
ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਵਿੱਚ ਮੋਟੇ ਅਨਾਜ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਹਰਿਆਣਾ ਵਿੱਚਵੱਡੇ ਪੱਧਰ ’ਤੇ ਮੋਟੇ ਅਨਾਜ ਦੀ ਖੇਤੀ ਹੁੰਦੀ ਹੈ। ਇਸ ਵਿਚ ਬਾਜਰਾ ਸਭ ਤੋਂ ਵੱਡੀ ਫ਼ਸਲ ਹੈ। ਇਸ ਲਈ ਹਰਿਆਣਾ ਨੂੰ ਇਸ ਵਾਰ ਸਰਦੀਆਂ ਦੇ ਮੌਸਮ ਵਿਚ ਫੌਜਾਂ ਨੂੰ 8 ਲੱਖ ਟਨ ਬਾਜਰੇ ਦੀ ਸਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਵਾਰ ਹਰਿਆਣਾ ਸਰਕਾਰ ਐੱਮਐੱਸਪੀ 'ਤੇ ਬਾਜਰੇ ਦੀ ਖਰੀਦ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਉਹ ਫੌਜਾਂ ਨੂੰ ਬਾਜਰੇ ਦੀ ਸਪਲਾਈ ਕਰਨ ਲਈ ਤਿਆਰ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਦੱਸ ਦੇਈਏ ਕਿ ਇਸ ਸਾਲ ਕੇਂਦਰ ਸਰਕਾਰ ਨੇ ਬਾਜਰੇ ਦੇ ਸਮਰਥਨ ਮੁੱਲ ਵਿੱਚ 2500 ਰੁਪਏ ਦਾ ਵਾਧਾ ਕੀਤਾ ਹੈ, ਜਿਸ ਵਿੱਚ 150 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਇਸ ਵਾਰ ਹਰਿਆਣਾ ਵਿੱਚ 5.25 ਲੱਖ ਹੈਕਟੇਅਰ ਵਿੱਚ ਬਾਜਰੇ ਦੀ ਬਿਜਾਈ ਕਰਨ ਦਾ ਟੀਚਾ ਹੈ। ਜਦਕਿ ਹਰਿਆਣਾ ਵਿੱਚ ਬਾਜਰੇ ਹੇਠ ਆਮ ਰਕਬਾ 4.89 ਲੱਖ ਹੈਕਟੇਅਰ ਹੈ। ਜੁਲਾਈ ਦੇ ਅੱਧ ਤੱਕ ਹਰਿਆਣਾ ਵਿੱਚ 3.74 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਹੋ ਚੁੱਕੀ ਹੈ, ਜੋ ਪਿਛਲੇ ਸਾਲ ਤੋਂ 90 ਹਜ਼ਾਰ ਹੈਕਟੇਅਰ ਵੱਧ ਹੈ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਵਿਭਾਗੀ ਅਧਿਕਾਰੀਆਂ ਅਨੁਸਾਰ ਇਸ ਵਾਰ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ ਬਰਸਾਤ ਹੋਈ ਹੈ। ਬਾਜਰੇ ਦੀ ਬਿਜਾਈ ਸਮੇਂ 'ਤੇ ਕਰਨ ਤੋਂ ਬਾਅਦ ਪੈਦਾਵਾਰ ਵੀ ਚੰਗੀ ਹੋ ਸਕਦੀ ਹੈ। ਹੁਣ ਤੱਕ ਹੋਈ ਸਾਉਣੀ ਦੀ ਬਿਜਾਈ ਵਿੱਚ ਦੇਸ਼ ਭਰ ਵਿੱਚ ਪਿਛਲੇ ਸਾਲ ਨਾਲੋਂ 2.52 ਲੱਖ ਹੈਕਟੇਅਰ ਵੱਧ ਰਕਬੇ ਵਿੱਚ ਬਾਜਰੇ ਦੀ ਬਿਜਾਈ ਹੋਈ ਹੈ। ਦੇਸ਼ ਵਿੱਚ ਬਾਜਰੇ ਦਾ ਸਾਧਾਰਨ ਰਕਬਾ 73.24 ਲੱਖ ਹੈਕਟੇਅਰ ਹੈ, ਜਿਸ ਵਿੱਚੋਂ ਹੁਣ ਤੱਕ 60.60 ਲੱਖ ਹੈਕਟੇਅਰ ਵਿੱਚ ਬਿਜਾਈ ਹੋ ਚੁੱਕੀ ਹੈ। ਹਰਿਆਣਾ ਦੇ ਬਾਜਰਾ ਉਤਪਾਦਕ ਜ਼ਿਲ੍ਹਿਆਂ ਵਿੱਚ ਜੀਂਦ, ਕੈਥਲ, ਹਿਸਾਰ, ਸਿਰਸਾ, ਫਤਿਹਾਬਾਦ, ਭਿਵਾਨੀ, ਦਾਦਰੀ, ਨਾਰਨੌਲ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ, ਮਹਿੰਦਰਗੜ੍ਹ, ਪਲਵਲ, ਨੂਹ, ਗੁਰੂਗ੍ਰਾਮ ਤੋਂ ਇਲਾਵਾ ਹੋਰ ਜ਼ਿਲ੍ਹੇ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8