ਗੁਰਦਾਸਪੁਰ 'ਚ ਪਲਟੀ ਸਕੂਲ ਬੱਸ, ਮਾਸੂਮ ਬੱਚਿਆਂ ਨੂੰ ਵਿਚ ਹੀ ਛੱਡ ਫ਼ਰਾਰ ਹੋਇਆ ਡਰਾਇਵਰ

07/26/2023 6:11:51 PM

ਗੁਰਦਾਸਪੁਰ (ਵਿਨੋਦ) : ਅੱਜ ਸਵੇਰੇ ਇਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਿੰਡ ਹਰਦਾਨ ਦੇ ਕੋਲ ਸੜਕ ਦੇ ਕੱਚਿਆਂ ਕਿਨਾਰਿਆਂ ਕਾਰਨ ਖੇਤਾਂ ’ਚ ਜਾ ਪਲਟੀ ਪਰ ਪਰਮਾਤਮਾ ਦੀ ਕਿਰਪਾ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ’ਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ।

ਇਹ ਵੀ ਪੜ੍ਹੋ :  ਪੰਜਾਬ ਲਈ ਚਿੰਤਾ ਭਰੀ ਖ਼ਬਰ, ਮੌਸਮ ਵਿਭਾਗ ਵੱਲੋਂ ਇਨ੍ਹਾਂ ਦਿਨਾਂ ਲਈ ਯੈਲੋ ਅਲਰਟ ਜਾਰੀ

ਜਾਣਕਾਰੀ ਅਨੁਸਾਰ ਇਕ ਪ੍ਰਾਈਵੇਟ ਸਕੂਲ ਦੀ ਬੱਸ ਅੱਜ ਸਵੇਰੇ ਪਿੰਡਾਂ ’ਚੋਂ ਬੱਚੇ ਲੈ ਕੇ ਆ ਰਹੀ ਸੀ ਕਿ ਪਿੰਡ ਹਰਦਾਨਾ ਦੇ ਨੇੜੇ-ਤੇੜੇ ਮੀਂਹ ਤੇ ਚਿੱਕੜ ਆਦਿ ਕਾਰਨ ਸੜਕ ਦੇ ਕਿਨਾਰੇ ਟੁੱਟੇ ਹੋਣ ਦੇ ਕਾਰਨ ਬੱਸ ਸੜਕ ਤੋਂ ਹੇਠਾਂ ਉਤਰ ਗਈ ਅਤੇ ਖੇਤਾਂ ’ਚ ਅੱਧੀ ਪਲਟ ਗਈ ਪਰ ਇਸ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ। ਜਿਵੇਂ ਹੀ ਇਹ ਹਾਦਸਾ ਹੋਇਆ ਤਾਂ ਆਲੇ ਦੁਆਲੇ ਦੇ ਰਹਿਣ ਵਾਲਿਆਂ ਨੇ ਮੌਕੇ ’ਤੇ ਬੱਚਿਆਂ ਨੂੰ ਬੱਸ ’ਚੋਂ ਸੁਰੱਖਿਅਤ ਕੱਢ ਲਿਆ।

ਇਹ ਵੀ ਪੜ੍ਹੋ :   ਲੁਧਿਆਣਾ ਬੱਸ ਅੱਡੇ ਨੇੜੇ ਹੁੰਦੈ ਜਿਸਮ ਦਾ ਸੌਦਾ! ਦੇਹ ਵਪਾਰ ਕਰਨ ਵਾਲੀਆਂ 3 ਕੁੜੀਆਂ ਕਾਬੂ

ਉੱਥੇ ਹੀਂ ਬੱਸ ’ਚ ਸਵਾਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗ਼ਲਤੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਸਕੂਲ ਮੈਨੇਜਮੈਂਟ ਵੱਲੋਂ ਮਾਪਿਆਂ ਨੂੰ ਸੂਚਿਤ ਕਰਨ ਦੀ ਬਜਾਏ ਪਿੰਡ ਦੇ ਲੋਕਾਂ ਨੇ ਇਕ ਘੰਟੇ ਬਾਅਦ ਮਾਪਿਆਂ ਨੂੰ ਫੋਨ ’ਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਸੀ, ਜਦਕਿ ਬੱਸ ਡਰਾਈਵਰ ਬੱਸ ਅਤੇ ਬੱਚਿਆਂ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਦੌੜ ਗਿਆ ਸੀ।

ਇਹ ਵੀ ਪੜ੍ਹੋ :  ਪੰਜਾਬ ਦੇ ਇਸ ਜ਼ਿਲ੍ਹੇ ਵਿੱਚ 31 ਜੁਲਾਈ ਨੂੰ ਸਰਕਾਰੀ ਛੁੱਟੀ ਦਾ ਐਲਾਨ

ਇਹ ਵੀ ਪੜ੍ਹੋ :   ਲੁਧਿਆਣਾ ਬੱਸ ਅੱਡੇ ਨੇੜੇ ਹੁੰਦੈ ਜਿਸਮ ਦਾ ਸੌਦਾ! ਦੇਹ ਵਪਾਰ ਕਰਨ ਵਾਲੀਆਂ 3 ਕੁੜੀਆਂ ਕਾਬੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harnek Seechewal

Content Editor

Related News