ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਦੇ ਪਾਕਿਸਤਾਨ ’ਚ ਬਣੇ ਮਕਾਨ ਦੀ ਹਾਲਤ ਤਰਸਯੋਗ

Friday, Sep 23, 2022 - 04:13 PM (IST)

ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ ਦੇ ਪਾਕਿਸਤਾਨ ’ਚ ਬਣੇ ਮਕਾਨ ਦੀ ਹਾਲਤ ਤਰਸਯੋਗ

ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਭਾਈ ਸਤੀ ਦਾਸ ਅਤੇ ਭਾਈ ਮਤੀ ਦਾਸ, ਜਿੰਨਾਂ ’ਚੋਂ ਇਕ ਨੂੰ ਔਰੰਗਜ਼ੇਬ ਨੇ ਰੂੰ ’ਚ ਲਪੇਟ ਕੇ ਜੀਉਂਦਾ ਸਾੜ ਦਿੱਤਾ ਸੀ ਅਤੇ ਦੂਜੇ ਦੇ ਸਰੀਰ ਨੂੰ ਦਿੱਲੀ ’ਚ ਆਰੇ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ ਸੀ, ਦਾ ਮਕਾਨ ਪਾਕਿਸਤਾਨ ਵਿਖੇ ਸਥਿਤ ਹੈ। ਪਾਕਿ ਦੇ ਚੱਕਵਾਲ ਤੋਂ ਕੁਝ ਦੂਰੀ ’ਤੇ ਪਿੰਡ ਕਰਿਆਲਾ ਵਿਖੇ ਬਣੇ ਉਨ੍ਹਾਂ ਦੇ ਮਕਾਨ ਦੀ ਹਾਲਤ ਇਸ ਸਮੇਂ ਬਹੁਤ ਖ਼ਰਾਬ ਹੋ ਚੁੱਕੀ ਹੈ। ਉਨ੍ਹਾਂ ਦੇ ਵੰਸ਼ ਤੋਂ ਰਵਿੰਦਰ ਕੁਮਾਰ ਛਿੰਬਰ ਅਨੁਸਾਰ ਉਨ੍ਹਾਂ ਦੇ ਵੰਸ਼ ਦੀਆਂ ਕੁਰਬਾਨੀਆਂ ਦੇ ਬਾਰੇ ਪਾਕਿਸਤਾਨ ’ਚ  ਕਿਸੇ ਨੂੰ ਨਹੀਂ ਪਤਾ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ : ISI ਨਾਲ ਸਬੰਧਿਤ 3 ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ

ਬ੍ਰਾਹਮਣ ਪਰਿਵਾਰ ਦੇ ਭਾਈ ਪ੍ਰਯਾਗ ਦਾਸ ਦੇ ਵੰਸ਼ ਨਾਲ ਸਬੰਧਿਤ ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਰਾ ਦਿਆਲ ਦਾਸ ਲੰਮਾ ਸਮਾਂ ਸ੍ਰੀ ਗੁਰੂ ਤੇਗ ਬਹਾਦਰ ਦੇ ਨਾਲ ਰਹੇ ਸਨ। ਇਸਲਾਮ ਕਬੂਲ ਨਾ ਕਰਨ ’ਤੇ ਔਰੰਗਜ਼ੇਬ ਨੇ ਭਾਈ ਸਤੀ ਦਾਸ ਜੀ ਨੂੰ ਰੂੰ ’ਚ ਲਪੇਟ ਕੇ ਅੱਗ ਲਗਾ ਦਿੱਤੀ। ਉਨ੍ਹਾਂ ਦੇ ਵੰਸ਼ ਨਾਲ ਸਬੰਧਿਤ ਰਵਿੰਦਰ ਕੁਮਾਰ ਛਿੱਬੜ ਅਨੁਸਾਰ ਭਾਈ ਮਤੀ ਦਾਸ ਨੂੰ ਔਰੰਗਜ਼ੇਬ ਨੇ ਦਿੱਲੀ ਦੇ ਚਾਂਦਨੀ ਚੌਂਕ ’ਚ ਧਰਮ ਪਰਿਵਰਤਣ ਕਰਨ ਤੋਂ ਇਨਕਾਰ ਕਰਨ ’ਤੇ ਆਰੇ ਨਾਲ ਚਿਰਵਾ ਦਿੱਤਾ ਸੀ।

ਪੜ੍ਹੋ ਇਹ ਵੀ ਖ਼ਬਰ : ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ

ਰਵਿੰਦਰ ਕੁਮਾਰ ਅਨੁਸਾਰ ਉਹ ਭਾਈ ਮਤੀ ਦਾਸ ਦੇ ਵੰਸ਼ ਤੋਂ ਹਨ। ਉਨ੍ਹਾਂ ਦੀ 13ਵੀਂ ਪੀੜ੍ਹੀ ਪਾਕਿਸਤਾਨ ’ਚ ਰਹਿ ਰਹੀ ਹੈ। ਉਹ ਬਹੁਤ ਸਿੱਖਿਅਤ ਹਨ। ਪਾਕਿਸਤਾਨ ’ਚ ਜਿਸ ਸਥਾਨ ’ਤੇ ਉਨ੍ਹਾਂ ਦਾ ਘਰ ਹੈ, ਉਹ ਇਕ ਪਹਾੜੀ ’ਤੇ ਹੈ। ਉਸ ਘਰ ਨੂੰ ਭਾਈ ਮਤੀ ਦਾਸ ਜੀ ਨੇ ਬਣਾਇਆ ਸੀ। ਉਸ ਘਰ ਦੀ ਹਾਲਤ ਅੱਜ ਬਹੁਤ ਖ਼ਰਾਬ ਹੋ ਚੁੱਕੀ ਹੈ। ਉਸ ਨੇ ਕਿਹਾ ਕਿ ਅਸੀਂ ਬ੍ਰਾਹਮਣ ਪਰਿਵਾਰ ਤੋਂ ਹਾਂ ਪਰ ਮਜ਼ਬੂਰੀ ਵੱਸ ਸਾਨੂੰ ਇਸਲਾਮਿਕ ਰੀਤੀ ਰਿਵਾਜ਼ ਦੀ ਪਾਲਣੀ ਕਰਨੀ ਪੈਂਦੀ ਹੈ। ਪਾਕਿਸਤਾਨ ਦਾ ਪ੍ਰਸਿੱਧ ਧਾਰਮਿਕ ਸਥਾਨ ਕਟਾਸ ਰਾਜ ਦੇ ਆਲੇ-ਦੁਆਲੇ ਸਾਡੀ ਕਾਫ਼ੀ ਜ਼ਮੀਨ ਹੈ, ਜਿਸ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। 


author

rajwinder kaur

Content Editor

Related News