ਜਲੰਧਰ ਲੋਕ ਸਭਾ ਉਪ ਚੋਣ ’ਚ ਦਾਅ 'ਤੇ ਲੱਗੇਗੀ ਸਿਆਸੀ ਧਿਰਾਂ ਦੀ ਸਾਖ਼, ਕਾਂਗਰਸ ਲਈ ਵੱਡੀ ਚੁਣੌਤੀ

01/20/2023 12:50:25 PM

ਪਠਾਨਕੋਟ (ਸ਼ਾਰਦਾ) : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਪਣੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਥਾਨਕ ਲੀਡਰਸ਼ਿਪ ਅਜੇ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਯਤਨ ਹੀ ਕਰ ਰਹੀ ਸੀ ਕਿ ਉਸ ਦੇ ਕਈ ਵੱਡੇ ਆਗੂ ਹੌਲੀ-ਹੌਲੀ ਪਾਰਟੀ ਨੂੰ ਛੱਡ ਕੇ ਚਲੇ ਗਏ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਸਮੇਤ ਪੰਜਾਬ ਦੇ ਕਈ ਮੰਤਰੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ’ਚ ਸ਼ਾਮਲ ਹੋ ਗਏ। ਹੁਣ ਅਖੀਰ ਮਨਪ੍ਰੀਤ ਬਾਦਲ ਨੇ ਉਸ ਦਿਨ ਕਾਂਗਰਸ ਛੱਡੀ, ਜਦੋਂ ਪੰਜਾਬ ’ਚ ਰਾਹੁਲ ਗਾਂਧੀ ਦੀ ਮਹੱਤਵਪੂਰਨ ਰੈਲੀ ਹੋਣ ਜਾ ਰਹੀ ਸੀ। ਇਸੇ ’ਚ ਸਭ ਤੋਂ ਵੱਡਾ ਰਾਜਨੀਤਕ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਮੌਜੂਦ ਸੰਸਦ ਚੌਧਰੀ ਸੰਤੋਖ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਅਜੇ ਉਨ੍ਹਾਂ ਦੀ ਮੌਤ ਨੂੰ ਕੁਝ ਹੀ ਦਿਨ ਹੋਏ ਹਨ ਪਰ ਉਪ ਚੋਣ ਨੂੰ ਲੈ ਕੇ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਜਲੰਧਰ ਲੋਕ ਸਭਾ ਦੀ ਸੀਟ ਇਕ ਤਰ੍ਹਾਂ ਨਾਲ ਕਾਂਗਰਸ ਦਾ ਗੜ੍ਹ ਰਹੀ ਹੈ ਪਰ ਹੁਣ ਸੱਤਾ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਹੌਲੀ-ਹੌਲੀ ਆਪਣੀ ਤਾਕਤ ਨੂੰ ਇਕੱਠਾ ਕਰ ਰਹੀ ਹੈ, ਦੂਜੇ ਪਾਸੇ ਭਾਜਪਾ ਹੈ, ਜਿਸ ਦੀ ਕੇਂਦਰ ’ਚ ਸਰਕਾਰ ਹੈ ਅਤੇ ਪੰਜਾਬ ’ਚ ਕਾਂਗਰਸ ਦੀ ਵੱਡੀ ਲੀਡਰਸ਼ਿਪ ਉਸ ’ਚ ਸ਼ਾਮਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਵੀ ਇਸ ਉਪ ਚੋਣ ’ਚ ਉਤਰੇਗਾ, ਜਿਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਹਨ ਇਹ ਉਪ ਚੋਣ ਮਾਰਚ ’ਚ ਹੋ ਸਕਦੀ ਹੈ, ਅਜਿਹੇ ਹਾਲਾਤ ’ਚ ਕਾਂਗਰਸ ਲਈ ਇਕ ਹੋਰ ਵੱਡੀ ਚੁਣੌਤੀ ਆ ਖੜ੍ਹੀ ਹੋਈ ਹੈ।

ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

ਅਜੇ ‘ਭਾਰਤ ਜੋੜੋ ਯਾਤਰਾ’ ’ਚ ਕਾਂਗਰਸ ਪਾਰਟੀ ਨੇ ਪੂਰਾ ਦਮਖਮ ਲਗਾਇਆ ਹੈ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ ਨੇ ਆਪਣੀ ਜੇਬ ’ਚੋਂ ਰਾਸ਼ੀ ਖ਼ਰਚ ਕਰ ਕੇ ਪਾਰਟੀ ’ਚ ਆਪਣਾ ਯੋਗਦਾਨ ਦਿੱਤਾ ਹੈ ਕਿਉਂਕਿ ਯਾਤਰਾ ’ਚ ਸੰਭਾਵਿਤ ਤੌਰ ’ਤੇ ਕਾਫ਼ੀ ਖ਼ਰਚਾ ਹੋਇਆ ਹੈ। ਜੇ ਤੁਰੰਤ ਲੋਕ ਸਭਾ ਦੀ ਉਪ ਚੋਣ ਆ ਗਈ ਤਾਂ ਪਾਰਟੀ ਨੂੰ ਉਨਾ ਹੀ ਪੈਸਾ ਖ਼ਰਚ ਕਰਨਾ ਪਵੇਗਾ, ਜਿੰਨਾ ਭਾਰਤ ਜੋੜੋ ਯਾਤਰਾ ’ਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਹੁਣ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗਾ ਖ਼ਰਾਬ ਫ਼ਸਲ ਦਾ ਮੁਆਵਜ਼ਾ

ਭਾਰਤ ਜੋੜੋ ਯਾਤਰਾ ’ਚ ਤਾਂ ਸਾਰਿਆਂ ਨੇ ਇਸ ਲਈ ਵੀ ਤਨ-ਮਨ-ਧਨ ਨਾਲ ਯੋਗਦਾਨ ਦਿੱਤਾ ਹੈ ਕਿ ਰਾਹੁਲ ਗਾਂਧੀ ਖ਼ੁਦ ਯਾਤਰਾ ਦੀ ਅਗਵਾਈ ਕਰ ਰਹੇ ਹਨ। ਲੋਕ ਸਭਾ ਉਪ ਚੋਣਾਂ ’ਚ ਥੋੜੇ ਜਿਹੇ ਹਾਲਾਤ ਵੱਖ ਹੋਣਗੇ। ਜੇਕਰ ਕਾਂਗਰਸ ਉਪ ਚੋਣ ਨੂੰ ਜਿੱਤਣ ’ਚ ਸਫ਼ਲ ਰਹਿੰਦੀ ਹੈ ਤਾਂ ਉਹ ਬੜੀ ਆਸਾਨੀ ਨਾਲ ਅਗਲੀਆਂ ਲੋਕ ਸਭਾ ਚੋਣਾਂ ਤੱਕ ਆਪਣੀ ਸਥਿਤੀ ਨੂੰ ਬਰਕਰਾਰ ਰੱਖ ਸਕੇਗੀ। ਇਕ ਵੱਡਾ ਓਲਟਫੇਰ ਕਾਂਗਰਸ ਨੂੰ ਫਿਰ ਇਕਦਮ ਹੇਠਾਂ ਲੈ ਜਾਵੇਗਾ। ਅਜਿਹਾ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਇਆ ਹੈ।

ਇਹ ਵੀ ਪੜ੍ਹੋ- ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'

ਇਹ ਉਪ ਚੋਣ ਕਾਂਗਰਸ ਲਈ ਇਕ ਸਖ਼ਤ ਟੈਸਟ ਦੀ ਤਰ੍ਹਾਂ ਹੈ, ਜਿਸ ’ਚ ਪਾਸ ਹੋਣਾ ਉਸ ਲਈ ਚੁਣੌਤੀ ਹੈ ਕਿਉਂਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਵੀ ਉਸ ਨੂੰ ਵੱਡਾ ਮੁਕਾਬਲਾ ਦੇਣ ਦੇ ਮੂਡ ’ਚ ਦਿਸ ਰਹੀਆਂ ਹਨ। ਕਾਂਗਰਸ ’ਚੋਂ ਭਾਜਪਾ ’ਚ ਸ਼ਾਮਲ ਹੋਏ ਸਾਰੇ ਵੱਡੇ ਆਗੂ ਤਜਰਬੇਕਾਰ ਆਗੂ ਹਨ ਅਤੇ ਰਾਜਨੀਤੀ ਦੀ ਨਬਜ਼ ਨੂੰ ਭਲੀਭਾਂਤ ਸਮਝਦੇ ਹਨ। ਉਨ੍ਹਾਂ ਨੂੰ ਯੋਜਨਾਵਾਂ ਬਣਾਉਣੀਆਂ ਆਉਂਦੀਆਂ ਹਨ ਅਤੇ ਉਸ ਨੂੰ ਲਾਗੂ ਕਿਵੇਂ ਕਰਨਾ ਹੈ, ਉਸ ’ਚ ਵੀ ਉਹ ਨਿਪੁੰਨ ਹਨ। ਪੰਜਾਬ ਵਿਚ ਬਹੁਤ ਰੌਚਕ ਰਾਜਨੀਤੀ ਜੰਗ ਛੇਤੀ ਦੇਖਣ ਨੂੰ ਮਿਲੇਗੀ।

ਨੋਟ ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News